
ਜਲੰਧਰ(NIN NEWS):ਜਿਵੇ ਕਿ ਤੁਸੀਂ ਸਭ ਜਾਣਦੇ ਹੋ ਕਿ ਅਸੀਂ ਜਲੰਧਰ ਦੇ ਪਿੰਡ ਨਾਗਲ ਸਲੇਮਪੁਰ ਚ ਕਟੀ ਗਈ ਨਾਜਾਇਜ਼ ਕਾਲੋਨੀ ਚ ਕਿਵੇ ਜੇਡੀਏ ਦੇ ਅਧਿਕਾਰੀਆਂ , ਭੂ ਮਾਫੀਆ ਦੇ ਪ੍ਰਾਈਵੇਟ ਡੇਵੈਲਪਰ ਵਲੋਂ 3.25 ਏਕੜ ਦੀ ਆੜ ਚ 11 ਏਕੜ ਐਗਰੀਕਲਚਰ ਜ਼ਮੀਨ ਨੂੰ ਕਾਲੋਨੀ ਚ ਤਬਦੀਲ ਕਰਕੇ ਆਮ ਜਨਤਾ ਨੂੰ ਇਹ ਕਹਿ ਕੇ ਪਲਾਟ ਵੇਚੇ ਜਾ ਰਹੇ ਨੇ ਕਿ ਉਕਤ ਕਾਲੋਨੀ ਜੇਡੀਏ/ਪੁੱਡਾ ਤੋਂ ਮਨਜ਼ੂਰਸ਼ੁਦਾ ਹੈ, ਜੋਕਿ ਸਰਾਸਰ ਝੂਠ ਹੈ। ਆਮ ਜਨਤਾ ਅਤੇ ਸਰਕਾਰ ਨੂੰ ਇਸ ਨਾਜਾਇਜ਼ ਕਾਲੋਨੀ ਦੀ ਆੜ ਚ ਭੁ ਮੇਫ਼ੀਆ ਦੇ ਪ੍ਰਾਈਵੇਟ ਡੇਵੈਲਪਰ ਵਲੋਂ, ਜੇਡੀਏ ਦੇ ਅਧਿਕਾਰੀਆਂ ਦੀ ਮਿਲੀ ਭਗਤ ਨਾਲ ਕਰੋੜਾਂ ਦਾ ਚੁਣਾ ਲਗਾਇਆ ਗਿਆ ਜਾ ਰਿਹਾ ਹੈ।

ਪਰ ਹੁਣ ਇਸ ਕਰੋੜਾਂ ਦੀ ਧੋਕੇ ਧੜੀ ਚ ਜਲੰਧਰ 1 ਦੇ ਤਹਿਸੀਲਦਾਰ ਦਾ ਨਾਮ ਵੀ ਕਿਥੇ ਨ ਕਿਥੇ ਜੁੜ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ, ਕਿਵੇ ਜਲੰਧਰ ਤਹਿਸੀਲਦਾਰ 1 ਨੇ ਵੀ ਏਨਾ ਭੁ ਮੇਫ਼ੀਆ ਦੇ ਲੋਕਾ ਨਾਲ ਰਲਕੇ ਸਰਕਾਰੀ ਕੁਰਸੀ ਤੇ ਬੈਠ ਸਰਕਾਰ ਨੂੰ ਹੀ ਰੋਜ਼ ਲਗਾ ਰਿਹਾ ਕਰੋੜਾਂ ਦਾ ਚੁਣਾ।

ਜਿਵੇ ਕਿ ਤੁਸੀਂ ਸਭ ਜਾਣਦੇ ਹੋ ਕਿ ਪੰਜਾਬ ਸਰਕਾਰ ਦੇ ਸਖਤ ਹਦੇਤਾ ਹਨ ਕਿ ਬੀਨਾ NOC ਤੋਂ ਕਿਸੀ ਵੀ ਅਣ ਅਧਿਕਾਰਤ ਕਾਲੋਨੀ ਦੇ ਪਲਾਟ ਦੀ ਰਜਿਸਟਰੀ ਨਹੀਂ ਕੀਤੀ ਜਾ ਸਕਦੀ, ਪਰ ਜਲੰਧਰ ਦੇ ਤਹਿਸੀਲਦਾਰ-1 ਨੇ ਸਰਕਾਰ ਚ ਰਹਿ ਕੇ ਸਰਕਾਰ ਦੇ ਹੀ ਨਿਯਮਾਂ ਨੂੰ ਛੀਕੇ ਤੇ ਟੰਗ ਕੇ ਜਲੰਧਰ ਦੇ ਨੰਗਲ ਸਲੇਮਪੁਰ ਚ ਬੀਨਾ NOC ਕੀਤਾ ਗਾਇਆ ਰਜਿਸਟਰੀਆਂ। ਏਨਾ ਹੀ ਨਹੀਂ ਸੂਤਰਾਂ ਦੀ ਮਾਣੀਏ ਤਾਂ ਇਹ ਗੱਲ ਵੀ ਸਾਮਣੇ ਆਇ ਹੈ ਕਿ ਜਲੰਧਰ-1 ਦੇ ਤਹਿਸੀਲਦਾਰ ਬੀਨਾ NOC ਤੋਂ ਰਜਿਸਟਰੀ ਕਰਨ ਦੇ ਮੋਟੇ ਪੈਸੇ ਕਰਿੰਦਿਆ ਦੀ ਆੜ ਚ ਵਸੂਲਦੇ ਹਨ।

ਦੋਸਤੋ ਅਗਲੇ ਭਾਗ ਚ ਦੱਸਾਂਗੇ ਕਿ ਕਿਵੇਂ ਭੂ ਮੇਫ਼ੀਆ ਦੇ ਪ੍ਰਾਈਵੇਟ ਡਵੈਲਪਰ , ਜੇਡੀਏ ਦੇ ਅਧਿਕਾਰੀ ਅਤੇ ਤਹਿਸੀਲਦਾਰ ਦੀ ਤਿਕੜੀ ਨੇ ਕਿਵੇ PROVISONAL LICENSE No: ਕਿਸੇ ਹੋਰ ਦਾ ਪਾ ਅਤੇ ਬੀਨਾ NOC ਤੋਂ ਮੋਟੇ ਪੈਸੇ ਵਸੂਲ ਕਰ ਕੀਤੀਆਂ ਜਾ ਰਹੀਆਂ ਰਜਿਸਟਰੀਆਂ!