
ਜਲੰਧਰ(NIN NEWS): ਆਮ ਲੋਕਾਂ ਦੀ ਸਹੂਲਤ ਲਈ ਸ੍ਰੀ ਗੁਰੂ ਰਵਿਦਾਸ ਮਾਰਕੀਟ ਜਲੰਧਰ ਵਿਚ ਜੋ ਲੋਕਾਂ ਦੇ ਤੁੂਰਨ ਫਿਰਨ ਲਈ ਸਰਕਾਰ ਵੱਲੋਂ ਬਰਾਂਡੇ ਬਣਾਏ ਗਏ ਹਨ ਉਨ੍ਹਾਂ ਬਰਾਂਡਿਆਂ ਉਪਰ ਮਾਰਕੀਟ ਵਿੱਚ ਮੌਜੂਦ ਦੁਕਾਨਦਾਰਾਂ ਵੱਲੋਂ ਨਾਜਾਇਜ਼ ਕਬਜ਼ੇ ਕਰਕੇ ਬਰਾਂਡਿਆਂ ਵਿਚ ਦੁਕਾਨਾਂ ਬਣਾਈਆਂ ਜਾ ਰਹੀਆਂ ਹਨ। ਜੋ ਕਿ ਬਿਲਡਿੰਗ ਬਾਈ ਲੋ ਦਾ ਸਿੱਧਾ ਸਿੱਧਾ ਉਲੰਘਣ ਹੈ।

ਇਨ੍ਹਾਂ ਨਾਜਾਇਜ਼ ਕਬਜ਼ਿਆਂ ਦੀ ਸ਼ਿਕਾਇਤ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਕੋਲ ਕੀਤੀ ਗਈ ਹੇੈ ਸ਼ਿਕਾਇਤ ਆਉਣ ਤੋਂ ਬਾਅਦ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਕਾਰਵਾਈ ਕਰਦੇ ਹੋਏ ਨਜਾਇਜ਼ ਕਬਜ਼ਾ ਕਰ ਰਹੇ ਦੁਕਾਨਦਾਰਾਂ ਨੂੰ ਪੀ.ਐਮ.ਸੀ ਦੇ ਐਕਟ ਦੇ ਤਹਿਤ ਨੋਟਿਸ ਜਾਰੀ ਹੋ ਚੁੱਕੇ ਹਨ ਪਰ ਇਨ੍ਹਾਂ ਦੁਕਾਨਦਾਰਾਂ ਦੀ ਰਾਜਨੀਤਕ ਪਹੁੰਚ ਹੋਣ ਕਰਕੇ ਨਾਜਾਇਜ਼ ਕਬਜ਼ੇ ਕਰ ਰਹੇ ਦੁਕਾਨਦਾਰਾਂ ਦੇ ਹੌਸਲੇ ਬੁਲੰਦ ਹਨ ਅਤੇ ਲਗਾਤਾਰ ਬਰਾਂਡਿਆਂ ਵਿਚ ਦਿਨੋ ਦਿਨ ਕਬਜ਼ੇ ਵਧ ਰਹੇ ਹਨ। ਜਿਨ੍ਹਾਂ ਉੱਪਰ ਨਗਰ ਨਿਗਮ ਦੇ ਅਧਿਕਾਰੀਆਂ ਲਈ ਨਕੇਲ ਕੱਸਣਾ ਗਲੇ ਦੀ ਹੱਡੀ ਬਣ ਗਿਆ ਹੇੈ ਹੁਣ ਦੇਖਣਾ ਇਹ ਹੋਵੇਗਾ ਕਿ ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਦੇ ਗਲੇ ਵਿੱਚੋਂ ਇਹ ਹੱਡੀ ਕਦੋਂ ਨਿਕਲੇਗੀ?
