ਇਸ ਸ਼ਹਿਰ ’ਚ ਬਾਰ-ਬਾਰ ਹੋ ਰਹੀ ਨਗਰ ਨਿਗਮ ਤੇ ਪ੍ਰਸਾਸ਼ਨ ਦੇ ਕਾਨੂੰਨ ਦੀ ਉਲੰਘਣਾ,ਨਹੀਂ ਹੋ ਰਹੀ ਕੋਈ ਕਾਰਵਾਈ।

ਫਗਵਾੜਾ(NIN NEWS,ਨਰੇਸ਼ ਪਾਸੀ/ਇੰਦਰਜੀਤ ਸ਼ਰਮਾ): ਫਗਵਾੜਾ ਸ਼ਹਿਰ ਵਿਚ ਨਗਰ ਨਿਗਮ ਤੇ ਪ੍ਰਸਾਸ਼ਨ ਦੇ ਕਾਨੂੰਨ ਦੀ ਉਲੰਘਣਾ ਸ਼ਰੇਆਮ ਹੋ ਰਹੀ ਹੈ ਪਰ ਪ੍ਰਸਾਸ਼ਨ ਵਲੋਂ ਇਸ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਇਸੇ ਤਰਾਂ ਦਾ ਮਾਮਲਾ ਫਗਵਾੜਾ ਸ਼ਹਿਰ ਦੇ ਗੁਰੂ ਹਰਗੋਬਿੰਦ ਨਗਰ ਸੈਂਟਰਲ ਟਾਊਨ ਵਿਖੇ ਦੇਖਣ ਨੂੰ ਮਿਲ ਰਿਹਾ ਹੈ।

ਜਿਥੇ ਗੁਰੂ ਹਰਗੋਬਿੰਦ ਨਗਰ ਅਤੇ ਗਾਂਧੀ ਚੌਂਕ ਦੇ ਬੋਰਡ ਅੱਗੇ ਫਗਵਾੜਾ ਸ਼ਹਿਰ ਨੂੰ ਜਿਲਾ ਬਣਾਉਣ ਦੀ ਮੰਗ ਸਬੰਧੀ ਕੇਂਦਰੀ ਮੰਤਰੀ ਨੂੰ ਧੰਨਵਾਦ ਕਰਨ ਦਾ ਫਲੈਕਸ ਬੋਰਡ ਲੱਗਾ ਹੋਇਆ ਹੈ, ਜੋ ਸ਼ਰੇਆਮ ਨਗਰ ਨਿਗਮ ਤੇ ਪ੍ਰਸਾਸ਼ਨ ਦੇ ਕਾਨੂੰਨ ਦੀ ਉਲੰਘਣਾ ਹੈ।

ਇਹ ਫਲੈਕਸ ਗੁਰੂ ਹਰਗੋਬਿੰਦ ਨਗਰ ਅਤੇ ਗਾਂਧੀ ਚੌਂਕ ਦੇ ਬੋਰਡ ਅੱਗੇ ਲੱਗਣ ਕਾਰਣ ਅਣਜਾਣ ਲੋਕਾਂ ਨੂੰ ਇਹ ਇਲਾਕਾ ਲੱਭਣ ’ਚ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਪ੍ਰਸਾਸ਼ਨ ਵਲੋਂ ਲਗਾਏ ਗਏ ਇਹ ਬੋਰਡ ਲੋਕਾਂ ਦੀ ਸਹੂਲਤ ਅਤੇ ਉਨ੍ਹਾਂ ਦੇ ਮਾਰਗ ਦਰਸ਼ਨ ਲਈ ਹਨ ਪਰ ਪ੍ਰਸਾਸ਼ਨ ਕੁੰਭ ਕਰਨ ਦੀ ਨੀਂਦ ਸੁੱਤਾ ਹੋਇਆ ਪਿਆ ਜਾਪਦਾ ਹੈ, ਜੋ ਇਸ ਵੱਲ ਅਜੇ ਤਕ ਧਿਆਨ ਨਹੀਂ ਦਿੱਤਾ ਗਿਆ।