अंतरराष्ट्रीयअपराधई-पेपरचुनावराजनीतिराष्ट्रीय

ਅੰਮ੍ਰਿਤ ਲਾਲ ਮੋਦੀ ਸਹਾਇਕ ਲਾਈਨਮੈਨ ਵਿਰੁੱਧ 75,000/- ਰੁਪੈ ਰਿਸ਼ਵਤ ਲੈਣ ਦੇ ਦੋਸ਼ ਸਬੰਧੀ ਮੁਕੱਦਮਾ ਦਰਜ ਕੀਤਾ ਗਿਆ।

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਦਲਜਿੰਦਰ ਸਿੰਘ ਢਿੱਲੋਂ, ਸੀਨੀਅਰ ਕਪਤਾਨ ਪੁਲਿਸ, ਵਿਜੀਲੈਸ
ਬਿਓਰੋ, ਜਲੰਧਰ ਰੇਂਜ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰਿਵਤਖੋਰੀ ਵਿਰੁੱਧ ਸ਼ਿਕਾਇਤ ਕਰਨ ਲਈ ਜਾਰੀ ਕੀਤੇ Anti Corrutpion action line whatsapp number 9501 200 200 ਤੋਂ ਪ੍ਰਾਪਤ ਇਕ ਸ਼ਿਕਾਇਤ ਦੀ ਪੜਤਾਲ ਉਪਰੰਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਰਾਜਵਿੰਦਰ ਕੌਰ, ਵਿਜੀਲੈਂਸ ਬਿਊਰੋ, ਯੂਨਿਟ, ਜਲੰਧਰ ਦੇ ਤਫਤੀਸੀ ਅਫਸਰ ਵੱਲੋਂ
ਅੰਮ੍ਰਿਤ ਲਾਲ ਮੋਦੀ ਸਹਾਇਕ ਲਾਈਨਮੈਨ ਪੀ.ਐਸ.ਪੀ.ਸੀ.ਐਲ ਬੜਿੰਗ, ਜਿਲ੍ਹਾ ਜਲੰਧਰ ਵਿਖੇ ਤਾਇਨਾਤ ਸੀ, ਵਿਰੁੱਧ 75,000/- ਰੁਪੈ ਰਿਸ਼ਵਤ ਲੈਣ ਦੇ ਦੋਸ਼ ਸਬੰਧੀ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।

ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਓਰੋ, ਜਲੰਧਰ ਰੇਂਜ ਨੇ ਦੱਸਿਆ ਕਿ ” ਪੰਜਾਬ ਸਰਕਾਰ
ਵਲੋਂ ਰਿਸ਼ਵਤਖੋਰੀ ਵਿਰੁੱਧ ਸ਼ਿਕਾਇਤ ਕਰਨ ਲਈ ਜਾਰੀ ਕੀਤੇ Anti corruption action line whatsapp number 9501
200 200 ਤੇ ਸ੍ਰੀਮਤੀ ਬਲਵੀਰ ਕੌਰ ਪਤਨੀ ਲੇਟ ਸ੍ਰੀ ਦਲਬੀਰ ਸਿੰਘ ਵਾਸੀ ਪਿੰਡ ਤੱਲਣ, ਥਾਣਾ ਪਤਾਰਾ, ਜਿਲ੍ਹਾ ਜਲੰਧਰ ਵੱਲੋਂ ਕੀਤੀ ਗਈ ਸ਼ਿਕਾਇਤ ਦੀ ਪੜਤਾਲ ਤੋਂ ਪਾਇਆ ਗਿਆ ਹੈ ਕਿ ਸ਼ਿਕਾਇਤਕਰਤਾ ਦੇ ਸਾਂਝੇ ਘਰ ਵਿਚ ਲੱਗੇ ਬਿਜਲੀ ਦੇ ਮੀਟਰ ਦਾ ਬਿੱਲ ਸਾਂਝੇ ਪਰਿਵਾਰ ਦਾ ਹੋਣ ਕਰਕੇ ਜਮਾਂ ਨਹੀਂ ਕਰਵਾਇਆ ਜਾ ਸਕਿਆ, ਜਿਸ ਕਰਕੇ ਬਿਜਲੀ ਦਾ ਬਿੱਲ ਕਰੀਬ ਡੇਢ ਲੱਖ ਰੁਪਏ ਹੋ ਗਿਆ ਸੀ। ਜਿਸ ਤੇ ਸ਼ਿਕਾਇਤਕਰਤਾ ਬਲਵੀਰ ਕੌਰ ਆਪਣੇ ਜਾਣ-ਪਹਿਚਾਣ ਵਾਲੇ ਵਿਅਕਤੀ ਮੁਕੇਸ਼ ਕੁਮਾਰ ਉਰਫ ਨਾਣੀ ਵਾਸੀ ਪਿੰਡ ਕੋਟ ਖੁਰਦ ਰਾਹੀਂ ਬਿਜਲੀ ਬੋਰਡ ਕ੍ਰਮਚਾਰੀ ਅੰਮ੍ਰਿਤ ਲਾਲ ਮੋਦੀ ਸਹਾਇਕ ਲਾਇਨਮੈਨ, ਪੀ.ਐਸ.ਪੀ.ਸੀ.ਐਲ ਬੜਿੰਗ, ਜਿਲ੍ਹਾ ਜਲੰਧਰ ਨੂੰ ਮਿਲੀ ਅਤੇ ਆਪਣਾ ਬਿਜਲੀ ਦਾ ਬਿੱਲ ਅਡਜਸਟ ਕਰਵਾਉਣ
ਦੀ ਬੇਨਤੀ ਕੀਤੀ। ਜਿਸ ਤੇ ਅੰਮ੍ਰਿਤ ਲਾਲ ਮੋਦੀ ਨੇ ਬਿਜਲੀ ਦਾ ਬਿੱਲ ਅਡਜਸਟ ਕਰਵਾਉਣ ਦਾ ਝਾਂਸਾ ਦਿੰਦੇ ਹੋਏ 75,000/-ਰੁਪਏ ਰਿਸ਼ਵਤ ਦੀ ਮੰਗ ਕੀਤੀ।

ਇਸ ਉਪੰਰਤ ਸ਼ਿਕਾਇਤਕਰਤਾ ਸ੍ਰੀਮਤੀ ਬਲਵੀਰ ਕੌਰ ਨੇ ਉਸ ਪਰ ਯਕੀਨ ਕਰਦੇ ਹੋਏ ਵੱਖ-ਵੱਖ ਸਮਿਆਂ ਵਿਚ 25,000/25,000 ਰੁਪਏ ਦੀਆਂ ਤਿੰਨ ਕਿਸ਼ਤਾਂ ਵਿਚ ਕੁਲ 75,000/-ਰੁਪਏ ਬਤੋਰ ਰਿਸ਼ਵਤ ਮੁਕੇਸ਼ ਕੁਮਾਰ ਉਰਫ ਨਾਣੀ
ਰਾਹੀਂ ਅੰਮ੍ਰਿਤ ਮੋਦੀਸਹਾਇਕ ਲਾਇਨਮੈਨ ਨੂੰ ਦਿੱਤੇ, ਪ੍ਰੰਤੂ ਸ਼ਿਕਾਇਤਕਰਤਾ ਦੇ ਮੀਟਰ ਦੇ ਬਿੱਲ ਦੀ ਅਡਜਸਟਮੈਂਟ ਨਹੀਂ ਹੋਈ ਜਿਸ ਕਾਰਨ ਸ਼ਿਕਾਇਤਕਰਤਾ ਦੇ ਘਰ ਦਾ ਬਿਜਲੀ ਦਾ ਮੀਟਰ ਕੱਟਿਆ ਗਿਆ। ਜਿਸ ਤੇ ਸ਼ਿਕਾਇਤਕਰਤਾ ਵਲੋਂ ਸਾਂਝੇ ਬਿਜਲੀ ਦੇ ਮੀਟਰ ਦਾ ਬਿੱਲ 50,000/-ਰੁਪਏ ਮਿਤੀ 28/06/2021 ਨੂੰ ਅਤੇ 50,000/-ਰੁਪਏ ਮਿਤੀ 29/06/2021 ਨੂੰ ਕੁਲ 1,00,000/-ਰੁਪਏ ਬਿਜਲੀ ਬੋਰਡ ਦਫਤਰ ਬੜਿੰਗ ਵਿਖੇ ਜਮਾਂ ਕਰਵਾਏ ਗਏ ਅਤੇ ਇਕ ਹੱਥ ਲਿਖਤੀ ਦਰਖਾਸਤ ਬਿਜਲੀ ਬੋਰਡ ਦਫਤਰ ਬੜਿੰਗ ਵਿਖੇ ਦਿੱਤੀ, ਜਿਸ ਵਿਚ ਉਸ ਨੇ ਆਪਣੇ ਸਾਂਝੇ ਘਰ ਦਾ ਬਕਾਇਆ ਬਿਜਲੀ ਦਾ ਬਿੱਲ ਕਰੀਬ 60,000/-ਰੁਪਏ ਬਕਾਇਆ ਜਮਾਂ ਕਰਵਾਉਣ ਸਬੰਧੀ Undertaking ਦਿੱਤੀ।

ਸ਼ਿਕਾਇਤਕਰਤਾ ਸ੍ਰੀਮਤੀ ਬਲਵੀਰ ਕੌਰ ਦਾ ਬਿੱਲ ਅਡਜਸਟ ਨਾ ਹੋਣ ਕਰਕੇ, ਉਹ ਅੰਮ੍ਰਿਤ ਲਾਲ ਮੋਦੀ ਸਹਾਇਕ ਲਾਈਨਮੈਨ ਪਾਸੋਂ ਆਪਣੇ ਦਿੱਤੇ ਹੋਏ ਰਿਸ਼ਵਤ ਦੇ 75,000/-ਰੁਪਏ ਵਾਪਸ ਦੀ ਮੰਗਣ ਕਰਨ ਲੱਗੀ ਅਤੇ ਸ਼ਿਕਾਇਤਕਤਾ ਬਲਵੀਰ ਕੌਰ ਨੇ ਇਸ ਦੀ ਵੀਡੀਓ ਰਿਕਾਰਡਿੰਗ ਕਰ ਲਈ, ਜਿਸ ਵਿੱਚ ਅੰਮ੍ਰਿਤ ਲਾਲ ਮੋਦੀ ਸਹਾਇਕ ਲਾਇਨਮੈਨ ਨੇ
75,000/-ਰੁਪਏ ਲੈਣੇ ਮੰਨ ਗਿਆ। ਇਸ ਉਪਰੰਤ ਅੰਮ੍ਰਿਤ ਲਾਲ ਮੋਦੀ ਸਹਾਇਕ ਲਾਇਨਮੈਨ ਉਕਤ ਨੇ 50,000/-ਰੁਪਏ ਦਾ ਇਕ ਚੈਕ ਸਿੰਡੀਕੇਟ ਬੈਂਕ ਬਰਾਂਚ ਅੰਮ੍ਰਿਤਸਰ ਦਾ ਬਲਵੀਰ ਕੌਰ ਦੇ ਨਾਮ ਪਰ ਕੱਟ ਕੇ ਦਿੱਤਾ। ਅੰਮ੍ਰਿਤ ਲਾਲ ਮੋਦੀ ਦੇ ਬੈਂਕ ਖਾਤੇ ਵਿੱਚ ਪੈਸੇ ਨਾ ਹੋਣ ਕਰਕੇ ਉਸ ਵੱਲੋਂ ਦਿੱਤਾ ਹੋਇਆ ਚੈਕ ਕੈਸ ਨਹੀਂ ਹੋਇਆ।

ਅਜਿਹਾ ਕਰਕੇ ਅੰਮ੍ਰਿਤ ਲਾਲ ਮੋਦੀ ਸਹਾਇਕ ਲਾਇਨਮੈਨ, ਪੀ.ਐਸ.ਪੀ.ਸੀ.ਐਲ ਬੜਿੰਗ, ਜਿਲ੍ਹਾ ਜਲੰਧਰ ਹੁਣ ਆਦਮਪੁਰ, ਜਿਲ੍ਹਾ ਜਲੰਧਰ ਪੁੱਤਰ ਲੋਟ ਸ੍ਰੀ ਰਤਨ ਲਾਲ ਵਾਸੀ ਮਕਾਨ ਨੰਬਰ 204, ਏਕਰੂਪ ਐਵੀਨਿਊ, ਮਜੀਠਾ ਰੋਡ ਅੰਮ੍ਰਿਤਸਰ ਨੇ ਜੁਰਮ ਅ/ਧ 7 Prevention of Corruption Act 1988 as amended by P.C (Amendment) Act
2018, 420 IPC ਦਾ ਕੀਤਾ ਹੈ।

ਇੰਸਪੈਕਟਰ ਰਾਜਵਿੰਦਰ ਕੌਰ, ਵਿਜੀਲੈਂਸ ਬਿਉਰੋ, ਯੂਨਿਟ, ਜਲੰਧਰ ਵਲੋਂ ਅੰਮ੍ਰਿਤ ਲਾਲ ਮੋਦੀ ਸਹਾਇਕ
ਲਾਇਨਮੈਨ, ਪੀ.ਐਸ.ਪੀ.ਸੀ.ਐਲ ਬੜਿੰਗ, ਜਿਲ੍ਹਾ ਜਲੰਧਰ ਵਿਰੁੱਧ ਰਿਸ਼ਵਤ ਲੈਣ ਦੇ ਦੋਸ਼ ਸਬੰਧੀ ਮੁਕੱਦਮਾ ਨੰਬਰ: 07 ਮਿਤੀ 30.05.2022 ਅ/ਧ 7, 7A Prevention of corruption Act 1988 as amended by P.C. (Amended) Act 2018 and 120B IPC ਤਹਿਤ ਥਾਣਾ ਵਿਜੀਲੈਂਸ ਬਿਓਰੋ, ਰੇਂਜ ਜਲੰਧਰ ਵਿਖੇ ਦਰਜ ਰਜਿਸਟਰ ਕਰਵਾਇਆ ਗਿਆ।ਜਿਸ ਦੀ ਤਫਤੀਸ਼ ਜਾਰੀ ਹੈ।

News India Now

News India Now is Government Registered Online Web News Portal.

Related Articles

Leave a Reply

Your email address will not be published. Required fields are marked *

Back to top button