ਸ਼ਹਿਰ ਚ ਰਬੜ ਪਨੀਰ ਦਾ ਕਾਰੋਬਾਰ ਜ਼ੋਰਾਂ ਸ਼ੋਰਾਂ ਤੇ
ਜ਼ਿਲ੍ਹਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮੁੰਦੀਆਂ ਆਪਣੀਆਂ ਅੱਖਾਂ।
ਜਲੰਧਰ (NIN NEWS) ਇਸ ਵਾਰ ਵਿਧਾਨ ਸਭਾ ਚੋਣਾਂ ਚ ਲੋਕਾਂ ਨੇ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਈ ਚੰਗੇ ਫ਼ੈਸਲੇ ਲਏ ਗਏ ਹਨ ਅਗਰ ਅਸੀਂ ਗੱਲ ਕਰੀਏ ਆਮ ਜਨਤਾ ਦੀ ਸਿਹਤ ਦੇ ਨਾਲ ਜੁੜੀ ਹੋਈ ਦਿ ਉਥੇ ਕਿਤੇ ਨਾ ਕਿਤੇ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਫੇਲ੍ਹ ਹੁੰਦੀ ਨਜ਼ਰ ਆ ਰਹੀ ਹੈ ਜਿਸ ਦਾ ਉਦਾਹਰਣ ਜਲੰਧਰ ਸ਼ਹਿਰ ਚ ਸਾਫ ਵੇਖਣ ਨੂੰ ਮਿਲਦਾ ਹੈ ਜਲੰਧਰ ਦੇ ਵੱਖ ਵੱਖ ਮੁਹੱਲਿਆਂ ਚ ਖੁੱਲ੍ਹੀਆਂ ਹੋਈਆਂ ਡੇਅਰੀਆਂ ਦੀਆਂ ਦੁਕਾਨਾਂ ਤੇ ਵਿਕ ਰਿਹਾ ਰਬੜ ਪਨੀਰ ਇਸ ਵੱਲ ਸਿਹਤ ਵਿਭਾਗ ਦੀ ਨਜ਼ਰ ਨਹੀਂ ਪੈ ਰਹੀ ਜਿਸ ਕਾਰਨ ਜਲੰਧਰ ਦੇ ਲੱਗੇ ਵੱਖ ਵੱਖ ਮੁਹੱਲਿਆਂ ਚ ਇਹ ਖੁੱਲ੍ਹੀਆਂ ਡੇਅਰੀਆਂ ਦੁਕਾਨਾਂ ਤੇ ਸਸਤੇ ਰੇਟਾਂ ਤੇ ਰਬੜ ਬਣੀ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜਿਸ ਦੀ ਸ਼ਿਕਾਇਤ ਇਕ ਸੰਸਥਾ ਵੱਲੋਂ ਸਿਹਤ ਵਿਭਾਗ ਦੇ ਮੁੱਖ ਦਫਤਰ ਚੰਡੀਗਡ਼੍ਹ ਅਤੇ ਪ੍ਰਿੰਸੀਪਲ ਸੈਕਟਰੀ ਨੂੰ ਕਰ ਦਿੱਤੀ ਗਈ ਹੈ
ਹੁਣ ਵੇਖਣਾ ਇਹ ਹੋਏਗਾ ਕਿ ਭਗਵੰਤ ਮਾਨ ਸਰਕਾਰ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਵੀ ਡੰਡਾ ਕਸਦੀ ਹੈ
ਅਗਲੇ ਭਾਗ ਵਿੱਚ ਤੁਹਾਨੂੰ ਦੱਸਿਆ ਜਾਏਗਾ ਇਹ ਰਬੜ ਪਨੀਰ ਦੀਆਂ ਫੈਕਟਰੀਆਂ ਕਿੱਥੇ ਕਿੱਥੇ ਲੱਗੀਆਂ ਹੋਈਆਂ ਹਨ।