ਜਲੰਧਰ ਦੇ ਨਕੋਦਰ ਰੋਡ ਤੇ ਪਿੰਡ ਭਗਵਾਨਪੁਰਾ ਵਿੱਚ ਨਜਾਇਜ਼ ਕਾਲੋਨੀ ਚ ਬਨਾਏ ਜਾ ਰਹੇ ਨੇ ਨਜਾਇਜ਼ ਫਾਰਮ ਹਾਉਸ।
ਜਲੰਧਰ(NIN NEWS) ਵੈਸੇ ਤਾਂ ਜੇ ਡੀ ਏ ਦੇ ਅਧਿਕਾਰੀ ਕਲੋਨੀਆਂ ਦੀ ਉਸਾਰੀ ਨੂੰ ਲੈ ਕੇ ਚਰਚਾ ਚ ਰੇਂਦੇ ਹਨ। ਜੇ ਡੀ ਏ ਦੇ ਅਧਿਕਾਰੀਆਂ ਦੀ ਇਕ ਹੋਰ ਨਾਕਾਮੀ ਪਿੰਡ ਭਗਵਾਨਪੁਰ ਵਿੱਚ ਵੇਖਣ ਨੂੰ ਮਿਲੀ। ਇੱਕ ਨਿੱਜੀ ਹਸਪਤਾਲ ਦੇ ਪਿੱਛੇ ਭੂ ਮਾਫੀਆ ਦੇ ਲੋਕਾਂ ਵੱਲੋਂ ਇਕ ਨਜਾਇਜ਼ ਕਲੋਨੀ ਕੱਟੀ ਗਈ ਜਿਸ ਉਪਰ ਸਮੇਂ ਰਹਿੰਦੇ ਜੇ ਡੀ ਏ ਦੇ ਕਿਸੇ ਵੀ ਅਧਿਕਾਰੀ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਦੇ ਨਤੀਜੇ ਅੱਜ ਏਸ ਨਜਾਇਜ਼ ਕਲੋਨੀ ਵਿੱਚ ਲੋਕਾਂ ਵੱਲੋਂ ਗੈਰ-ਕਨੂੰਨੀ ਢੰਗ ਨਾਲ ਕੋਠੀਆਂ ਅਤੇ ਫਾਰਮ ਹਾਊਸਾਂ ਦੀ ਉਸਾਰੀ ਬਿਨਾ ਕਿਸੇ ਕਾਨੂੰਨ ਦੇ ਡਰ ਨਾਲ ਜੋਰਾਂ-ਸ਼ੋਰਾਂ ਨਾਲ ਕੀਤੀ ਜਾ ਰਹੀ ਹੈ।
ਇਸ ਕਲੋਨੀ ਵਿੱਚ 21 ਮਰਲੇ ਦਾ ਫਾਰਮ ਹਾਊਸ ਬੀਨਾ ਨਕਸ਼ਾ ਪਾਸ ਕਰਵਾਏ ਅਤੇ ਬੀਨਾ ਐਨ ਉ ਸੀ ਦੇ ਬਣਾਇਆ ਜਾ ਰਿਹਾ ਹੈ, ਇਸ ਫਾਰਮ ਹਾਊਸ ਦੇ ਮਾਲਕ ਵੱਲੋਂ ਪੰਜਾਬ ਸਰਕਾਰ ਵੱਲੋਂ ਤੈਅ ਨਿਯਮਾਂ ਦੀ ਵੀ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਹੁਣ ਵੇਖਣਾ ਇਹ ਹੋਵੇਗਾ ਕਿ ਸਬੰਧਤ ਵਿਭਾਗ ਦੇ ਅਧਿਕਾਰੀ ਇਨਾ ਉਸਾਰਿਆ ਵਿਰੁੱਧ ਕੋਈ ਠੋਸ ਕਾਰਵਾਈ ਕਰਦੇ ਹਨ ਜਾਂ ਇਹਨਾਂ ਉਸਾਰਿਆਂ ਦੇ ਮਾਲਕ ਇਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਲ਼ੱਖਾਂ ਦਾ ਚੂਨਾ ਲਗਾਈ ਜਾਣਗੇ।