ਮੈਡੀਕਲ ਕੈਂਪ ਵਿੱਚ 250ਮਰੀਜ਼ਾਂ ਦੀ ਕੀਤੀ ਜਾਂਚ

ਕਰਤਾਪੁਰ (ਰਾਕੇਸ਼ ਕੁਮਾਰ ) ਸ਼ੇਰੇ ਪੰਜਾਬ ਸਪੋਰਟਸ ਕਲੱਬ ਦੁਆਰਾ ਪਿੰਡ ਦੇ ਪੰਚਾਇਤ ਘਰ ਵਿੱਚ ਪਿੰਡ ਦਿਆਲਪੁਰ ਜ਼ਿਲ੍ਹਾ ਜਲੰਧਰ ਦੀ ਪੰਚਾਇਤ ਅਤੇ ਐੱਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਵਿੱਚ 250.ਮਰੀਜ਼ਾਂ ਦੇ ਸਿਹਤ ਦੀ ਜਾਂਚ ਕਰ ਕੇ ਨਿਸ਼ੁਲਕ ਦਵਾਈਆਂ ਵੰਡੀਆਂ ਗਈਆਂ ਕੈਂਪ ਵਿੱਚ ਨਿਊ ਲਾਇਫ ਆਰਥੋ ਕੇਅਰ ਹਸਪਤਾਲ ਦੇ ਡਾਕਟਰ ਮਾਨਵਦੀਪ ਸਿੰਘ,ਡਾ ਜਤਿਨ ਸਮਾਇਲ ਅਤੇ ਸਟਾਫ ਦੇ ਸਹਿਯੋਗ ਨਾਲ ਸ਼ੂਗਰ, ਬੀ ਪੀ ਅਤੇ ਹੱਡੀਆਂ ਦੇ ਜੋੜਾਂ ਦੀ ਜਾਂਚ ਕੀਤੀ ਗਈ ਇਸ ਦੌਰਾਨ ਕਲੱਬ ਦੇ ਚੇਅਰਮੈਨ ਸਰਪੰਚ ਹਰਜਿੰਦਰ ਸਿੰਘ ਰਾਜਾ ਨੇ ਸਮੂਹ ਸਟਾਫ,ਪਿੰਡ ਵਾਸੀਆਂ ਅਤੇ ਐਨਆਰਆਈ ਵੀਰਾਂ ਦਾ ਧੰਨਵਾਦ ਕੀਤਾ ਇਸ ਤੋਂ ਬਾਅਦ ਕਲੱਬ ਨੇ ਮੈਡੀਕਲ ਟੀਮ ਅਤੇ ਵਿਸ਼ੇਸ਼ ਤੌਰ ਤੇ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ।
ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਸ਼ਾਹ,ਕਲੱਬ ਦੇ ਚੇਅਰਮੈਨ ਸਰਪੰਚ ਹਰਜਿੰਦਰ ਸਿੰਘ ਰਾਜਾ, ਪੰਚਾਇਤ ਮੈਂਬਰ ਅਸ਼ਵਿਨ ਕੁਮਾਰ ਸੇਠ,ਪੰਚਾਇਤ ਮੈਂਬਰ ਦਲਵਿੰਦਰ ਦਿਆਲਪੁਰੀ, ਪੰਚਾਇਤ ਮੈਂਬਰ ਸੰਤੋਖ ਸਿੰਘ,ਕਸ਼ਮੀਰੀ ਲਾਲ,ਪਰਮਜੀਤ ਸਿੰਘ ਬਲੂ, ਡਾ ਸੁਖਜਿੰਦਰ ਸ਼ਰਮਾ,ਐਨ ਆਰ ਆਈ ਸਤਨਾਮ ਸਿੰਘ ਪੱਡਾ,ਸੁਮਿੰਦਰ ਸਿੰਘ ਪੱਡਾ, ਜੋਗਿੰਦਰ ਸਿੰਘ ਪੱਡਾ,ਬਾਵਾ ,ਪੰਚਾਇਤ ਅਤੇ ਕਲੱਬ ਦੇ ਮੈਂਬਰ ਮੌਜੂਦ ਸਨ