ਨੰਗਲ ਸਲੇਮਪੁਰ ਚ ਨਜਾਇਜ਼ ਕਾਲੋਨੀ ਦਾ ਮਾਮਲਾ ਮੁੱਖ ਮੰਤਰੀ ਦੇ ਦਰਬਾਰ ਚ ਪਹੁੰਚਿਆ
ਤਹਿਸੀਲਦਾਰ ਦਾ ਕਾਰਨਾਮਾ ਬਿਨਾ ਐਨ ਓ ਸੀ ਦੇ ਕਰ ਦਿੱਤੀਆਂ ਰਜਿਸਟਰੀਆਂ

ਤਹਿਸੀਲਦਾਰ ਦਾ ਕਾਰਨਾਮਾ ਬਿਨਾ ਐਨ ਓ ਸੀ ਦੇ ਕਰ ਦਿੱਤੀਆਂ ਰਜਿਸਟਰੀਆਂ
ਦੀਵੇ ਥਲੇ ਹਨੇਰਾ,ਪ੍ਰਸ਼ਾਸਨ ਦੀ ਨੱਕ ਥਲੇ ਭ੍ਰਿਸ਼ਟਾਚਾਰ ਦਾ ਬੋਲ-ਬਾਲਾ
ਮੁੱਖ ਮੰਤਰੀ ਦੇ ਆਦੇਸ਼ਾ ਦੀ ਵੀ ਨਹੀਂ ਕਰ ਰਿਹਾ ਤਹਿਸੀਲਦਾਰ ਪਰਵਾਹ
ਜਲੰਧਰ(NIN NEWS): ਪੰਜਾਬ ਪ੍ਰਦੇਸ਼ ਚ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਜਨਤਾ ਨੇ ਇਸ ਵਾਰ ਪੂਰੇ ਪੰਜਾਬ ਚ ਝਾੜੂ ਫੇਰ ਦਿੱਤਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੇ ਬਹੁਮਤ ਦੇ ਨਾਲ ਬਣਾ ਦਿੱਤੀ।ਪੂਰੀਆ ਉਮੀਦਾਂ ਦੇ ਨਾਲ ਜਨਤਾ ਆਸਾ ਲਗਾ ਕੇ ਬੈਠੀ ਹੈ ਕਿ ਸੂਬੇ ਅੰਦਰ ਭ੍ਰਿਸ਼ਟਾਚਾਰ ਜੜ ਤੋਂ ਖਤਮ ਹੋਵੇਗਾ।ਪਰ ਪ੍ਰਸ਼ਾਸਨ ਦੀ ਨੱਕ ਥੱਲੇ ਹਜੇ ਵੀ ਬਿਨਾਂ ਐਨ ਓ ਸੀ ਤੂੰ ਰਜਿਸਟਰੀਆਂ ਹੋ ਰਹੀਆਂ ਹਨ।ਭੂ ਮਾਫੀਆ ਦੇ ਲੋਕ ਜੀਡੀਏ ਦੇ ਅਧਿਕਾਰੀਆਂ ਅਤੇ ਜਲੰਧਰ ਦੇ ਤਹਿਸੀਲਦਾਰ 1 ਦੀ ਮਿਲੀ ਭਗਤ ਨਾਲ ਨੰਗਲ ਸਲੇਮਪੁਰ ਚ ਆਮ ਜਨਤਾ ਨੂੰ ਇਹ ਕਹਿ ਕੇ ਪਲਾਟ ਵੇਚੇ ਜਾ ਰਹੇ ਹਨ ਕਿ ਉਨ੍ਹਾਂ ਦਾ ਪ੍ਰੋਜੈਕਟ ਜੇਡੀਏ/ਪੁੱਡਾ ਵਲੋਂ ਮੰਜੂਰਸ਼ੁਦਾ ਹੈ।ਲੋਕਾਂ ਨੂੰ ਭੂ ਮਾਫੀਆ ਵਲੋਂ ਧੋਖਾ ਦੇਕੇ ਕਰੋੜਾ ਰੂ ਦਾ ਚੁਣਾ ਲਗਾਇਆ ਜਾ ਰਿਹਾ ਹੈ।ਇੱਕ ਆਰ ਟੀ ਆਈ ਦੇ ਜਵਾਬ ਚ ਜੇਡੀਏ ਦੇ ਅਧਿਕਾਰੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਵਿਭਾਗ ਵਲੋ ਪਿੰਡ ਨੰਗਲ ਸਲੇਮਪੁਰ ਚ ਕਿਸੇ ਵੀ ਅਣ-ਅਧਿਕਾਰਤ ਕਾਲੋਨੀ ਨੂੰ ਕੋਈ ਵੀ ਲਾਇਸੰਸ ਨਹੀਂ ਦਿੱਤਾ ਗਿਆ ਹੈ।

ਉਸਦੇ ਬਾਵਜੂਦ ਵੀ ਬਿਨਾਂ ਕਿਸੇ ਡਰ ਖੌਫ ਭੂ ਮਾਫੀਆ ਧੜਾ-ਧੜ ਮਿਲੀਭਾਗਤ ਨਾਲ ਪਲਾਟ ਕਟ ਕੇ ਵੇਚ ਰਹੇ ਹਨ।ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਚਲਾਈ ਗਈ ਮਹਿਮ ਨੂੰ ਜਲੰਧਰ ਦੇ ਭੂ ਮਾਫੀਆ ਸ਼ੀਕੇ ਟੰਗਡੀਆ ਹੋਇਆ ਇਹ ਗੋਰਖਧੰਧਾ ਧੜਾ-ਧੜ ਕਰ ਰਹੇ ਹਨ।ਲੋਕਾਂ ਨੇ ਬੜੀਆਂ ਹੀ ਉਮੀਦਾਂ ਦੇ ਨਾਲ ਆਮ ਆਦਮੀ ਪਾਰਟੀ ਨੂੰ ਪੂਰੀ ਬਹੁਮਤ ਨਾਲ ਸੂਬੇ ਚ ਜਿਤਾਇਆ ਸੀ ਕਿ ਸੂਬੇ ਚ ਭ੍ਰਿਸ਼ਟਾਚਾਰ ਦਾ ਖਾਤਮਾ ਹੋਏਗਾ।ਪਰ ਨੰਗਲ ਸਲੇਮਪੁਰ ਚ ਕੁਛ ਭੂ ਮਾਫੀਆ ਦੇ ਲੋਕ ਜਿਥੇ ਜੇਡੀਏ ਅਤੇ ਪੁੱਡਾ ਮੰਜੂਰਸ਼ੁਦਾ ਦਾ ਪਲਾਟ ਕਹਿ ਕੇ ਲੋਕਾਂ ਦੇ ਨਾਲ ਧੋਖਾ ਕਰ ਰਹੇ ਹਨ।ਉਥੇ ਹੀ ਇਨ੍ਹਾਂ ਭੂਮ ਮਾਫੀਆ ਦੇ ਨਾਲ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭਾਗਤ ਹੈ।ਜਾਣਕਾਰ ਦਸਦੇ ਹਨ ਕਿ ਭੂ ਮਾਫੀਆ ਦੇ ਨਾਲ ਸਬੰਧਿਤ ਕੁਛ ਲੋਕ ਇਨ੍ਹੇ ਸ਼ਾਤਿਰ ਨੇ ਕਿ ਪੰਜਾਬ ਸਰਕਾਰ ਦੇ ਮਾਲ ਵਿਭਾਗ ਨੂੰ ਵੀ ਕਰੋੜਾ ਦਾ ਚੁਣਾ ਲਗਾ ਚੁੱਕੇ ਹਨ

ਇਹ ਸ਼ਾਤਿਰ ਭੂ ਮਾਫੀਆ ਦੇ ਲੋਕਾਂ ਨੇ ਅਸਲ ਚ ਕਿ ਕੀਤਾ ਹੈ ?
ਰਜਿਸਟਰੀਆਂ ਇਨ੍ਹਾਂ ਨੇ ਕਰਵਾ ਲਈਆ ਹਨ ਅਤੇ ਸਬ ਬਿਨਾਂ ਐਨ ਓ ਸੀ ਤੋਂ ਹੀ ਹੋ ਗਈਆ ਹਨ।ਜਾਣਕਾਰ ਦਸਦੇ ਹਨ ਕਿ ਬਿਨਾਂ ਐਨ ਓ ਸੀ ਤੋਂ ਹੋਇਆ ਇਨ੍ਹਾਂ ਰਜਿਸਟਰੀਆਂ ਚ ਤਹਿਸੀਲਦਾਰ 1 ਵਲੋਂ ਮੋਟੀ ਰਕਮ ਵਸੂਲੀ ਗਈ ਹੈ।ਜਿਸ ਨਾਲ ਸਰਕਾਰ ਨੂੰ ਤਾਂ ਸਿੱਧਾ ਸਿੱਧਾ ਕਰੋੜਾ ਦਾ ਤਾਂ ਚੁਣਾ ਲਗ ਗਿਆ।ਇਲਾਕੇ ਦੇ ਲੋਕਾਂ ਨੇ ਇਸ ਮਾਮਲੇ ਨੂੰ ਮੁੱਖ ਮੰਤਰੀ ਦੇ ਧਿਆਨ ਚ ਲਿਆਉਂਦੀਆਂ ਹੋਇਆ ਇਹ ਮੰਗ ਕੀਤੀ ਹੈ ਕਿ ਬਿਨਾਂ ਐਨ ਓ ਸੀ ਦੇ ਕੀਤੀਆਂ ਰਜਿਸਟਰੀਆਂ ਦੀ ਪੜਤਾਲ ਵਿਜੀਲੈਂਸ ਵਿਭਾਗ ਤੋਂ ਕਰਵਾਈ ਜਾਵੇ ਅਤੇ ਆਰੋਪਿਆ ਦੇ ਖਿਲਾਫ ਮਾਮਲਾ ਦਰਜ਼ ਕਰ ਕਾਰਵਾਈ ਕੀਤੀ ਜਾਵੇ।ਤਾਂਕਿ ਲੋਕਾਂ ਦਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਤੇ ਵਿਸ਼ਵਾਸ ਬਣਿਆ ਰਹੇ।ਜਾਣਕਾਰ ਦਸਦੇ ਹਨ ਕਿ ਜਿੰਨੀਆਂ ਵੀ ਰਜਿਸਟਰੀਆਂ ਇਕ ਆਟੋਰਨੀ ਹੋਲਡਰ ਵਲੋਂ ਕਰਵਾਈਆਂ ਗਈਆਂ ਹਨ ਉਨ੍ਹਾਂ ਉਪਰ ਜੇਡੀਏ ਦਾ ਇਕ ਲਾਇਸੈਂਸ ਦਾ ਵੇਰਵਾ ਪਾਇਆ ਹੋਇਆ ਹੈ ਜੋ ਕਿ ਅਸਲ ਚ ਕਿਸੇ ਹੋਰ ਦੇ ਨਾਮ ਤੇ ਜਾਰੀ ਹੈ।ਜਾਣਕਾਰ ਦਸਦੇ ਹਨ ਕਿ ਪਟਵਾਰ ਖਾਣੇ ਦੇ ਰਿਕਾਰਡ ਦੇ ਮੁਤਾਬਿਕ ਜਿਸ ਜ਼ਮੀਨ ਦੇ ਰਕਬੇ ਚੋ ਇਹ ਪਲਾਟ ਵੇਚੇ ਜਾ ਰਹੇ ਹਨ ਉਹ ਸਿੰਚਾਈ ਵਾਲੀ ਐਗਰੀਕਲਚਰ ਜ਼ਮੀਨ ਹੈ।ਇਸ ਮਾਮਲੇ ਦੀ ਸ਼ਿਕਾਇਤ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਹੋਣਾ ਨੂੰ ਕੀਤੀ ਗਈ ਹੈ।ਸ਼ਿਕਾਇਤ ਕਰਤਾ ਨੇ ਵਡੇ ਪੱਧਰ ਤੇ ਤਹਿਸੀਲਦਾਰ ਨ ਮਿਲਕੇ ਕਰਵਾਈਆ ਰਜਿਸਟਰੀਆਂ ਦੀ ਪੂਰੀ ਜਾਣਕਾਰੀ ਵੀ ਸ਼ਿਕਾਇਤ ਚ ਕੀਤੀ ਗਈ ਹੈ।
