2022 ਦੀਆਂ ਚੋਣਾਂ ਨੂੰ ਲੈ ਕੇ ਵਿਧਾਨ ਸਭਾ ਸਾਊਥ (ਜਿਲਾ ਲੁਧਿਆਣਾ) ਵਿੱਚ ਬੈਠਕ ਕੀਤੀ ਗਈ।

ਲੁਧਿਆਣਾ(NIN NEWS):ਭਾਰਤੀਯ ਜਨਤਾ ਪਾਰਟੀ ਵਿਧਾਨ ਸਭਾ ਲੁਧਿਆਣਾ ਸਾਊਥ (ਜ਼ਿਲ੍ਹਾ ਲੁਧਿਆਣਾ) ਦੀ ਬੈਠਕ ਪੁੱਜਿਆ ਗਿਆਨ ਮੁਨੀ ਨੇੜੇ ਜੈਨ ਕਾਲੋਨੀ ਲੁਧਿਆਣਾ ਵਿੱਚ ਕੀਤੀ ਗਈ। ਜਿਸ ਵਿੱਚ ਆਉਣ ਵਾਲੀਆਂ 2022 ਦੀਆਂ ਚੋਣਾਂ ਨੂੰ ਲੈ ਕੇ ਬੈਠਕ ਵਿਚ ਵਿਧਾਨ ਸਭਾ ਸਾਊਥ ਦੇ ਸਾਰੇ ਮੰਡਲਾਂ ਦਾ , ਬੂਥਾਂ ਦਾ ਅਤੇ ਸ਼ਕਤੀ ਕੇਂਦਰਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਭਾਜਪਾ ਪੰਜਾਬ ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰ ਅਤੇ ਵਿਧਾਨ ਸਭਾ ਲੁਧਿਆਣਾ ਸਾਊਥ ਦੇ ਪ੍ਰਭਾਰੀ ਸ੍ਰੀ ਚੰਦਰ ਸ਼ੇਖਰ ਚੌਹਾਨ ਜੀ , ਜੋਨ ਦੇ ਪ੍ਰਭਾਰੀ ਤੇ ਪੰਜਾਬ ਪ੍ਰਦੇਸ਼ ਦੇ ਮਹਾਮੰਤਰੀ ਰਾਜੇਸ਼ ਬਾਘਾ ਜੀ , ਜਿਲ੍ਹੇ ਲੁਧਿਆਣੇ ਦੇ ਪ੍ਰਭਾਰੀ ਤੇ ਪੰਜਾਬ ਪ੍ਰਦੇਸ਼ ਦੇ ਉਪ ਪ੍ਰਧਾਨ ਸ੍ਰੀ ਰਕੇਸ਼ ਰਾਠੌਰ ਜੀ ਅਤੇ ਪੰਜਾਬ ਪ੍ਰਦੇਸ਼ ਦੇ ਮਹਾਮੰਤਰੀ ਜੀਵਨ ਗੁਪਤਾ ਜੀ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਨ ਸਭਾ ਸਾਊਥ ਦੇ ਪ੍ਰਭਾਰੀ ਚੌਹਾਨ ਨੇ ਦੱਸਿਆ ਵਿਧਾਨ ਸਭਾ ਸਾਊਥ ਦੇ ਸਾਰੇ ਕਾਰਜਕਰਤਾਵਾਂ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਹੈ। ਅਗਲੀ ਬੈਠਕ ਸਾਡੀ ਮੰਡਲਾ , ਬੂਥਾਂ , ਸ਼ਕਤੀ ਕੇਂਦਰਾਂ ਦੇ ਸਤੱਰ ਰੱਖੀ ਜਾਵੇਗੀ। ਚੌਹਾਨ ਨੇ ਕਿਹਾ ਪੰਜਾਬ ਵਿੱਚ ਅਸੀ 117 ਵਿਧਾਨ ਸਭਾ ਸੀਟਾਂ ਤੇ ਵਿਜੈ ਪ੍ਰਾਪਤ ਕਰਕੇ ਪੰਜਾਬ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਾਵਾਗੇ ਤੇ ਪੰਜਾਬ ਨੂੰ ਇਕ ਅੱਛੀ ਦਿਸ਼ਾ ਵੱਲ ਲੈ ਕੇ ਜਾਵਾਂਗੇ। ਬੈਠਕ ਵਿਚ ਵਿਧਾਨ ਸਭਾ ਸਾਊਥਾ ਦੀ ਟੀਮ ਵਿੱਚ ਹਾਜਰ ਰਹੇ। ਪੰਜਾਬ ਪ੍ਰਦੇਸ਼ ਦੇ ਕੈਸ਼ੀਅਰ ਗੁਰਦੇਵ ਸਿੰਘ ਜੀ , ਲੁਧਿਆਣਾ ਜ਼ਿਲ੍ਹਾ ਦੇ ਉਪ ਪ੍ਰਧਾਨ ਸੁਨੀਲ ਮੋਦਗਿਲ ਜੀ , ਜ਼ਿਲ੍ਹੇ ਦੇ ਮਹਾਮੰਤਰੀ ਕਾਨਤੇਂਦੋ ਸ਼ਰਮਾ ਜੀ , ਲੁਧਿਆਣਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਹਰਸ਼ ਕੁਮਾਰ ਜੀ , ਜੰਡੂ ਸਿੰਘਾ ਮੰਡਲ ਦੇ ਮਹਾਮੰਤਰੀ ਅਰਜੁਨ ਤਿਵਾੜੀ ਜੀ ਹੋਰ ਵੀ ਪਾਰਟੀ ਵਰਕਰ ਹਾਜ਼ਰ ਸਨ।
