ਪੰਜਾਬ ਦੇ ਜਲੰਧਰ ਸ਼ਹਿਰ ਤੋਂ “ਮਜਬੂਰ ਆਦਮੀ ਪਾਰਟੀ” ਦਾ ਕੀਤਾ ਗਿਆ ਐਲਾਨ।

ਜਲੰਧਰ(NIN NEWS ): ਪੰਜਾਬ ਦੇ ਜਲੰਧਰ ਸ਼ਹਿਰ ਦੇ ਕੁਝ ਵਿਅਕਤੀਆਂ ਵੱਲੋਂ ਸਾਂਝੇ ਤੌਰ ਤੇ ਮੀਟਿੰਗ ਕੀਤੀ ਗਈ ਜਿਸ ਵਿਚ ਪੰਜਾਬ ਦੀ ਮੌਜੂਦਾ ਰਾਜਨੀਤਕ ਪਾਰਟੀਆਂ ਨੂੰ ਲੈ ਕੇ ਆਮ ਅਤੇ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਇਕ ਦੂਜੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੀਟਿੰਗ ਦੀ ਅਗਵਾਈ ਵਿਕਰਮ ਭੰਡਾਰੀ ਵੱਲੋਂ ਕੀਤੀ ਗਈ ਇਸ ਮੀਟਿੰਗ ਵਿੱਚ ਵਿਕਰਮ ਭੰਡਾਰੀ ਵੱਲੋਂ ਕਿਹਾ ਗਿਆ ਕਿ ਅਗਰ ਸਿਸਟਮ ਨੂੰ ਠੀਕ ਕਰਨਾ ਹੈ ਤਾਂ ਸਾਨੂੰ ਵੀ ਕਿਤੇ ਨਾ ਕਿਤੇ ਰਾਜਨੀਤੀ ਵਿੱਚ ਉਤਰਨਾ ਪਵੇਗਾ ਤਾਂ ਜੋ ਅਸੀਂ ਸਿਆਸੀ ਲੋਗਾਂ ਵਿੱਚ ਬੈਠ ਕੇ ਇਸ ਚਲ ਰਹੇ ਕਰਪਟ ਸਿਸਟਮ ਨੂੰ ਠੀਕ ਕਰੀਏ।

ਉਨ੍ਹਾਂ ਦੇ ਇਨ੍ਹਾਂ ਵਿਚਾਰਾਂ ਨੂੰ ਸੁਣਦੇ ਹੋਏ ਮੀਟਿੰਗ ਦੇ ਵਿਚ ਆਏ ਹੋਏ ਲੋਕਾਂ ਨੇ ਵਿਕਰਮ ਭੰਡਾਰੀ ਦੀ ਇਸ ਸੋਚ ਅਤੇ ਵਿਚਾਰ ਤੋਂ ਸਹਿਮਤ ਹੁੰਦਿਆਂ ਹੋਇਆ ਇੱਕ ਰਾਜਨੀਤਕ ਪਾਰਟੀ ਦਾ ਐਲਾਨ ਕਰਨ ਤੇ ਸਹਿਮਤੀ ਜਤਾਈ।
ਇਸ ਪਾਰਟੀ ਦਾ ਨਾਮ ਅੱਜ ਦੇ ਦੌਰ ਚ ਆਮ ਆਦਮੀ ਦੀ ਮਜਬੂਰੀ ਨੂੰ ਦੇਖਦੇ ਹੋਏ ਮਜਬੂਰ ਆਦਮੀ ਪਾਰਟੀ ਦਾ ਨਾਮ ਦੇ ਕੇ ਇਸ ਦੀ ਸ਼ੁਰੂਆਤ ਜਲੰਧਰ ਤੋਂ ਕਰਨ ਦਾ ਫੈਸਲਾ ਲਿਆ ਗਿਆ।

ਇਸ ਤੋਂ ਇਲਾਵਾ “ਮਜਬੂਰ ਆਦਮੀ ਪਾਰਟੀ” ਦੀ ਮੀਟਿੰਗ ਅੱਜ ਜਲੰਧਰ ਦੇ ਸਰਕਟ ਹਾਊਸ ਵਿਖੇ ਰੱਖੀ ਗਈ ਹੈ ਜਿਸ ਵਿਚ ਪਾਰਟੀ ਦੀ ਕਾਰਜਕਾਰਨੀ ਦੀ ਅਤੇ ਮੀਡੀਆ ਐਡਵਾਇਜਰੀ ਕਮੇਟੀ ਦੀ ਘੋਸ਼ਣਾ ਕੀਤੀ ਜਾਵੇਗੀ।