
ਏ ਡੀਂ ਸੀ ਪੀ ਕ੍ਰਾਈਮ,ਏ ਸੀ ਪੀ ਵੈਸਟ ਅਤੇ ਥਾਣਾ ਭਾਰਗੋ ਕੈਂਪ ਪ੍ਰਭਾਰੀ ਪ੍ਰੋਗਰਾਮ ਚ ਆਪਣੀ ਫੋਰਸ ਨਾਲ ਰਹੇ ਮਜ਼ੂਦ
ਜਲੰਧਰ(NIN NEWS, ਰਾਜੀਵ ਧਾਮੀ): ਹਿੰਦੁਸਤਾਨ ਮੇਘ ਸੈਨਾ ਅਤੇ ਐਂਟੀ ਕ੍ਰਾਈਮ ਸਮਾਜ ਸੁਰਖਿਆ ਸੈਲ (ਰਜ਼ਿ) ਪੰਜਾਬ ਦੇ ਪ੍ਰਮੁੱਖ ਸੁਭਾਸ਼ ਗੋਰੀਆ ਦੀ ਅਗਵਾਈ ਚ ਗੀਤਾਂ ਕਾਲੋਨੀ ਵਿੱਖੇ ਪ੍ਰਭਾਰੀ ਦੀਪਕ ਸ਼ਰਮਾ,ਮਹਿਲਾ ਪ੍ਰਮੁੱਖ ਜੀਵਨ ਪ੍ਰਭਾ,ਮਹਿਲਾ ਵਿੰਗ ਸੰਗਠਨ ਮੰਤਰੀ ਉਰਮਿਲ ਸ਼ਰਮਾ,ਉਪ ਪ੍ਰਧਾਨ ਸਰਬਜੀਰ ਕੌਰ,ਪਰਮਜੀਤ ਕੌਰ,ਬਲਵਿੰਦਰ ਕੌਰ,ਡੀਂਪਲ,ਸੁਰਜੀਤ ਸਿੰਘ, ਸੋਂਨੁ ਭਗਤ,ਵਿਨੋਦ ਭਗਤ ਨੇ 1984 ਦੇ ਦੌਰਾਨ ਮਾਰੇ ਗਏ ਬੇਕਸੂਰ ਲੋਕਾਂ ਦੀ ਆਤਮ ਸ਼ਾਂਤੀ ਲਈ ਸਾਂਝੇ ਤੌਰ ਤੇ ਸਰਵ ਧਰਮ ਪ੍ਰੋਗਰਾਮ ਕਰਵਾਇਆ ਗਿਆ।ਜਿਸ ਵਿੱਚ ਪਾਠੀ ਰਜਿੰਦਰ ਸਿੰਘ ਸੰਧੂ,ਪੰਡਿਤ ਅਸ਼ੋਕ ਭਾਰਦਵਾਜ ਨੇ 1984 ਵਿੱਚ ਮਾਰੇ ਗਏ ਬੇਕਸੂਰ ਲੋਕਾਂ ਦੇ ਲਈ ਅਰਦਾਸ ਕੀਤੀ।ਇਸ ਮੌਕੇ ਏ ਡੀਂ ਸੀ ਪੀ ਬੈਨੀਪਾਲ,ਏ ਸੀ ਪੀ ਵੈਸਟ ਪਲਵਿੰਦਰ ਸਿੰਘ, ਥਾਣਾ ਭਾਰਗੋ ਕੈਂਪ ਦੇ ਮੁੱਖੀ ਭਗਵੰਤ ਭੁੱਲਰ ਭਾਰੀ ਫੋਰਸ ਦੇ ਨਾਲ ਮਜ਼ੂਦ ਸਨ ਤਾਂਕਿ ਕੋਈ ਵੀ ਘਟਨਾ ਨਾ ਵਾਪਰ ਸਕੇ।ਪੁਲਿਸ ਨੇ ਸਵੇਰੇ 8 ਵਜੇ ਤੋਂ ਹੀ ਹਿੰਦੁਸਤਾਨ ਮੇਘ ਸੈਨਾ ਦਾ ਦਫਤਰ ਗੀਤਾ ਕਾਲੋਨੀ ਨੂੰ ਚਾਰਿਓ ਪਾਸਿਓਂ ਘੇਰਿਆ ਹੋਇਆ ਸੀ ਅਤੇ ਕੜੀ ਸੁਰਖਿਆ ਤੈਨਾਤ ਸੀ ਅਤੇ ਸੰਗਠਨ ਦੇ ਪ੍ਰਮੁੱਖ ਸੁਭਾਸ਼ ਗੋਰੀਆ ਨੂੰ ਪੁਲਿਸ ਨੇ ਨਜ਼ਰਬੰਦ ਕੀਤਾ ਸੀ।ਇਸ ਮੌਕੇ ਹਿੰਦੁਸਤਾਨ ਮੇਘ ਸੈਨਾ ਦੇ ਪ੍ਰਮੁੱਖ ਸੁਭਾਸ਼ ਗੋਰੀਆ ਨੇ ਆਖਿਆ ਕਿ ਅੰਤਕਵਾਦੀ ਕਿਸੇ ਵੀ ਧਰਮ ਅਤੇ ਜਾਤ ਨਾਲ ਸਬੰਧ ਨਹੀਂ ਰੱਖਦਾ ਨਾ ਹੀ ਉਸਦਾ ਕੋਈ ਧਰਮ ਹੁੰਦਾ ਹੈ ਅੰਤਵਾਦ ਦਾ ਧਰਮ ਖੂਨ ਖਰਾਬਾ ਕਰਨਾ ਅਤੇ ਬੇਕਸੂਰਾਂ ਦੀਆਂ ਜਾਨਾਂ ਲੈਣੀਆਂ ਹੁੰਦੀਆਂ ਹਨ ਜੋ ਅਸੀਂ ਹਮੇਸ਼ਾ ਅੰਤਕਵਾਦ ਅਤੇ ਡਰੱਗਜ਼ ਮਾਫੀਆ ਦੇ ਖਿਲਾਫ ਡੱਟ ਕੇ ਵਿਰੋਧ ਕਰਦੇ ਹਾਂ ਤੇ ਰਹਾਂਗੇ।ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਮਾਰੇ ਗਏ ਬੇਕਸੂਰ ਲੋਕਾਂ ਦੀ ਆਤਮ ਸ਼ਾਂਤੀ ਲਈ ਅਰਦਾਸ ਕੀਤੀ ਗਈ ਹੈ ਤਾਂਕਿ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ।
