ਅੱਜ CSB ਬੈਂਕ ਲਿਮਟਿਡ ਸ਼ਾਖਾ ਜਲੰਧਰ ਦੀ ਪ੍ਰਾਈਮ ਟਾਵਰ ਜਲੰਧਰ ਵਿਖੇ ਓਪਨਿੰਗ ਕੀਤੀ ਗਈ।

ਜਲੰਧਰ (NIN NEWS): ਅੱਜ CSB ਬੈਂਕ ਲਿਮਟਿਡ ਸ਼ਾਖਾ ਜਲੰਧਰ ਦੀ ਪ੍ਰਾਈਮ ਟਾਵਰ ਜਲੰਧਰ ਵਿਖੇ ਓਪਨਿੰਗ ਕੀਤੀ ਗਈ। ਇਸ ਮੌਕੇ ਆਏ ਹੋਏ ਮੁੱਖ ਮਹਿਮਾਨ, ਮੋਸਟ ਰੇਵ. ਐਗਨੇਲੋ ਰੁਫੀਨੋ ਗ੍ਰੇਸੀਅਸ, ਡਾਇਓਸੀਸ ਤੋਂ ਬਿਸ਼ਪ ਜੀ ਦਾ ਬੈਂਕ ਸਟਾਫ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਬਿਸ਼ਪ ਜੀ ਵਲੋਂ ਰੀਬਨ ਕੱਟ ਕੇ ਸ਼ਾਖਾ ਦਾ ਉਦਘਾਟਨ ਕੀਤਾ। ਇਸ ਮੌਕੇ ਬਿਸ਼ਪ ਦੁਆਰਾ ਦੀਵੇ ਵੀ ਜਗਾਏ ਗਏ।
ਇਸ ਤੋਂ ਬਾਅਦ ਬਿਸ਼ਪ ਐਗਨੇਲੋ ਨੇ ਕੇਕ ਕੱਟਣ ਦੀ ਰਸਮ ਅਦਾ ਕੀਤੀ। ਦੱਸ ਦੇਈਏ ਕਿ ਪਹਿਲਾਂ ਇਸ ਬੈਂਕ ਦੀ ਪੁਰਾਣੀ ਸ਼ਾਖਾ 32, ਅਮਰਦੀਪ ਬਿਲਡਿੰਗ ਜੀ ਟੀ ਰੋਡ ਸਾਹਮਣੇ ਨਰਿੰਦਰ ਸਿਨਿਮਾ ਵਿਖੇ ਸੀ ਅਤੇ ਹੁਣ ਇਹ ਸ਼ਾਖਾ ਬਦਲ ਕੇ ਪਰਾਇਮ ਟਾਵਰ ਜੀ ਟੀ ਰੋਡ ਸਾਹਮਣੇ ਨਰਿੰਦਰ ਸਿਨਿਮਾ ਗਰਾਊਂਡ ਫਲੋਰ ਵਿੱਚ ਚਲੀ ਗਈ ਹੈ।

ਇਸ ਮੌਕੇ ਸ਼ਹਿਰ ਦੀਆਂ ਨਾਮੀ ਸ਼ਖ਼ਸੀਅਤਾਂ ਜਿਵੇਂ ਕਿ, ਡਾਕਟਰ ਲਾਇਲਾ, ਐਡਮਿਨ ਹੈੱਡ ਸੈਕਰਡ ਹਾਰਟ ਹਸਪਤਾਲ ਜਲੰਧਰ, ਫਾਦਰ ਜੋਸ, ਡਾਇਓਸਿਸ ਆਫ ਜਲੰਧਰ, ਸਿਸਟਰ ਜੋਫੀ, ਪ੍ਰਿੰਸੀਪਲ, ਸਿਸਟਰ ਜੋਸਫ਼ਜ਼ ਕਾਨਵੈਂਟ ਸਕੂਲ, ਸਿਸਟਰ ਕਿਰਨ, ਸੇਂਟ ਜੋਸਫ਼ਜ਼ ਕਾਨਵੈਂਟ ਸੀਨੀਅਰ ਸਕੂਲ, ਸ੍ਰੀ ਮਥਾਈ ਜੌਹਨ, ਏ.ਆਰ. ਬਿਲਡਟੈਕ, ਸ਼੍ਰੀ ਪ੍ਰੇਮ ਮਸੀਹ, ਸਾਬਕਾ ਬੋਰਡ ਮੈਂਬਰ ਪੀ.ਐਨ.ਬੀ, ਆਦਿ ਹਾਜ਼ਰ ਸਨ।

ਇਸ ਮੌਕੇ CSB ਬੈਂਕ ਬਰਾਂਚ ਮੈਨੇਜਰ ਸ. ਬਨਮੀਤ ਸਿੰਘ ਕੋਛੜ, ਕਮਲਜੀਤ ਕੌਰ-ਬ੍ਰਾਂਚ ਆਪਰੇਸ਼ਨ ਮੈਨੇਜਰ, ਤਰੁਣ ਸੇਠੀ-ਰਿਲੇਸ਼ਨਸ਼ਿਪ ਮੈਨੇਜਰ, ਸ਼੍ਰੀ ਵਿਵੇਕ ਕੁਮਾਰ- ਕਲੱਸਟਰ ਸੇਲਜ਼ ਮੈਨੇਜਰ, ਸੌਰਭ ਥੰਗਰੀਆ- ਰਿਲੇਸ਼ਨਸ਼ਿਪ ਐਗਜ਼ੀਕਿਊਟਿਵ, ਨੇਹਾ- ਬੀਡੀਈ. ਰਾਧਿਕਾ-ਰਿਲੇਸ਼ਨਸ਼ਿਪ ਅਫਸਰ, ਸੁਨੈਨਾ-ਬੀਡੀਈ ਅਤੇ ਸਾਹਿਲ-ਬੀਡੀਈ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।