Breaking News

ਵੇਟ ਜ਼ਰੂਰ ਪਾਓ, ਸ਼ਾਂਤੀ ਤੇ ਭਾਈਚਾਰਾ ਕਾਇਮ ਰੱਖੋ — ਐਡਵੋਕੇਟ ਗੁਰਜੀਤ ਸਿੰਘ ਕਾਹਲੋਂ ਅਤੇ ਐਡਵੋਕੇਟ ਪਰਮਿੰਦਰ ਸਿੰਘ ਢਿਲੋਂ

ਵੇਟ ਜ਼ਰੂਰ ਪਾਓ, ਸ਼ਾਂਤੀ ਤੇ ਭਾਈਚਾਰਾ ਕਾਇਮ ਰੱਖੋ — ਐਡਵੋਕੇਟ ਗੁਰਜੀਤ ਸਿੰਘ ਕਾਹਲੋਂ ਅਤੇ ਐਡਵੋਕੇਟ ਪਰਮਿੰਦਰ ਸਿੰਘ ਢਿਲੋਂ

ਜਲੰਧਰ(ਰਾਜੀਵ ਧਾਮੀ/ਸਤੀਸ਼) ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ, ਚੰਡੀਗੜ੍ਹ ਵੱਲੋਂ ਨਿਯੁਕਤ ਚੋਣ ਅਬਜ਼ਰਵਰ ਐਡਵੋਕੇਟ ਗੁਰਜੀਤ ਸਿੰਘ ਕਾਹਲੋਂ ਅਤੇ ਐਡਵੋਕੇਟ ਪਰਮਿੰਦਰ ਸਿੰਘ ਢਿਲੋਂ ਵੱਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਦੀਆਂ 11 ਸਤੰਬਰ 2026 ਨੂੰ ਹੋਣ ਵਾਲੀਆਂ ਚੋਣਾਂ ਲਈ ਸਮੂਹ ਵਕੀਲ ਸਾਹਿਬਾਨ ਨੂੰ ਨਿਰਪੱਖ ਅਪੀਲ ਕੀਤੀ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ ਅਤੇ ਚੋਣਾਂ ਨੂੰ ਸ਼ਾਂਤੀਪੂਰਨ, ਨਿਰਪੱਖ ਤੇ ਭਾਈਚਾਰਕ ਚੰਗ ਨਾਲ ਸੰਪੰਨ ਕਰਵਾਉਣ ਵਿੱਚ ਸਹਿਯੋਗ ਦੇਣ।

ਉਨ੍ਹਾਂ ਕਿਹਾ, “ਉਮੀਦਵਾਰ ਅਤੇ ਵਿਚਾਰ ਵੱਖ-ਵੱਖ ਹੋ ਸਕਦੇ ਹਨ, ਪਰ ਅਸੀਂ ਸਾਰੇ ਇੱਕੋ ਪਰਿਵਾਰ ਦੇ ਮੈਂਬਰ ਹਾਂ। ਚੋਣ ਇੱਕ ਦਿਨ ਦੀ ਹੈ, ਪਰ ਸਾਡਾ ਆਪਸੀ ਸਤਿਕਾਰ, ਏਕਤਾ ਅਤੇ ਭਾਈਚਾਰਾ ਹਮੇਸ਼ਾ ਕਾਇਮ ਰਹਿਣਾ ਚਾਹੀਦਾ ਹੈ। ਜਿੱਤ ਕਿਸੇ ਇੱਕ ਉਮੀਦਵਾਰ ਦੀ ਹੋਵੇ, ਪਰ ਅਸਲ ਜਿੱਤ ਬਾਰ ਦੀ ਏਕਤਾ ਅਤੇ ਲੋਕਤੰਤਰ ਦੀ ਹੋਵੇ।

ਉਨ੍ਹਾਂ ਅੱਗੇ ਸਾਰੇ ਉਮੀਦਵਾਰਾਂ, ਸਮਰਥਕਾਂ ਅਤੇ ਬਾਰ ਮੈਂਬਰਾਂ ਨੂੰ ਅਪੀਲ ਕੀਤੀ ਕਿ ਚੋਣ ਪ੍ਰਕਿਰਿਆ ਦੌਰਾਨ ਮਰਿਆਦਾ, ਆਪਸੀ ਸਤਿਕਾਰ ਅਤੇ ਪੂਰਨ ਸ਼ਾਂਤੀ ਨੂੰ ਕਾਇਮ ਰੱਖਿਆ ਜਾਵੇ।

News India Now

News India Now is Government Registered Online Web News Portal.

Related Articles

Leave a Reply

Your email address will not be published. Required fields are marked *

Back to top button