ਪ੍ਰਿਟਿੰਗ ਪ੍ਰੈਸ ਮਾਲਕ ਨੇ ਭਾਜਪਾ ਆਗੂ ’ਤੇ ਮਾਨਸਿਕ ਤੌਰਤੇ ਪ੍ਰੇਸ਼ਾਨ ਕਰਨ ਦੇ ਲਗਾਏ ਦੋਸ਼, ਸਾਢੇ ਚਾਰ ਸਾਲ ਬੀਤ ਜਾਣ ਬਾਅਦ ਵੀ ਛਾਪੀ ਚੋਣ ਸਮੱਗਰੀ ਦੇ ਨਾ ਦਿੱਤੇ ਪੈਸੇ।
ਭਾਜਪਾ ਆਗੂ ਨੇ ਦੋਸ਼ ਨਕਾਰੇ, 2017 ‘ਚ ਦਸੂਹਾ ਤੋਂ ਆਜ਼ਾਦ ਉਮੀਦਵਾਰ ਵਜੋਂ ਲਡ਼ੀ ਸੀ ਚੋਣ
ਤਲਵਾਡ਼ਾ,14 ਜੂਨ (ਦੀਪਕ ਠਾਕੁਰ)-ਇੱਥੇ ਇੱਕ ਪ੍ਰੀਟਿੰਗ ਪ੍ਰੈਸੱ ਮਾਲਕ ਨੇ ਪੰਜਾਬ ਭਾਜਪਾ ਕਾਰਜ਼ਕਾਰਨੀ ਮੈਂਬਰ ਅਤੇ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ’ਤੇ ਚੌਣਾਂ ਦੌਰਾਨ ਪ੍ਰੀਟਿੰਗ ਮਟੀਰਿਅਲ ਛਪਾਈ ਦੇ ਪੈਸੇ ਮੰਗਣ ’ਤੇ ਮਾਨਸਿਕ ਤੌਰਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਮੀਡੀਆ ਨਾਲ ਮੁਖਾਤਿਬ ਹੁੰਦਿਆਂ ਸ਼ਹਿਰ ਦੇ ਮਸ਼ਹੂਰ ਬੰਦਨਾ ਪ੍ਰਿੰਟਰਜ਼ ਦੇ ਸਰਪ੍ਰਸਤ ਸੌਰਵ ਸ਼ਰਮਾ ਨੇ ਦੱਸਿਆ ਕਿ ਪੰਜਾਬ ਭਾਜਪਾ ਕਾਰਜ਼ਕਾਰਨੀ ਅਤੇ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਪਰਮਜੀਤ ਠਾਕੁਰ ਨੇ ਸਾਲ 2017 ‘ਚ ਹਲ਼ਕਾ ਦਸੂਹਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲਡ਼ੀ ਸੀ। ਜਿਸ ਨੇ ਚੋਣ ਸਮੱਗਰੀ ਜਿੰਵੇਂ ਪੈਂਫਲੇਟ, ਸਟਿੱਕਰ ਆਦਿ ਉਨ੍ਹਾਂ ਤੋਂ ਛਪਵਾਈ ਸੀ। ਪਰ ਸਾਢੇ ਚਾਰ ਸਾਲ ਬੀਤ ਜਾਣ ਬਾਅਦ ਵੀ ਪਰਮਜੀਤ ਠਾਕੁਰ ਉਨ੍ਹਾਂ ਦੇ ਪੈਸੇ ਦੇਣ ਤੋਂ ਟਾਲ ਮਟੋਲ ਕਰ ਰਿਹਾ ਹੈ। ਉਲਟਾ ਪੈਸੇ ਮੰਗਣ ’ਤੇ ਧਮਕੀਆਂ ਦੇਣ ਅਤੇ ਵਕੀਲ ਰਾਹੀਂ ਲੀਗਲ ਨੋਟਿਸ ਭੇਜ ਕੇ ਮਾਨਸਿਕ ਤੌਰਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਖ਼ਿਲਾਫ਼ ਇੱਕ ਦੁਰਖ਼ਾਸਤ ਥਾਣਾ ਤਲਵਾਡ਼ਾ ਵਿਖੇ ਵੀ ਦਿੱਤੀ ਹੈ।
ਪਰਮਜੀਤ ਠਾਕੁਰ ਦਾ ਪੱਖ ਭਾਜਪਾ ਆਗੂ ਪਰਮਜੀਤ ਠਾਕੁਰ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਸਾਰੀ ਅਦਾਇਗੀ ਚੈੱਕ ਰਾਹੀਂ ਕਰਨ ਦਾ ਦਾਅਵਾ ਕੀਤਾ। ਜਿਸ ਦਾ ਰਿਕਾਰਡ ਐਸਡੀਐਮ ਦਫ਼ਤਰ ‘ਚ ਵੀ ਮੌਜੂਦ ਹੈ। ਬੰਦਨਾ ਪ੍ਰਿੰਟਰਜ਼ ਨਾਲ ਉਸਦਾ ਕੋਈ ਵੀ ਲੈਣ ਦੇਣ ਨਹੀਂ ਹੈ।