ਵੈਸਟਰਨ ਯੂਨੀਅਨ ਅਤੇ ਈਬਿਕਸਕੈਸ਼ ਦੁਆਰਾ ਵਿਸਾਖੀ ਉਸਤਵ ਸਕੀਮ ਦੇ ਤਹਿਤ ਕੱਡੇ ਗਏ ਲੱਕੀ ਡਰਾਅ।

ਜਲੰਧਰ(NIN NEWS): ਵਿਸਾਖੀ ਦੇ ਮੌਕੇ ‘ਤੇ ਦੁਨੀਆ ਦੀ ਮਸ਼ਹੂਰ ਮਨੀ ਟ੍ਰਾਂਸਫਰ ਕੰਪਨੀ ਵੈਸਟਰਨ ਯੂਨੀਅਨ ਅਤੇ ਭਾਰਤ ਦੀ ਪ੍ਰਮੁੱਖ ਵਿੱਤੀ ਸੰਸਥਾ ਈਬਿਕਸਕੈਸ਼ ਦੁਆਰਾ 15 ਮਾਰਚ ਤੋਂ 15 ਮਈ ਤੱਕ ਇੱਕ ਪ੍ਰਚਾਰ ਯੋਜਨਾ ਚਲਾਈ ਜਾ ਰਹੀ ਹੈ। ਵੈਸਟਰਨ ਯੂਨੀਅਨ ਦੁਆਰਾ ਭੁਗਤਾਨ ਪ੍ਰਾਪਤ ਕਰਨ ਵਾਲੇ ਸਾਰੇ ਗਾਹਕ ਲੱਕੀ ਡਰਾਅ ਲਈ ਯੋਗ ਹਨ ਅਤੇ ਹਰ ਹਫ਼ਤੇ ਇੱਕ ਲੱਕੀ ਡਰਾਅ ਜਿੱਥੇ ਗਾਹਕ ਸੋਨੇ ਦਾ ਸਿੱਕਾ (5g) ਅਤੇ ਘਰੇਲੂ ਉਪਕਰਣ ਆਇਰਨ ਅਤੇ ਇੰਡਕਸ਼ਨ ਜਿੱਤਣ ਦਾ ਮੌਕਾ ਪ੍ਰਾਪਤ ਕਰ ਸਕਦਾ ਹੈ।
ਇਨ੍ਹਾਂ ਲੱਕੀ ਡਰਾਅ ਵਿੱਚ ਸ੍ਰੀਮਤੀ ਬਲਜੀਤ ਕੌਰ ਜਿਸਨੇ ਨਕੋਦਰ ਰੋਡ ਜਲੰਧਰ ਵਿਖੇ ਇੱਕ ਏਜੰਟ ਮਾਹੀ ਫਾਈਨਾਂਸ ਕੰਪਨੀ ਤੋਂ ਵੈਸਟਰਨ ਯੂਨੀਅਨ ਦੀ ਅਦਾਇਗੀ ਪ੍ਰਾਪਤ ਕੀਤੀ ਸੀ, ਨੇ 5 ਗ੍ਰਾਮ ਸੋਨੇ ਦਾ ਸਿੱਕਾ ਜਿੱਤਿਆ ਹੈ।
ਜੇਤੂ ਗਾਹਕਾਂ ਨੂੰ ਇਨਾਮ ਵੰਡਣ ਲਈ ਵੈਸਟਰਨ ਯੂਨੀਅਨ ਦੇ ਸਟੇਟ ਹੈੱਡ ਸ੍ਰੀ ਵਿਸ਼ਾਲ ਵਿੱਜ, ਈਬਿਕਸਕੈਸ਼ ਦੇ ਰੀਜਨਲ ਮੈਨੇਜਰ ਸ੍ਰੀ ਵਿਸ਼ਾਲ ਭਸੀਨ, ਸ੍ਰੀ ਅਮਰਜੀਤ ਸਿੰਘ ਰੰਧਾਵਾ-ਏਰੀਆ ਸੇਲਜ਼ ਮੈਨੇਜਰ ਈਬਿਕਸਕੈਸ਼ ਮਾਹੀ ਫਾਈਨਾਂਸ ਕੰਪਨੀ ਦੇ ਦਫ਼ਤਰ ਪੁੱਜੇ।

ਖੱਬੇ ਤੋਂ ਸੱਜੇ- ਸ਼੍ਰੀਮਤੀ ਬਲਜੀਤ ਕੌਰ ਨੂੰ 5 ਗ੍ਰਾਮ ਸੋਨੇ ਦੇ ਸਿੱਕੇ ਦਾ ਇਨਾਮ ਦਿੰਦੇ ਹੋਏ, ਮਾਹੀ ਫਾਈਨਾਂਸ ਕੰਪਨੀ ਦੇ ਮਾਲਕ ਸ਼੍ਰੀ ਤਿਲਕ ਰਾਜ, ਸ਼੍ਰੀ ਵਿਸ਼ਾਲ ਵਿੱਜ, ਸ੍ਰੀ ਭਸੀਨ ਅਤੇ ਸ੍ਰੀ ਅਮਰਜੀਤ ਸਿੰਘ ਰੰਧਾਵਾ।