ਇਕ ਖੁਫੀਆ ਜਾਂਚ ਏਜੇਂਸੀ ਵਲੋਂ ਪਲਾਈ ਬੋਰਡ ਫੈਕਟਰੀ ਚ’ ਨਜਾਇਜ ਕਾਲੋਨੀ ਕਟਣ ਵਾਲਿਆਂ ਦੀ ਜਾਂਚ ਹੋਈ ਸ਼ੁਰੂ।

ਜਲੰਧਰ(NIN NEWS): ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਵੈਸਟ ਹਲਕੇ ਦੇ ਗੁਰੂ ਨਾਨਕ ਨਗਰ ਚ ਪਲਾਈਬੋਰਡ ਫ਼ੈਕਟਰੀ ਦੀ ਥਾਂ ਤੇ ਕਰੀਬ 100 ਮਰਲੇ ਦੀ ਥਾਂ ਤੇ ਕਟੀ ਨਜਾਇਜ਼ ਕਲੋਨੀ ਕੱਟਣ ਵਾਲਿਆਂ ਦੀ ਮੁਸ਼ਕਲਾਂ ਆਉਣ ਵਾਲੇ ਦਿਨਾਂ ਵਿਚ ਵੱਧ ਸਕਦੀਆਂ ਹਨ।

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਨਾਜਾਇਜ਼ ਕਲੋਨੀ ਨੂੰ ਕੱਟਣ ਵਾਲੇ ਚਾਰ ਪੰਜ ਭਾਈਵਾਲਾਂ ਜਿਸ ਵਿਚ ਇਕ ਸੁਨਿਆਰੇ ਦੀ ਦੁਕਾਨ ਕਰਨ ਵਾਲਾ, ਇਕ ਆਪ ਪਾਰਟੀ ਦਾ ਨੇਤਾ ਜੋ ਕਿ ਪਹਿਲੇ ਲਕੜ ਦਾ ਆਰਾ ਚਲਾਉਂਦਾ ਸੀ, ਇਕ ਦੁੱਧ ਵੇਚਣ ਵਾਲਾ,ਇੱਕ ਬੈਟਰੀਆਂ ਦਾ ਕੰਮ ਕਰਦਾ ਹੈ ਇਕ ਯੂਨੀਅਨ ਦਾ ਪ੍ਰਧਾਨ ਹੈ ਅਤੇ ਤਿਲਕਧਾਰੀ ਨੇਤਾ ਸ਼ਾਮਲ ਹੈ।

ਇਨ੍ਹਾ ਸਾਰਿਆਂ ਨੇ ਰਲ ਕੇ ਪਲਾਈ ਬੋਰਡ ਫੈਕਟਰੀ ਦੀ ਥਾਂ ਤੇ ਜੋ ਇਹ ਨਜਾਇਜ਼ ਕਲੋਨੀ ਕੱਟੀ ਹੈ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਨਜਾਇਜ਼ ਕਲੋਨੀ ਦੀ ਜਾਂਚ ਇੱਕ ਬੁੱਤ ਜਾਂਚ ਏਜੰਸੀ ਵੱਲੋਂ ਕੀਤੀ ਜਾ ਰਹੀ ਹੈ, ਹੁਣ ਤੱਕ ਦੀ ਪੜਤਾਲ ਅਤੇ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਇਹ ਪਤਾ ਲੱਗਾ ਹੈ ਕਿ ਜੋ ਜਾਂਚ ਏਜੰਸੀ ਇਸ ਕਲੋਨੀ ਨੂੰ ਕੱਟਣ ਵਾਲਿਆਂ ਦੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀ ਜਾਂਚ ਕਰ ਰਹੀ ਹੈ।

ਕਿਉਂਕਿ ਜਾਂਚ ਏਜੰਸੀ ਨੂੰ ਗੁਪਤ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਇਸ ਕਲੋਨੀ ਚ ਕਈ ਲੋਕਾਂ ਨੂੰ ਗਿਫਟ ਦੇ ਤੌਰ ਤੇ ਦੁਕਾਨਾਂ ਅਤੇ ਪਲਾਟ ਮੁਫ਼ਤ ਵਿਚ ਵੰਡੇ ਗਏ ਹਨ ਜੋ ਕਿ ਇੱਕ ਵੱਡੀ ਸਾਂਝ ਦਾ ਵਿਸ਼ਾ ਹੈ ਜਿਸ ਦੀ ਜਾਂਚ ਪੜਤਾਲ ਇਹ ਜਾਂਚ ਏਜੰਸੀ ਡੂੰਘਾਈ ਨਾਲ ਕਰ ਰਹੀ ਹੈ।
ਜਾਂਚ ਏਜੰਸੀ ਇਹ ਵੀ ਪਤਾ ਕਰ ਰਹੀ ਹੈ ਕੀ ਇਹ ਵੱਡੇ ਪੱਧਰ ਤੇ ਕੱਟੀ ਗਈ ਨਜਾਇਜ਼ ਕਲੋਨੀ ਉੱਪਰ ਨਗਰ ਨਿਗਮ ਦੇ ਇਕ ਵੀ ਅਧਿਕਾਰੀ ਨੇ ਅਜੇ ਤਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਸੂਤਰ ਦੱਸਦੇ ਹਨ ਕਿ ਇਸ ਜਾਂਚ ਏਜੰਸੀ ਦੇ ਅਫਸਰ ਨਗਰ ਨਿਗਮ ਜਲੰਧਰ ਵਿਚੋ ਵੀ ਰਿਕਾਰਡ ਕਢਾ ਰਹੇ ਹਨ, ਹੋ ਸਕਦਾ ਹੈ ਕਿ ਜਿੰਨਾ ਨਗਰ ਨਿਗਮ ਅਧਿਕਾਰੀਆਂ ਦੀ ਛਤਰ-ਛਾਇਆ ਵਿੱਚ ਫੈਕਟਰੀ ਤੇ ਨਜਾਇਜ਼ ਕਲੋਨੀ ਕੱਟੀ ਗਈ ਹੈ ਉਨ੍ਹਾਂ ਦਾ ਵੀ ਪਲੰਦਾ ਇਸ ਨਾਜਾਇਜ਼ ਕਾਲੋਨੀ ਕੱਟਣ ਵਾਲੇ ਦੇ ਨਾਲ ਤਿਆਰ ਹੋ ਰਿਹਾ ਹੈ।
ਆਉਣ ਵਾਲੇ ਦਿਨਾਂ ਵਿਚ ਇਸ ਜਾਂਚ ਏਜੰਸੀ ਵੱਲੋਂ ਕੀਤੀ ਜਾ ਰਹੀ ਜਾਂਚ ਦੀ ਪਰਤ-ਦਰ-ਪਰਤ ਜਨਤਾ ਦੇ ਸਾਹਮਣੇ ਲਿਆਵਾਂਗੇ।