ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਕੋਟਕਪੂਰਾ ਦੀ ਹੋਈ ਮੀਟਿੰਗ।
20 ਅਕਤੂਬਰ ਕੋਟਕਪੂਰਾ (ਮਨੋਜ ਗੁੱਜਰ, ਪੁਨੀਤ ਗਰੋਵਰ) ਅੱਜ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਕੋਟਕਪੂਰਾ ਦੀ ਮਹੀਨਾਵਾਰ ਮੀਟਿੰਗ ਸੇਠ ਕੇਦਾਰਨਾਥ ਵਿਚ ਬਲਾਕ ਪ੍ਰਧਾਨ ਸੁਖਚੈਨ ਸਿੰਘ ਜੀ ਦੀ ਅਗਵਾਈ ਹੇਠ ਹੋਈ, ਇਹ ਮੀਟਿੰਗ ਡਾ ਕਰਮਜੀਤ ਕੌਰ (ਗਾਇਨੀ ਸਪੈਸ਼ਲਿਸਟ) ਵਲੋਂ ਸਪਾਂਸਰ ਕੀਤੀ ਗਈ। ਹਸਪਤਾਲ ਦੇ ਮੈਨੇਜਰ ਸੁਖਪਾਲ ਸਿੰਘ ਜੀ ਨੇ ਹਸਪਤਾਲ ਦੀਆ ਸਹੂਲਤਾਂ ਅਤੇ ਬਿਮਾਰੀ ਬਾਰੇ ਪੂਰੇ ਵਿਸਥਾਰ ਨਾਲ਼ ਜਾਣਕਾਰੀ ਦਿੱਤੀ ।
ਮੀਟਿੰਗ ਵਿਚ ਸਾਰੇ ਬਲਾਕ ਮੈਂਬਰਾਂ ਨੇ ਹੀ ਵੱਧ ਚੜ੍ਹ ਕੇ ਹਿੱਸਾ ਲਿਆ, ਸਾਰੇ ਹੀ ਮੈਂਬਰਾਂ ਨੇ ਆਪੋ ਆਪਣੇ ਵਿਚਾਰ ਵੀ ਰੱਖੇ ਅਤੇ ਬਾਅਦ ਵਿਚ ਬਲਾਕ ਪ੍ਰਧਾਨ ਜੀ ਨੇ ਨਵੇਂ ਮੈਂਬਰਾਂ ਅਤੇ ਹਸਪਤਾਲ ਸਟਾਫ ਨੂੰ ਜੀ ਆਇਆਂ ਕਿਹਾ ਅਤੇ ਮੈਂਬਰਾਂ ਨੂੰ ਪ੍ਰਮਾਣ ਪੱਤਰ ਅਤੇ ਆਈ ਡੀ ਕਾਰਡ ਵੰਡੇ।
ਸਾਰੀ ਬਲਾਕ ਕਮੇਟੀ ਵਲੋਂ ਪਿਛਲੇ ਦਿਨੀਂ ਸਹਾਇਕ ਸਕੱਤਰ ਡਾ ਰਾਮ ਸਿੰਘ ਅਤੇ ਪ੍ਰੈਸ ਸਕੱਤਰ ਡਾ ਮਨੋਜ ਗੁੱਜਰ ਦੇ ਚਾਚਾ ਜੀ ਦੀ ਹੋਈ ਅਚਾਨਕ ਬੇਵਕਤੀ ਮੌਤ ਦੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੀਟਿੰਗ ਮੋਕੇ ਵੈਦ ਬਗੀਚਾ ਸਿੰਘ , ਡਾ ਜਗਸੀਰ ਸਿੰਘ ਸਮਾਲਸਰ, ਡਾ ਰਣਜੀਤ ਸਿੰਘ, ਡਾ ਗੋਪਾਲ ਕਟਾਰੀਆ, ਡਾ ਵਿਕਰਮ ਚੌਹਾਨ, ਡਾ ਅਨਿਲ ਕੁਮਾਰ, ਡਾ ਮਨੋਜ ਗੁੱਜਰ, ਡਾ ਲਵਕੁਸ਼ ਅਤੇ ਬਲਾਕ ਦੇ ਕਈ ਮੈਂਬਰ ਮੌਜੂਦ ਰਹੇ।।