अंतरराष्ट्रीयई-पेपरराष्ट्रीय
ਕਮਿਸ਼ਨਰ ਆਫ ਪੁਲਿਸ ਵਲੋ ਪੁਲਿਸ ਲਾਈਨ ਵਿਖੇ ਜਨਰਲ ਪਰੇਡ ਦਾ ਨਰੀਖਣ ਕੀਤਾ ਗਿਆ

ਜਲੰਧਰ(NIN NEWS): ਅੱਜ ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਸ੍ਰੀ ਐਸ ਭੂਪਤੀ ਆਈ ਪੀ ਐੱਸ, ਜੀ ਵੱਲੋਂ ਪੁਲਿਸ ਲਾਈਨ ਵਿਖੇ ਜਨਰਲ ਪਰੇਡ ਦਾ ਨਰੀਖਣ ਕੀਤਾ ਗਿਆ। ਇਸ ਦੌਰਾਨ ਡੀਸੀਪੀ ਸਾਹਿਬਾਨ ਏਡੀਸੀਪੀ ਸਾਹਿਬਾਨ ਅਤੇ ਏਸੀਪੀ ਸਾਹਿਬਾਨ ਮੌਜੂਦ ਸਨ। ਇਸ ਪਰੇਡ ਵਿੱਚ ਕਮਿਸ਼ਨਰੇਟ ਦੇ ਕਰੀਬ 300 ਕਰਮਚਾਰੀ ਐੱਨ ਜੀ ਓ ਅਤੇ ੳ ਆਰ ਰੈਂਕ ਨੇ ਹਿੱਸਾ ਲਿਆ ਜਿਸ ਵਿੱਚ ਥਾਣਿਆਂ ਦੇ ਮੁੱਖੀ,ਚੌਂਕੀ ਇੰਚਾਰਜ, ਯੂਨੀਟਾਂ ਦੇ ਇੰਚਾਰਜ ਅਤੇ ਥਾਣਿਆਂ ਦੇ ਅਤੇ ਹੋਰ ਯੁਨਿਟਾ ਦੇ ਮੁਲਾਜ਼ਮ ਸਨ ।

ਇਸ ਦੌਰਾਨ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਮਹਿਕਮੇ ਵਿਚ ਚੰਗੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਕਿਹਾ ਕਿ ਚੰਗੇ ਕੰਮ ਕਰਨ ਵਾਲੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਅੱਗੇ ਵੀ ਇਸੇ ਤਰ੍ਹਾਂ ਸਨਮਾਨਤ ਕੀਤਾ ਜਾਵੇਗਾ।
