ਇੰਸਪੈਕਟਰ ਉਕਾਂਰ ਸਿੰਘ ਬਰਾੜ ਜੀ ਨੂੰ ਡੀਐਸਪੀ ਬਣਨ ਤੇ ਸ਼ਿਵ ਸੈਨਾ ਪੰਜਾਬ ਦੇ ਨੇਤਾਵਾਂ ਨੇ ਦਿੱਤੀ ਵਧਾਈ : ਮਿੱਕੀ ਪੰਡਿਤ, ਅਸ਼ੀਸ਼ ਅਹੀਰ

ਜਲੰਧਰ(ਰਾਜੀਵ ਧਾਮੀ): ਸ਼ਿਵ ਸੈਨਾ ਪੰਜਾਬ ਦੇ ਉੱਤਰ ਭਾਰਤ ਪ੍ਰਮੁੱਖ ਮਿੱਕੀ ਪੰਡਿਤ ਟਾਂਡਾ ਤੇ ਯੁਵਾ ਉਪ ਪ੍ਰਮੁੱਖ ਪੰਜਾਬ ਆਸ਼ੀਸ਼ ਅਹੀਰ ਨੇ ਓੰਕਾਰ ਸਿੰਘ ਬਰਾੜ ਜੀ ਨੂੰ ਡੀਐਸਪੀ ਪ੍ਰਮੋਟ ਹੋਣ ਤੇ ਵਧਾਈ ਦਿੰਦੇ ਹੋਏ ਉਹਨਾਂ ਦੀ ਕਾਰਗੁਜ਼ਾਰੀ ਬਾਰੇ ਦੱਸਿਆ ਇੰਸਪੈਕਟਰ ਉਕਾਂਰ ਸਿੰਘ ਬਰਾੜ 1999 ਵਿੱਚ ਬਤੌਰ ਪ੍ਰੋਬੇਸ਼ਨਰ ਏਐਸ ਆਈ ਭਰਤੀ ਹੋਏ ।

ਮੁੱਢਲੀ ਟ੍ਰੇਨਿੰਗ ਕਰਨ ਤੋਂ ਬਾਅਦ ਜਿਲਾ ਗੁਰਦਾਸਪੁਰ,ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਮੋਹਾਲੀ ਦੇ ਵੱਖ-ਵੱਖ ਥਾਣਿਆਂ ਵਿੱਚ ਬਤੌਰ ਮੁੱਖ ਅਫਸਰ / ਇੰਚਾਰਜ ਸੀਆਈ ਏ ਸਟਾਫ ਵਜੋਂ ਕੰਮ ਕਰਕੇ ਪਬਲਿਕ ਵਿੱਚ ਕਾਨੂੰਨ ਨੂੰ ਲਾਗੂ ਕੀਤਾ, ਅਪਰਾਧ ਨੂੰ ਠੱਲ ਪਾਈ, ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਬਰਾੜ ਹੋਰਾਂ ਆਪਣੇ ਸੀਨੀਅਰ ਅਫਸਰਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਬਹੁਤ ਵੱਡੇ ਉਪਰਾਲੇ ਕੀਤੇ, ਅਜਿਹੇ ਬਦਨਾਮ ਅਨਸਰਾ ਨੂੰ ਕਾਨੂੰਨ ਦਾ ਪਾਠ ਪੜਾਕੇ ਉਹਨਾਂ ਨੂੰ ਸਖਤ ਸਜ਼ਾਵਾਂ ਮਾਨਯੋਗ ਅਦਾਲਤਾਂ ਵਿੱਚੋਂ ਕਰਵਾਈਆਂ।

ਇਹਨਾਂ ਨੇ ਬਹੁਤ ਹੀ ਲਗਨ ਅਤੇ ਇਮਾਨਦਾਰੀ ਨਾਲ ਡਿਊਟੀ ਕਰਕੇ ਹਰੇਕ ਇਨਸਾਨ ਨੂੰ ਸਮੇਂ ਸਿਰ ਇਨਸਾਫ ਦੇ ਕੇ ਮਿਸਾਲ ਕਾਇਮ ਕੀਤੀ ਜੋ ਇਹਨਾ ਦੀ ਪਹਿਚਾਣ ਬਣੀ। ਇਹਨਾਂ ਵੱਲੋਂ ਪੁਲਿਸ ਅਤੇ ਪਬਲਿਕ ਦੀ ਆਪਸੀ ਸੰਬੰਧਾ ਨੂੰ ਅੱਗੇ ਵਧਾਉਂਦਿਆਂ ਹੋਇਆ ਆਮ ਪਬਲਿਕ, ਸਮਾਜਿਕ ਅਤੇ ਧਾਰਮਿਕ ਚੰਗੀ ਸੋਚ ਵਾਲੇ ਆਗੂਆ ਨਾਲ ਮਿਲ ਕੇ ਸਮਾਜ ਨੂੰ ਜੁਰਮ ਰਹਿਤ ਬਣਾਉਣ ਅਤੇ ਚੰਗੀ ਸੇਧ ਦੇਣ ਲਈ ਉਪਰਾਲੇ ਕੀਤੇ ।
ਪਿਛਲੇ ਸਮੇਂ ਦੌਰਾਨ ਵੱਖ ਵੱਖ ਸਮੇਂ ਆਏ ਹੜ੍ਹਾ ਦੀ ਆਫਤ ਅਤੇ ਖਾਸ ਕਰਕੇ ਕੋਵਡ 2020 ਦੀ ਭਿਆਨਕ ਬਿਮਾਰੀ ਵਿੱਚ ਇਹਨਾਂ ਵੱਲੋਂ ਕੀਤੀ ਗਈ ਡਿਊਟੀ ਵੀ ਪੁਲਿਸ ਵਿਭਾਗ ਅਤੇ ਸਮਾਜ ਵਿੱਚ ਬੇਹੱਦ ਸ਼ਲਾਘਾਯੋਗ ਸੀ । ਇਹਨਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਉੱਚ ਅਫਸਰਾਂ ਵੱਲੋਂ ਵੱਖ ਵੱਖ ਸਰਟੀਫਿਕੇਟ, ਇਨਾਮ, ਡੀਜੀਪੀ ਡਿਸਕਾਂ ਅਤੇ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਵੱਲੋਂ ਸਰਵਉੱਚ ਸੇਵਾਵਾਂ ਬਦਲੇ ਰਾਸ਼ਟਰਪਤੀ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ। ਹੁਣ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਤਰੱਕੀ ਦੇ ਕੇ ਬਤੌਰ ਡੀਐਸਪੀ ਪੀਪੀਐਸ ਦਾ ਮਾਨ ਦਿੱਤਾ ਹੈ।

ਜੋ ਕਿ ਸਮਾਜ ਲਈ ਬਹੁਤ ਦੀ ਮਾਣ ਮਹਿਸੂਸ ਕਰਨ ਦੀ ਗੱਲ ਹੈ ਇਹੋ ਜਿਹੇ ਅਫਸਰ ਉੱਚ ਅਦਾਰਿਆਂ ਦੇ ਵਿੱਚ ਖਾਸ ਤੌਰ ਤੇ ਤੈਨਾਤ ਹੋਣੇ ਚਾਹੀਦੇ ਹਨ ਜੋ ਕਿ ਸਮੇਂ ਸਿਰ ਲੋਕਾਂ ਨੂੰ ਇਨਸਾਫ ਦਵਾ ਸਕਣ ਤੇ ਆਮ ਲੋਕਾਂ ਦੀ ਮੁਸ਼ਕਿਲਾ ਦਾ ਹੱਲ ਹੋ ਸਕੇ।