ਜਲੰਧਰ (NIN NEWS) ਪੰਜਾਬ ਚ ਚੰਨੀ ਸਰਕਾਰ ਨੇ ਜਿੱਥੇ ਨਸ਼ਾ ਵਿਰੋਧੀ ਅਤੇ ਗੈਰ ਕਾਨੂੰਨੀ ਧੰਧਾ ਕਰਨ ਵਾਲਿਆਂ ਦੇ ਖਿਲਾਫ ਵੱਡੇ ਪੱਧਰ ਤੇ ਮਹਿਮ ਛੇੜੀ ਹੋਈ ਹੈ।ਉਥੇ ਹੀ ਜਲੰਧਰ ਚ ਪੁਲਿਸ ਕਮਿਸ਼ਨਰੇਟ ਦੇ ਹੱਦ ਅੰਦਰ ਪੈਂਦੇ ਅਰਬਨ ਸਟੇਟ,ਬਸ ਸਟੈਂਡ,ਬੀ ਐਮ ਸੀ ਚੌਂਕ, ਭਾਰਗੋ ਨਗਰ,ਦਸ਼ਮੇਸ਼ ਨਗਰ,ਬਸਤੀ ਦਾਨਿਸ਼ਮੰਦਾ,ਗੜਾ ਆਦਿ ਇਲਾਕਿਆਂ ਚ ਦਿਨ ਚੜਦਿਆਂ ਹੀ ਫਰਜ਼ੀ ਕੰਪਿਊਟਰ ਲਾਟਰੀ ਦਾ ਗੋਰਖਧੰਧਾ ਸ਼ੁਰੂ ਹੋ ਜਾਂਦਾ ਹੈ।ਇਸ ਧੰਧੇ ਚ ਵੱਡੇ ਪੱਧਰ ਤੇ ਕਥਿਕ ਸਫੇਦਪੋਸ਼ ਕਈ ਨੇਤਾਵਾਂ ਦਾ ਹੱਥ ਹੋਣ ਕਾਰਨ ਪੁਲਿਸ ਇਨ੍ਹਾਂ ਉਤੇ ਕਾਰਵਾਈ ਕਰਨ ਚ ਢਿੱਲ ਮੱਠ ਵਰਤਦੀ ਹੈ।ਕੁਛ ਮਹੀਨੇ ਪਹਿਲਾਂ ਜਲੰਧਰ ਵੈਸਟ ਹਲਕੇ ਚ ਪੱਤਰਕਾਰਾਂ ਵਲੋਂ ਫ਼ਰਜ਼ੀ ਕੰਪਿਊਟਰ ਲਾਟਰੀ ਚਲਾਉਣ ਵਾਲਿਆ ਦਾ ਸਟਿੰਗ ਕੀਤਾ ਗਿਆ ਸੀ।
ਜਿੱਥੇ ਦੜੇ-ਸਟੇ ਦੀਆਂ ਪਰਚੀਆਂ ਲਿਖਣ ਵਾਲੇ ਕਰਿੰਦੇ ਨੇ ਖੁੱਦ ਸੁਨੀਲ ਨਾਮੀ ਵਿਅਕਤੀ ਦਾ ਨਾਮ ਉਗਲਿਆ ਸੀ।ਜਿਸਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ।ਉਸਦੇ ਬਾਵਜੂਦ ਵੀ ਪੁਲਿਸ ਨੇ ਸਟਾ ਕਿੰਗ ਦੇ ਮਾਸਟਰ ਮਾਈਂਡ ਸੁਨੀਲ ਨਾਮੀ ਨੂੰ ਗ੍ਰਿਫਤਾਰ ਨਹੀਂ ਕੀਤਾ।ਕਿਉਂਕਿ ਉਸ ਦੇ ਉੱਪਰ ਵਡੇ ਲੀਡਰਾਂ ਦਾ ਹੱਥ ਹੈ।ਉਸਦੀ ਪੁਲਿਸ ਨਾਲ ਵੀ ਕਾਫੀ ਨਜ਼ਦੀਕੀ ਦਸੀ ਜਾਂਦੀ ਹੈ।ਜਾਣਕਾਰ ਦਸਦੇ ਹਨ ਕਿ ਥਾਣਾ ਭਾਰਗੋ ਕੈਂਪ ਦੇ ਨਜ਼ਦੀਕ ਸ਼ਰਾਬ ਤਸਕਰ ਦੇ ਦਫਤਰ ਵਿੱਚ ਇਹ ਆਪਣਾ ਨੈਟਵਰਕ ਚਲਾ ਰਿਹਾ ਹੈ।
ਇਨ੍ਹਾਂ ਨੇ ਆਪਣੇ ਕੋਡ ਵੀ ਰੱਖੇ ਹੁੰਦੇ ਹਨ।ਜਿਵੇ ਕਿ ਇਕ ਨੂੰ ਇਕਾ ਦੋ ਨੂੰ ਦੁਆ ਤਿਨ ਨੂੰ ਤੀਆਂ ਚਾਰ ਨੂੰ ਚੌਕਾ ਪੰਜ ਨੂੰ ਪੰਜਾ ਛੇ ਨੂੰ ਕਪਿਲ ਦੇਵ ਸਤ ਨੂੰ ਸਪ ਅੱਠ ਨੂੰ ਡਮਰੂ ਨੋ ਨੂੰ ਨਾਈ ਤੇ ਜ਼ੀਰੋ ਨੂੰ ਮੁੰਡਾ ਕਹਿ ਕੇ ਬੁਲਾਉਂਦੇ ਹਨ।ਕਈ ਸਮਾਜ ਸੇਵੀ ਸੰਸਥਾਵਾਂ ਨੇ ਦੜੇ-ਸਟੇ ਦੀਆਂ ਦੁਕਾਨਾਂ ਦੇ ਬਾਹਰ ਧਰਨੇ ਦੇਣੇ ਵੀ ਸ਼ੁਰੂ ਕਰ ਦਿਤੇ ਹਨ ਅੱਜ ਕੁਛ ਸਮਾਜ ਸੇਵੀ ਸੰਗਠਨਾਂ ਵਲੋਂ ਮੱਛੀ ਮਾਰਕੀਟ ਚ ਚਲ ਰਹੇ ਦੜੇ-ਸਟੇ ਦੀਆਂ ਦੁਕਾਨਾਂ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਦੁਕਾਨਾਂ ਦੇ ਸ਼ਟਰ ਡਾਊਨ ਹੋ ਗਏ।ਧਰਨਾ ਚਕੇ ਜਾਣ ਤੋਂ ਬਾਦ ਦੁਕਾਨਾਂ ਦੇ ਸ਼ਟਰ ਦੁਬਾਰਾ ਖੁਲ ਗਏ।ਸ਼ਹਿਰ ਦੇ ਲੋਕਾਂ ਨੇ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਅੰਦਰ ਹਰ ਰੋਜ਼ ਕਰੋੜਾ ਰੂ ਦਾ ਸਟਾ ਖੁਲੇਆਮ ਦੁਕਾਨਾਂ ਖੋਲ ਕੇ ਹੋ ਰਿਹਾ ਹੈ ਉਸ ਉੱਪਰ ਸਖਤੀ ਦੇ ਨਾਲ ਕਾਰਵਾਈ ਕੀਤੀ ਜਾਵੇ।ਤਾਂਕਿ ਪਬਲਿਕ ਦੇ ਵਿੱਚ ਪੁਲੀਸ ਦੀ ਛਵੀ ਤੇ ਕੋਈ ਵੀ ਸਵਾਲੀਆਂ ਨਿਸ਼ਾਨ ਨਾ ਲਗੇ।