ਸਚਿਨ ਤੇ ਹਮਲਾ ਕਰਨ ਵਾਲੇ ਅਜੈਪਾਲ ਸਿੰਘ ਉਰਫ ਨਿਹੰਗ ਨੂੰ ਜਲੰਧਰ ਪੁਲਿਸ ਨੇ ਕੀਤਾ ਗ੍ਰਿਫਤਾਰ।

ਜਲੰਧਰ(NIN NEWS): ਸ੍ਰੀ ਨੋਨਿਹਾਲ ਸਿੰਘ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ PPS, ਡਿਪਟੀ ਕਮਿਸ਼ਨਰ ਪੁਲਿਸ, ਇੰਨਵੈਸਟੀਗੇਸ਼ਨ, ਜਲੰਧਰ ਦੀ ਨਿਗਰਾਨੀ ਹੇਠ CIA STAFF-1 ਜਲੰਧਰ ਦੀ ਪੁਲਿਸ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਮਿਤੀ 15-03-2022 ਦੀ ਸ਼ਾਮ ਨੂੰ ਮੁਦੱਈ ਮੁਕੱਦਮਾ ਸਚਿਨ ਵਾਸੀ ਬਸਤੀ ਸ਼ੇਖ ਜਲੰਧਰ ਅਤੇ ਉਸ ਦੇ ਸਾਥੀਆਂ ਉੱਪਰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨ ਵਾਲੇ ਮੁਕੱਦਮਾ ਵਿੱਚ ਲੋੜੀਦੇ ਦੋਸ਼ੀ ਅਜੈਪਾਲ ਸਿੰਘ ਉਰਫ ਨਿਹੰਗ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 01 ਦੇਸੀ ਪਿਸਟਲ 32 ਬੋਰ ਸਮੇਤ 04 ਰੌਦ ਜਿੰਦਾ ਬਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਿਤੀ 15-03-2022 ਨੂੰ ਮੁਦੱਈ ਮੁਕੱਦਮਾ ਸਚਿਨ ਪੁੱਤਰ ਸ਼੍ਰੀਰਾਮ ਵਾਸੀ WS-29 ਢਕਵਈਆ ਮੁਹੱਲਾ ਬਸਤੀ ਸ਼ੇਖ ਜਲੰਧਰ ਦੇ ਬਿਆਨਾ ਪਰ ਮੁਕੱਦਮਾ ਨੰਬਰ 43 ਮਿਤੀ 15-03-2022 U/s 307,379-B, 34 IPC 25, Arms Act ਥਾਣਾ ਡਵੀਜ਼ਨ ਨੰਬਰ 5 ਜਲੰਧਰ ਦਰਜ ਰਜਿਸਟਰ ਹੋਇਆ ਕਿ ਮਿਤੀ 15-03-2022 ਨੂੰ ਵਕਤ ਕੀਬ 4 ਪੀ.ਐਮ ਸ਼ਾਮ ਉਹ ਆਪਣੇ ਦੋਸਤ ਮਾਟੂ ਵਾਸੀ ਬਸਤੀ ਸ਼ੇਖ ਜਲੰਧਰ ਦੇ ਘਰ ਦੇ ਬਾਹਰ ਉਸ ਪਾਸੋ ਪੈਮੇਂਟ ਦੇ ਚੈਕ ਲੈਣ ਗਿਆ ਸੀ।

ਜਿੱਥੇ ਅਜੈਪਾਲ ਸਿੰਘ ਉਰਫ ਨਿਹੰਗ ਆ ਗਿਆ ਅਤੇ ਉਸ ਨੂੰ ਮਾੜਾ ਚੰਗਾ ਬੋਲਣ ਲੱਗ ਪਿਆ
ਅਤੇ ਉਸ ਦੇ ਹੱਥੀ ਪੈ ਗਿਆ ਅਤੇ ਕੁਟੌਮਾਰ ਕਰਨ ਲੱਗ ਪਿਆ। ਜੋ ਮੁਦੱਈ ਦੇ ਰੋਲਾ ਪਾਉਣ ਤੇ ਲੋਕਾਂ ਦਾ ਇਕੱਠ ਹੁੰਦਾ ਦੇਖ ਉਹ ਉਸਦੇ ਗਲੇ ਵਿੱਚ ਪਈ ਸੋਨੇ ਦੀ ਚੈਨ ਸਮੇਤ ਲੋਕੇਟ ਖਿੱਚ ਕੇ ਮੋਕਾ ਤੋਂ ਫਰਾਰ ਹੋ ਗਿਆ। ਜਿੱਥੇ ਮੋਕਾ ਪਰ ਮੁਦੱਈ ਪਾਸ ਉਸ ਦੇ ਦੋਸਤ ਪੰਕਜ, ਕਾਕਾ ਅਤੇ ਗੋਰਵ ਆ ਗਏ ਅਤੇ ਉਨਾ ਨੂੰ ਮੁਦੱਈ ਘਟਨਾ ਬਾਰੇ ਦੱਸ ਹੀ ਰਿਹਾ ਸੀ ਕਿ, ਇੰਨੇ
ਨੂੰ ਅਜੇ ਪਾਲ ਉਰਫ ਨਿਹੰਗ ਫਿਰ ਆਪਣੇ ਨਾਲ ਰੂਪ ਲਾਲ ਵਾਸੀ ਕੋਟ ਸਦੀਕ ਜਲੰਧਰ ਅਤੇ 02 ਹੋਰ ਨਾਮਲੂਮ ਸਾਥੀਆ ਨੂੰ ਨਾਲ ਲੈ ਕੇ ਆ ਗਿਆ ਅਤੇ ਆਪਣੇ ਹੱਥ ਵਿੱਚ ਫੜੇ ਪਿਸਟਲ ਨਾਲ ਮਾਰ ਦੇਣ ਦੀ ਨੀਅਤ ਨਾਲ ਗੋਲੀਆ ਚਲਾਉਦਾ ਹੋਇਆ ਮੋਕਾ ਤੋਂ ਫਰਾਰ ਹੋ ਗਿਆ।

ਉਪਰੋਕਤ ਵਾਰਦਾਤ ਤੋਂ ਤੁਰੰਤ ਬਾਅਦ ਸੀਨੀਅਰ ਅਫਸਰਾਨ ਦੀਆਂ ਹਦਾਇਤਾਂ ਪਰ CIA STAFF-1, ਅਤੇ ਥਾਣਾ ਡਵੀਜਨ ਨੰਬਰ 5 ਜਲੰਧਰ ਦੀਆਂ ਟੀਮਾਂ ਨੂੰ ਮੁਕੱਦਮਾ ਟਰੇਸ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਦਿਸ਼ਾ
ਨਿਰਦੇਸ਼ ਦਿੱਤੇ ਗਏ ਸਨ। ਜਿਸ ਤੇ CIA STAFF-1 ਦੀ ਪੁਲਿਸ ਟੀਮ ਨੇ ਕਾਰਵਾਈ ਕਰਦੇ ਹੋਏ ਹਿਊਮਨ ਸੋਰਸਾਂ,ਟੈਕਨੀਕਲ ਢੰਗ ਅਤੇ ਖੂਫੀਆ ਢੰਗ ਨਾਲ ਤਫਤੀਸ਼ ਕਰਦੇ ਹੋਏ ਮੁਕੱਦਮਾ ਦੇ ਮੁੱਖ ਦੋਸ਼ੀ ਨੂੰ ਮੁਕੱਦਮਾ ਵਿੱਚ ਅੱਜ ਮਿਤੀ 17-03-2021 ਨੂੰ ਗ੍ਰਿਫਤਾਰ ਕਰ ਲਿਆ ਹੈ।
ਨਾਮ ਪਤਾ ਦੋਸ਼ੀ:- ਅਜੈਪਾਲ ਸਿੰਘ ਉਰਫ ਨਿਹੰਗ ਪੁੱਤਰ ਇੰਦਰਜੀਤ ਸਿੰਘ ਵਾਸੀ ਮਕਾਨ ਨੂੰ WT/15 ਉੱਤਮ ਸਿੰਘ ਨਗਰ ਬਸਤੀ ਸ਼ੇਖ ਥਾਣਾ ਡਵੀਜ਼ਨ ਨੰਬਰ 5 ਜਲੰਧਰ।
ਰਿਕਵਰੀ:-01 ਪਿਸਟਲ 32 ਬੋਰ ਸਮੇਤ 04 ਜਿੰਦਾ ਰੌਦ