अंतरराष्ट्रीयअपराधई-पेपरराष्ट्रीय

ਗੰਨ ਪੁਆਂਇੰਟ ਤੇ BMW ਕਾਰ ਦੀ ਲੁੱਟ ਕਰਨ ਵਾਲੇ 02 ਦੋਸ਼ੀ ਕਾਬੂ।

ਜਲੰਧਰ(NIN NEWS):ਮਾਨਯੋਗ ਸ੍ਰੀ ਨੌਨਿਹਾਲ ਸਿੰਘ IPS, ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਹੀਕਲਾਂ ਦੀ ਲੁੱਟ-ਖੋਹ ਕਰਨ ਵਾਲਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮਾਨਯੋਗ ਡੀ.ਸੀ.ਪੀ
ਇੰਨਵੈਸਟੀਗੇਸ਼ਨ, ਸ੍ਰੀ ਹਰਪਾਲ ਸਿੰਘ PPS/ਏ.ਡੀ.ਸੀ.ਪੀ-2, ਸ੍ਰੀ ਗੁਰਬਾਜ਼ ਸਿੰਘ PPS/ਏ.ਡੀ.ਸੀ.ਪੀ ਇੰਨਵੈਸਟੀਗੇਸ਼ਨ, ਸ੍ਰੀ ਨਿਰਮਲ ਸਿੰਘ PPS/ਏ.ਸੀ.ਪੀ ਇਨਵੈਸਟੀਗੇਸ਼ਨ ਅਤੇ ਸ੍ਰੀ ਗੁਰਪ੍ਰੀਤ ਸਿੰਘ ਗਿੱਲ PPS/ਏ.ਸੀ.ਪੀ ਮਾਡਲ ਟਾਊਨ ਜਲੰਧਰ ਜੀ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਸੁਰਜੀਤ ਸਿੰਘ ਗਿੱਲ, ਮੁੱਖ ਅਫਸਰ
ਥਾਣਾ ਡਵੀਜ਼ਨ ਨੰਬਰ 6 ਕਮਿਸ਼ਨਰੇਟ ਜਲੰਧਰ ਸਮੇਤ I ਅਸ਼ੋਕ ਕੁਮਾਰ ਇੰਚਾਰਜ CIA-2 ਦੀ ਪੁਲਿਸ ਪਾਰਟੀ ਦੇ ਮੁਕੱਦਮਾ ਨੰਬਰ 9 ਮਿਤੀ 09.01.22 ਅ/ਧ 379-B/34 IPC, 25/54/59 AAct ਥਾਣਾ ਡਵੀਜ਼ਨ ਨੰਬਰ 6 ਜਲੰਧਰ ਜੋ ਕਿ ਬਰਬਿਆਨ ਸ੍ਰੀ ਪੁਨੀਤ ਅਹੂਜਾ ਪੁੱਤਰ ਮੁਕੇਸ਼ ਕੁਮਾਰ ਅਹੂਜਾ ਵਾਸੀ 376 ਜੇ.ਪੀ ਨਗਰ ਜਲੰਧਰ ਬਰਖਿਲਾਫ ਤਿੰਨ ਨਾਮਲੂਮ ਵਿਅਕਤੀਆਂ ਵੱਲੋਂ ਹੋਟ ਡਰਾਇਵ ਰੈਸਟੋਰੈਂਟ ਨੇੜੇ ਸੰਜੇ ਕਰਾਟੇ ਰੋਡ ਮਾਡਲ ਟਾਊਨ ਜਲੰਧਰ ਦੇ ਸਾਹਮਣੇ ਗੰਨ ਪੁਆਂਇੰਟ ਪਰ ਮਿਤੀ 08.01.22 ਨੂੰ ਉਸਦੀ ਕਾਰ ਨੰਬਰੀ PB08-EK-0077 ਮਾਰਕਾ BMW ਲੁੱਟ ਕੇ ਲੈ ਜਾਣ ਸਬੰਧੀ ਦਰਜ ਰਜਿਸਟਰ ਕੀਤਾ ਗਿਆ ਸੀ। ਦੌਰਾਨੇ ਤਫਤੀਸ਼ ਮੁਕੱਦਮਾ ਉਕਤ ਵਿੱਚ ਖੋਹ ਕੀਤੀ ਗੱਡੀ ਨੰਬਰੀ PB08-EK-0077 ਮਾਰਕਾਂ BMW, ਮਿਤੀ 09.01.2022 ਨੂੰ ਮਜੀਠਾ ਰੋਡ ਥਾਣਾ ਕੱਥੂਨੰਗਲ ਤੋਂ ਲਾਵਾਰਿਸ ਹਾਲਤ ਵਿੱਚ ਬਾਮਦ ਕੀਤੀ ਗਈ ਸੀ।

ਇਸ ਉਪਰੰਤ ਮੁਕੱਦਮਾ ਦੀ ਟੈਕਨੀਕਲ ਅਧਾਰ ਤੇ ਤਫਤੀਸ਼ ਕਰਨ ਉਪਰੰਤ ਮੁਕੱਦਮਾ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਨ ਹਰਸ਼ਬੀਰ ਸਿੰਘ ਉਰਫ ਹਰਸ਼ ਪੁੱਤਰ ਜਗਦੀਪ ਸਿੰਘ ਵਾਸੀ ਪਿੰਡ ਜਗਦੇਵ ਕਲਾਂ ਥਾਣਾ ਝੰਡੇਰ ਅੰਮ੍ਰਿਤਸਰ ਹਾਲ ਵਾਸੀ ਹਾਲੀਵੁੱਡ ਹਾਈਟ ਫਲੈਟ ਨੰਬਰ 49 ਕੁਰਾਲੀ ਜਿਲਾ SAS ਨਗਰ ਮੋਹਾਲੀ ਅਤੇ ਰਾਜਕਰਨ ਸਿੰਘ ਉਰਫ ਬੰਟੀ ਪੁੱਤਰ ਅਮਰੀਕ ਸਿੰਘ ਵਾਸੀ ਮਕਾਨ ਨੰਬਰ 2, ਗਲੀ ਨੰਬਰ 6 ਨਗੀਨਾ ਐਵੀਨਿਊ ਮਜੀਠਾ ਰੋਡ ਅੰਮ੍ਰਿਤਸਰ ਨੂੰ ਮਿਤੀ 22.01.2022 ਨੂੰ ਮਜੀਠਾ ਰੋਡ ਅੰਮ੍ਰਿਤਸਰ ਤੋਂ ਕਾਬੂ ਕੀਤਾ ਗਿਆ ਹੈ। ਜਿਨਾ ਨੂੰ
ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਨ ਉਪਰੰਤ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਗ੍ਰਿਫਤਾਰ ਦੋਸ਼ੀ ਦਾ ਨਾਮ ਤੇ ਪਤਾ:-
(1) ਹਰਸ਼ਬੀਰ ਸਿੰਘ ਉਰਫ ਹਰਸ਼ ਪੁੱਤਰ ਜਗਦੀਪ ਸਿੰਘ ਵਾਸੀ ਪਿੰਡ ਜਗਦੇਵ ਕਲਾਂ ਥਾਣਾ ਝੰਡੇਰ ਅੰਮ੍ਰਿਤਸਰ ਹਾਲ ਵਾਸੀ ਹਾਲੀਵੁੱਡ ਹਾਈਟ
ਫਲੈਟ ਨੰਬਰ 49 ਕੁਰਾਲੀ ਜਿਲਾ SAS ਨਗਰ ਮੋਹਾਲੀ (ਉਮਰ ਕੀਬ 21 ਸਾਲ)

(2) ਰਾਜਕਰਨ ਸਿੰਘ ਉਰਫ ਬੰਟੀ ਪੁੱਤਰ ਅਮਰੀਕ ਸਿੰਘ ਵਾਸੀ ਮਕਾਨ ਨੰਬਰ 2, ਗਲੀ ਨੰਬਰ 6 ਨਗੀਨਾ ਐਵੀਨਿਊ ਮਜੀਠਾ ਰੋਡ ਅੰਮ੍ਰਿਤਸਰ (ਉਮਰ ਥੀਬ 33 ਸਾਲ)

ਬਾਮਦਗੀ
ਕਾਰ ਨੰਬਰੀ PB08-EK-0077 ਮਾਰਕਾ BMW ਜੋ ਮਿਤੀ 09.01.22 ਨੂੰ
ਲਵਾਰਿਸ ਹਾਲਤ ਵਿੱਚ ਬ੍ਰਾਮਦ ਕੀਤੀ ਜਾ ਚੁੱਕੀ ਹੈ।

ਗ੍ਰਿਫਤਾਰੀ ਮਿਤੀ :-
22.02.2022

News India Now

News India Now is Government Registered Online Web News Portal.

Related Articles

Leave a Reply

Your email address will not be published. Required fields are marked *

Back to top button