अंतरराष्ट्रीयई-पेपरराष्ट्रीय
ਅੰਤਰਰਾਸ਼ਟਰੀ ਯੋਗਾ ਦਿਵਸ ਪੁਲਿਸ ਲਾਈਨਜ਼ ਕਮਿਸ਼ਨਰੇਟ ਜਲੰਧਰ ਵਿਖੇ ਮਨਾਇਆ ਗਿਆ।

ਅੱਜ ਮਿਤੀ 21.06.2022 ਨੂੰ ਅੰਤਰਰਾਸ਼ਟਰੀ ਯੋਗਾ ਦਿਵਸ 75ਵੇਂ “Azadi Ka Amrit Mahostav” ਵਜੋਂ ਸ੍ਰੀ ਗੁਰਸ਼ਰਨ ਸਿੰਘ ਸੰਧੂ, ਆਈ.ਪੀ.ਐਸ., ਕਮਿਸ਼ਨਰ ਪੁਲਿਸ, ਜਲੰਧਰ ਦੀ ਅਗਵਾਈ ਹੇਠ ਪੁਲਿਸ ਲਾਈਨਜ਼ ਕਮਿਸ਼ਨਰੇਟ ਜਲੰਧਰ ਵਿਖੇ ਮਨਾਇਆ ਗਿਆ ਹੈ।

ਇਸ ਯੋਗਾ ਦਿਵਸ ਪ੍ਰੋਗਰਾਮ ਵਿੱਚ ਸ਼੍ਰੀ ਨਵਨੀਤ ਸਿੰਘ ਬੈਂਸ, ਆਈ.ਪੀ.ਐਸ., ਸ੍ਰੀ ਸੁਹੇਲ ਮੀਰ ਕਾਸਿਮ, ਆਈ.ਪੀ.ਐਸ., ADCP-I, ਅਦਿੱਤਿਆਂ ਆਈ.ਪੀ.ਐਸ., ADCP-HQ, ਸ੍ਰੀ ਗੁਰਬਾਜ ਸਿੰਘ, ਪੀ.ਪੀ.ਐਸ., ADCP-Investigation ਸਮੇਤ ਏ.ਸੀ.ਪੀਜ਼, ਪੁਲਿਸ ਕਰਮਚਾਰੀਆਂ ਨੇ ਭਾਗ ਲਿਆ ਹੈ।ਇਹ ਪ੍ਰੋਗਰਾਮ ਆਯੁਰਵੈਦਿਕ ਵਿਭਾਗ ਜਲੰਧਰ ਜਿਲ੍ਹਾ ਦੇ ਅਫਸਰ ਡਾਕਟਰ ਜੋਗਿੰਦਰ ਪਾਲ ਮਹਿਤਾ ਅਤੇ ਉਹਨਾਂ ਦੇ ਸਾਥੀਆਂ ਦੇ ਸਹਿਯੋਗ ਨਾਲ ਪੁਲਿਸ ਅਧਿਕਾਰੀ ਅਤੇ ਪੁਲਿਸ ਕਰਮਚਾਰੀ ਨੂੰ ਯੋਗ ਸਬੰਧੀ ਜਾਣਕਾਰੀ ਦਿੱਤੀ ਗਈ ਕਿ ਅਸੀ ਯੋਗਾਂ ਨਾਲ ਆਪਣੇ ਆਪ ਨੂੰ ਕਿਸ ਤਰਾਂ ਤਨਾਅ ਮੁਕਤ ਅਤੇ ਤੰਦਰੁਸਤ ਰਹਿ ਸਕਦੇ ਹਾਂ।

