ਸੜਕ ਹਾਦਸੇ ‘ਚ ਕੁੜੀ ਰਮਨਦੀਪ ਕੌਰ ਪਿੰਡ ਕੋਟਲਾ ਅਜਨੇਰ ਜਿਲ੍ਹਾ ਫਤਹਿਗੜ੍ਹ ਸਾਹਿਬ ਦੀ ਦਰਦਨਾਕ ਮੌਤਸੜਕ ਹਾਦਸੇ ‘ਚ ਕੁੜੀ ਰਮਨਦੀਪ ਕੌਰ ਪਿੰਡ ਕੋਟਲਾ ਅਜਨੇਰ ਜਿਲ੍ਹਾ ਫਤਹਿਗੜ੍ਹ ਸਾਹਿਬ ਦੀ ਦਰਦਨਾਕ ਮੌਤ

ਫਤਹਿਗੜ੍ਹ ਸਾਹਿਬ(NIN NEWS,ਮਲਕੀਤ ਸਿੰਘਭਾਮੀਆਂ) :ਏਜੰਸੀ ਖੰਨਾ ਸਥਾਨਕ ਲਲਹੇੜੀ ਚੰਡੀਗੜ੍ਹ ਰੋਡ ਤੇ ਵਾਪਰੇ ਦਰਦਨਾਕ ਹਾਦਸੇ ‘ਚ ਇਕ ਕੁੜੀ ਦੀ ਮੌਤ ਹੋ ਗਈ। ਮਿਤਰਕਾ ਦੀ ਪਛਾਣ ਰਮਨਦੀਪ ਕੌਰ ( 25 ) ਪੁੱਤਰੀ ਬਲਜਿੰਦਰ ਸਿੰਘ ਵਾਸੀ ਪਿੰਡ ਕੋਟਲਾ ਅਜਨੇਰ ਵਜੋਂ ਹੋਈ ਹੈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕੁੜੀ ਅਪਣੀ ਐਕਟਿਵਾ ‘ਚ ਪੈਟਰੋਲ ਪਾਉਣ ਜਾ ਰਹੀ ਸੀ ਕਿ ਸੜਕ ਦੇ ਦੂਜੇ ਪਾਸੇ ਤੋ ਆ ਰਹੀ ਤੇਜ਼ ਰਫਤਾਰ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਕਾਰ ਚਾਲਕ ਨੇ ਖੁਦ ਹੀ ਐਕਟਿਵਾ ਸਵਾਰ ਨੂੰ ਗੰਭੀਰ ਹਾਲਤ ‘ਚ ਸਿਵਲ ਹਸਪਤਾਲ ਖੰਨਾ ਪਹੁੰਚਾਇਆ, ਜਿਥੇ ਡਾਕਟਰਾਂ ਨੇ ਕੁੜੀ ਨੂੰ ਮਿਤਰਕ ਐਲਾਨ ਦਿੱਤਾ।

ਇਸ ਮਾਮਲੇ ਸੰਬੰਧੀ ਥਾਣਾ ਖੇੜੀ ਨੌਧ ਸਿੰਘ ਪੁਲਿਸ ਨੇ ਮੁਲਜਮ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜਮ ਕਾਰ ਚਾਲਕ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਕੋਟਲਾ ਭੜੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰਮਨਪ੍ਰੀਤ ਕੌਰ ( 25 ) ਪੁੱਤਰੀ ਬਲਜਿੰਦਰ ਸਿੰਘ ਵਾਸੀ ਪਿੰਡ ਕੋਟਲਾ ਅਜਨੇਰ ਜੋ ਕਿ ਅਕਾਸ਼ ਇੰਸਟੀਚਿਊਟ ਦੀ ਵਿਦਿਆਰਥਣ ਸੀ, ਅਪਣੀ ਐਕਟਿਵਾ ਤੇ ਪਿੰਡ ਸੈਦਪੁਰਾ ਦੇ ਪੈਟਰੋਲ ਪੰਪ ਤੋਂ ਪੈਟਰੋਲ ਪਵਾਉਣ ਗਈ ਸੀ। ਤਫਤੀਸ਼ੀ ਅਫਸਰ ਸਬ ਇੰਸਪੈਕਟਰ ਹਰਜੀਤ ਸਿੰਘ ਨੇ ਕਾਰ ਚਾਲਕ ਮਨਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।