
ਸਟਾ ਕਿੰਗ ਬੰਟੀ ਨੇ ਫੈਲਾਇਆ ਆਪਣਾ ਜਾਲ ਪੰਜਾਬ ਚ ਲਾਟਰੀ ਬੰਦ ਹੋਣ ਦੇ ਬਾਵਜੂਦ ਵੀ ਇਸ ਦੀਆਂ ਖੁੱਲ੍ਹੀਆਂ ਦੁਕਾਨਾਂ।
ਜਲੰਧਰ (NIN NEWS) ਲਾਂਬੜਾ ਦੀ ਹੱਦ ਅੰਦਰ ਪੈਂਦੇ ਚੁਗਾਵਾਂ ਅਤੇ ਤਾਜਪੁਰ ਚ ਫਰਜ਼ੀ ਕੰਪਿਊਟਰ ਲਾਟਰੀ ਦਾ ਕਾਰੋਬਾਰ ਫਿਰ ਸ਼ੁਰੂ ਹੋ ਗਿਆ ਹੈ ਕੁਝ ਦਿਨ ਪਹਿਲਾਂ ਪੁਲਸ ਨੇ ਫਰਜ਼ੀ ਕੰਪਿਊਟਰ ਲਾਟਰੀ ਚਲਾਉਣ ਵਾਲਿਆਂ ਦੇ ਖ਼ਿਲਾਫ਼ ਮੁਹਿੰਮ ਛੇੜੀ ਸੀ ਅਤੇ ਸੱਟਾ ਮਾਫ਼ੀਆ ਦੇ ਖ਼ਿਲਾਫ਼ ਪਰਚੇ ਦਰਜ ਕੀਤੇ ਗਏ ਸਨ ਅਤੇ ਪੁਲਸ ਵੱਲੋਂ ਦੜੇ ਸੱਟੇ ਦੀਆਂ ਦੁਕਾਨਾਂ ਦੇ ਸ਼ਟਰ ਡਾਊਨ ਕਰਵਾ ਦਿੱਤੇ ਗਏ ਪਰ ਚੁਗਾਵਾਂ ਅਤੇ ਤਾਜਪੁਰ ਚ ਬੰਟੀ ਨਾਮਕ ਸ਼ਖਸ ਵੱਲੋਂ ਦਡ਼ੇ ਸੱਟੇ ਦਾ ਕਾਰੋਬਾਰ ਸ਼ੁਰੂ ਕਰ ਲਿਆ ਹੈ ਜਾਣਕਾਰ ਦੱਸਦੇ ਹਨ ਇਸ ਬੰਟੀ ਨੇ ਕੁਝ ਰਾਜਨੀਤਿਕ ਨਾਲ ਜੁੜੇ ਲੋਕਾਂ ਦੀ ਸ਼ਹਿ ਤੇ ਦੜੇ ਸੱਟੇ ਦਾ ਕਾਰੋਬਾਰ ਸ਼ੁਰੂ ਕੀਤਾ ਹੈ ਇਕ ਪਾਸੇ ਪੰਜਾਬ ਪੰਜਾਬ ਪ੍ਰਦੇਸ਼ ਦੇ ਮੁੱਖ ਮੰਤਰੀ ਭਗਵੰਤ ਮਾਨ ਗੈਰਕਾਨੂੰਨੀ ਧੰਦਾ ਕਰਨ ਵਾਲਿਆਂ ਦੇ ਖ਼ਿਲਾਫ਼ ਡਟ ਕੇ ਬੋਲ ਰਹੇ ਹਨ ਦੂਸਰੇ ਪਾਸੇ ਉਨ੍ਹਾਂ ਦੇ ਆਦੇਸ਼ਾਂ ਦੀਆਂ ਖੁੱਲ੍ਹੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ

ਪੰਜਾਬ ਸਰਕਾਰ ਨੇ ਕੰਪਿਊਟਰ ਲਾਟਰੀ ਸਿਸਟਮ ਬੰਦ ਕੀਤਾ ਹੈ ਪਰ ਉਸਦੇ ਬਾਵਜੂਦ ਵੀ ਲਾਟਰੀ ਮਾਫੀਆ ਨੂੰ ਕਿਸੇ ਦੇ ਡਰ ਖੌਫ਼ ਤੋਂ ਬਿਨਾਂ ਮੋਟੀ ਵੰਗਾਰ ਭਰ ਫਰਜ਼ੀ ਸੌਫਟਵੇਅਰ ਤਿਆਰ ਕਰਕੇ ਦੜੇ ਸੱਟੇ ਦਾ ਗੋਰਖਧੰਦਾ ਕਰੋੜਾਂ ਰੁਪਇਆਂ ਚ ਚਲਾ ਰਹੇ ਹਨ ਭੋਲੇ ਭਾਲੇ ਲੋਕਾਂ ਨੂੰ ਲੱਖਾਂ ਪਤੀ ਬਣਾਉਣ ਦਾ ਝਾਂਸਾ ਦੇ ਕੇ ਦੋਨੋਂ ਹੱਥਾਂ ਨਾਲ ਲੁੱਟ ਆਪਣੀ ਤਜੌਰੀਆਂ ਭਰ ਰਹੇ ਹਨ ਜਾਣਕਾਰ ਦੱਸਦੇ ਹਨ ਕਿ ਕੁਝ ਸਮੇਂ ਪਹਿਲਾਂ ਇੱਕ ਪੇਂਟ ਦਾ ਈ ਦੁਕਾਨ ਚਲਾਉਣ ਵਾਲਾ ਬੰਟੀ ਨਾਂ ਦਾ ਸ਼ਖ਼ਸ ਚੁਗਾਵਾਂ ਲਾਟਰੀ ਦਾ ਗੋਰਖ ਧੰਦਾ ਚਲਾ ਰਿਹਾ ਹੈ
ਅਗਲੇ ਭਾਗ ਚ ਦੱਸਾਂਗੇ ਇਸ ਸੱਟਾ ਕਿੰਗ ਦੇ ਹੋਰ ਕੀ ਕੀ ਨੇ ਕਾਰੋਬਾਰ