
ਬਿਨਾਂ ਐਨ ਓ ਸੀ ਦੇ 10 ਹਜ਼ਾਰ ਲਗਦੇ ਸੀ ਹੁਣ ਮਾਨ ਸਰਕਾਰ ਵੇਲੇ 15 ਹਜ਼ਾਰ ਹੋ ਗਏ
ਮੁੱਖ ਮੰਤਰੀ ਦੇ ਦਰਬਾਰ ਚ ਤਹਿਸੀਲਦਾਰ ਦੀ ਸ਼ਿਕਾਇਤ ਪਹੁੰਚਣ ਤੇ ਵੀ ਨਹੀਂ ਹੋਈ ਕਾਰਵਾਈ
ਜਲੰਧਰ(NIN NEWS): ਲੋਕਾਂ ਨੇ ਬਡ਼ੀ ਹੀ ਉਮੀਦਵਾਰਾਂ ਅਤੇ ਚਾਵਾਂ ਸਦਰਾ ਦੇ ਨਾਲ ਇਸ ਵਾਰ ਪੂਰੇ ਪੰਜਾਬ ਅੰਦਰ ਝਾੜੂ ਫੇਰ ਮਾਨ ਸਰਕਾਰ ਬਣਾਈ ਸੀ ਕਿ ਸੂਬੇ ਭਰ ਚ ਭ੍ਰਿਸ਼ਟਾਚਾਰ ਅਤੇ ਭੂਮ ਮਾਫੀਆ ਦਾ ਖਾਤਮਾ ਹੋਵੇਗਾ।ਖਾਤਮਾ ਹੋਣ ਦੀ ਬਜਾਏ ਜਲੰਧਰ ਸ਼ਹਿਰ ਚ ਪ੍ਰਸ਼ਾਸਨ ਦੇ ਕੁਝ ਅਧਿਕਾਰੀਆਂ ਦੀ ਕਥਿਕ ਮਿਲੀਭਾਤ ਕਾਰਨ ਬਿਨਾ ਐਨ ਓ ਸੀ ਦੇ ਰਜਿਸਟਰੀਆਂ ਹੋ ਰਹੀਆਂ ਹਨ।
ਕਾਂਗਰਸ ਪਾਰਟੀ ਦੇ ਨਾਲ ਸਬੰਧਿਤ ਲੋਕਾਂ ਦੀਆਂ ਕਾਲੋਨੀਆਂ ਤੇ ਕਾਰਵਾਹੀ ਕੀਤੀ ਜਾ ਰਹੀ ਹੈ।ਜਾਣਕਾਰ ਦਸਦੇ ਹਨ ਕਿ ਤਹਿਸੀਲਦਾਰ 1 ਵਲੋਂ ਜੇਡੀਏ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮਿਲਕੇ ਨਜਾਇਜ਼ ਕਾਲੋਨੀਆਂ ਦੀ ਬਿਨਾਂ ਐਨ ਓ ਸੀ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਹਨ।ਜਾਣਕਾਰ ਦਸਦੇ ਹਨ ਕਿ ਡੀਡ ਰਾਈਟਰ ਕਪੂਰ ਨਾਮ ਦੇ ਵਿਅਕਤੀ ਵਲੋਂ ਤਹਿਸੀਲਦਾਰ 1 ਨਾਲ ਮਿਲਕੇ ਨੰਗਲ ਸਲੇਮਪੁਰ ਚ ਭੂਮ ਮਾਫੀਆ ਵਲੋਂ ਨਜਾਇਜ਼ ਕਾਲੋਨੀ ਕਟੀ ਗਈ ਹੈ।ਉਸਦੀਆਂ ਬਿਨਾਂ ਐਨ ਓ ਸੀ ਦੇ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਹਨ।

ਅੱਜ ਇੱਕ ਵਿਯਕਤੀ ਨੇ ਆਪਣਾ ਨਾਮ ਛਪਵਾਉਣ ਦੀ ਸ਼ਰਤ ਵਿਚ ਦਸਿਆ ਕਿ ਪਹਿਲਾਂ 10ਹਜ਼ਾਰ ਰੂ ਬਿਨਾਂ ਐਨ ਓ ਸੀ ਦੇ ਰਜਿਸਟਰੀ ਕਰਵਾਉਣ ਦੇ ਲਗਦਾ ਸੀ।ਪਰ ਹੁਣ ਜਲੰਧਰ ਚ ਮਾਨ ਸਰਕਾਰ ਆਉਣ ਤੇ 15 ਹਜ਼ਾਰ ਰੂ ਰਜਿਸਟਰੀ ਦਾ ਲਗ ਰਿਹਾ ਹੈ।

ਕਿਤੇ ਤਾਂ ਦਾਲ ਵਿਚ ਕਾਲਾ ਕੁਛ ਲਗ ਹੀ ਰਿਹਾ ਹੈ।ਪਹਿਲਾ ਵੀ ਅਸੀਂ ਪਾਠਕਾਂ ਨੂੰ ਭੂਮ ਮਾਫੀਆ ਦੇ ਖੁਲਾਸੇ ਕਰ ਚੁਕੇ ਹਾਂ ਤੇ ਨੰਗਲ ਸਲੇਮਪੁਰ ਦਾ ਮਾਮਲਾ ਮੁੱਖ ਮੰਤਰੀ ਦਰਬਾਰ ਚ ਪਹੁੰਚਣ ਦੇ ਬਾਬਜੂਦ ਵੀ ਜਲੰਧਰ ਦਾ ਪ੍ਰਸ਼ਾਸਨ ਅੱਖਾਂ ਤੇ ਪਟੀ ਅਤੇ ਕੰਨਾਂ ਚ ਰੂੰ ਦੇਕੇ ਸੋਂ ਰਿਹਾ ਹੈ।