ਮਾਨ ਸਰਕਾਰ ‘ਚ ਅਫਸਰ ਕਰ ਰਹੇ ਹਨ ਮਨਮਾਨੀ ; ਕੈਬਨਿਟ ਸਬ ਕਮੇਟੀ ਨੂੰ ਨਹੀਂ ਦਿੱਤਾ ਕੱਚੇ ਮੁਲਾਜ਼ਮਾਂ ਦਾ ਰਿਕਾਰਡ।

ਫਤਹਿਗੜ੍ਹ ਸਾਹਿਬ(NIN NEWS, ਮਲਕੀਤ ਸਿੰਘ ਭਾਮੀਆਂ) :ਆਮ ਆਦਮੀ ਪਾਰਟੀ ( ਆਪ ) ਦੀ ਸਰਕਾਰ ਵੀ ਪੰਜਾਬ ਦੇ ਅਫਸਰ ਅਪਣੀ ਮਨਮਾਨੀਆਂ ਕਰ ਰਹੇ ਹਨ। ਅਧਿਕਾਰੀਆਂ ਨੇ ਅਪਣੇ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਦੀ ਪੂਰੀ ਸੂਚੀ ਕੈਬਨਿਟ ਸਬ ਕਮੇਟੀ ਨੂੰ ਨਹੀਂ ਦਿੱਤੀ। ਮੰਗਲਵਾਰ ਨੂੰ ਸਬ ਕਮੇਟੀ ਦੀ ਮੀਟਿੰਗ ਦੌਰਾਨ ਵੀ ਕਮੇਟੀ ਮੈਂਬਰ ਇਸ ਗੱਲ ਤੋਂ ਨਰਾਜ਼ ਹੋਏ। ਉਨ੍ਹਾਂ ਅਧਿਕਾਰੀਆਂ ਨੂੰ ਇਸ ਦੇਰੀ ਲਈ ਤਾੜਨਾ ਕੀਤੀ। ਹੁਣ ਅਧਿਕਾਰੀਆਂ ਨੂੰ 2 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਵੀਰਵਾਰ ਨੂੰ ਫਿਰ ਸਬ ਕਮੇਟੀ ਦੀ ਮੀਟਿੰਗ ਹੋਵੇਗੀ। ਅਧਿਕਾਰੀਆਂ ਨੇ ਇਸ ਰੱਵੀਏ ਕਾਰਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਵਿੱਚ ਦੇਰੀ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਇਸੇ ਕਰਕੇ ਕਾਨੂੰਨੀ ਅੜਿੱਕੇ ਤੋ ਬਚਣ ਲਈ ਇਸ ਬਾਰੇ ਸੋਚ ਵਿਚਾਰ ਕਰਕੇ ਨੀਤੀ ਤਿਆਰ ਕੀਤੀ ਜਾ ਰਹੀ ਹੈ। ਹਾਲਾਂਕਿ ਇਸਨੂੰ ਰਾਜਪਾਲ ਦੀ ਮਨਜ਼ੂਰੀ ਨਹੀਂ ਮਿਲੀ। ਗਵਰਨਰ ਦਫਤਰ ਵਲੋਂ ਕਈ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਤੇ ਇਤਰਾਜ਼ ਜਤਾਇਆ ਗਿਆ ਸੀ ਅਤੇ ਸਰਕਾਰ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਸੀ।