ਯੋਗ ਅਭਿਆਸ ਸ਼ੁਰੂ ਤੋਂ ਹੀ ਸਾਡੇ ਸਮਾਜ ਅਤੇ ਸਭਿਅਤਾ ਦਾ ਹਿੱਸਾ ਹੈ : ਪ੍ਰਿੰਸੀਪਲ ਡਾ. ਸਮਰਾ

ਅੰਤਰਰਾਸ਼ਟਰੀ ਯੋਗਾ ਦਿਵਸ।
ਜਲੰਧਰ(NIN NEWS):ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਐਨ.ਐਸ.ਐਸ. ਵਿਭਾਗ ਵਲੋਂ ਯੋਗਾ ਨੂੰ ਸਮਰਪਿਤ ਅੰਤਰਰਾਸ਼ਟਰੀ ਯੋਗਾ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਆਪਣੇ ਭਾਸ਼ਣ ਰਾਹੀਂ ਹਾਜ਼ਰ ਹੋਏ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਿਦਆਰਥੀਆਂ ਨੂੰ ਯੋਗ ਦਾ ਮਹੱਤਵ ਦੱਸਿਆ ਅਤੇ ਕਿਹਾ ਕਿ ਚਾਹੇ ਅੱਜ ਯੋਗਾ ਨੂੰ ਵਿਸ਼ਵ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਮਿਲ ਚੁੱਕੀ ਹੈ ਅਤੇ ਪੂਰੀ ਦੁਨੀਆਂ ਵਿੱਚ ਇਸਨੂੰ ਮਨਾਇਆ ਜਾਂਦਾ ਹੈ ਪਰ ਇਸਦੀ ਧਰੋਹਰ ਸਾਡੇ ਦੇਸ਼ ਭਾਰਤ ਨਾਲ ਜੁੜੀ ਹੋਈ ਹੈ। ਯੋਗ ਅਭਿਆਸ ਸ਼ੁਰੂ ਤੋਂ ਹੀ ਸਾਡੇ ਸਮਾਜ ਅਤੇ ਸਭਿਅਤਾ ਦਾ ਹਿੱਸਾ ਹੈ ਅਤੇ ਇਸ ਦੇ ਮਹੱਤਵ ਨੂੰ ਪੂਰੇ ਵਿਸ਼ਵ ਵਿਚ ਪਹੁੰਚਾ ਕੇ ਭਾਰਤ ਨੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ।

ਕਾਲਜ ਦੇ ਐਨ.ਐਸ.ਐਸ. ਵਿਭਾਗ ਵਲੋਂ ਆਯੋਜਿਤ ਕੀਤੇ ਇਸ ਅੰਤਰਰਾਸ਼ਟਰੀ ਯੋਗ ਦਿਵਸ ਦੀ ਵਿਸ਼ੇਸ਼ ਗੱਲ ਰਹੀ ਕਿ ਕਾਲਜ ਦੇ ਹੀ ਚਾਰ ਵਿਿਦਆਰਥੀਆਂ ਰੀਤਿਕਾ, ਜਸਪ੍ਰੀਤ ਕੌਰ, ਸੁਰੀਆ ਅਤੇ ਮਹਿਮਾ ਵਲੋਂ ਯੋਗ ਗੁਰੂਆਂ ਦੀ ਭੂਮਿਕਾ ਨਿਭਾਈ ਗਈ।

ਉਨ੍ਹਾਂ ਨੇ ਹਰ ਆਸਣ ਨੂੰ ਕਰਦੇ ਹੋਏ ਇਹਨਾਂ ਦੇ ਮਨੁੱਖੀ ਸ਼ਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਅਤੇ ਵਿਧੀ ਬਾਰੇ ਬੜੇ ਵਿਸਥਾਰ ਨਾਲ ਦੱਸਿਆ ਅਤੇ ਸਾਰੇ ਹਾਜ਼ਰੀਨ ਸਰੋਤਿਆਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ। ਅੰਤ ਵਿੱਚ ਚੀਫ ਪ੍ਰੋਗਰਾਮ ਅਫਸਰ ਸਤਪਾਲ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਯੋਗ ਆਸਨ ਕਰਦਿਆਂ ਹੋਇਆਂ ਆਪਣੇ ਆਪ ਨੂੰ ਸਰੀਰਿਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਿਆ ਜਾ ਸਕਦਾ ਹੈ। ਇਸ ਆਨਲਾਈਨ ਪ੍ਰੋਗਰਾਮ ਦਾ ਸੰਚਾਲਨ ਡਾ. ਅਮਨਦੀਪ ਕੌਰ, ਪ੍ਰੋ ਨਵਨੀਤ ਅਰੋੜਾ ਅਤੇ ਪ੍ਰੋ. ਪ੍ਰਿਯਾਂਕ ਸ਼ਾਰਧਾ ਨੇ ਬਾਖੂਬੀ ਕੀਤਾ। ਇਸ ਪ੍ਰੋਗਰਾਮ ਵਿਚ 70 ਅਧਿਆਪਕਾਂ ਅਤੇ ਵਿਿਦਆਰਥੀਆਂ ਨੇ ਸ਼ਿਰਕਤ ਕੀਤੀ।