Uncategorizedअंतरराष्ट्रीयअपराधई-पेपरराष्ट्रीय
ਮੁਟਿਆਰ ਪਿੱਛੇ ਨੌਜਵਾਨਾਂ ਦਾ ਹੋਇਆ ਵਿਵਾਦ,ਦੋ ਨੌਜਵਾਨ ਜ਼ਖ਼ਮੀ….

ਜਲੰਧਰ (ਸੰਨੀ ਕੁਮਾਰ):ਦੇਰ ਸ਼ਾਮ ਥਾਣਾ ਡਵੀਜ਼ਨ 1ਅਧੀਨ ਆਉਂਦੇ ਸੀ ਟੀ ਪਬਲਿਕ ਸਕੂਲ ਦੇ ਬਾਹਰ ਮੁਟਿਆਰ ਪਿੱਛੇ ਨੌਜਵਾਨਾਂ ਦਾ ਵਿਵਾਦ ਹੋਣ ਦੌਰਾਨ ਦੋ ਨੌਜਵਾਨ ਜ਼ਖ਼ਮੀ ਹੋ ਗਏ।ਜ਼ਖਮੀ ਨੌਜਵਾਨ ਰਾਘਵ ਅਤੇ ਮਨਜੀਤ ਸਿੰਘ ਵਾਸੀ ਗੁਰੂ ਰਵਿਦਾਸ ਨਗਰ ਦੱਸੇ ਜਾ ਰਹੇ ਹਨ।ਆਸ ਪਾਸ ਤੋਂ ਇਕੱਤਰ ਜਾਣਕਾਰੀ ਅਨੁਸਾਰ ਦੋ ਨੌਜਵਾਨਾਂ ਦਾ ਇਕ ਮੁਟਿਆਰ ਨਾਲ ਦੋਸਤਾਨਾ ਸਬੰਧ ਹੋਣ ਤੇ ਦੂਸਰੇ ਧੜੇ ਦੇ ਨੌਜਵਾਨਾਂ ਵੱਲੋਂ ਰਾਘਵ ਅਤੇ ਮਨਜੀਤ ਸਿੰਘ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲੇ ਧੜੇ ਚ ਰਾਜਾ ਸਈਪੁਰੀਆ ਅਤੇ ਉਸ ਦਾ ਪੁੱਤਰ ਵੀ ਸ਼ਾਮਲ ਹੈ।ਇਸ ਸੰਬੰਧੀ ਥਾਣਾ ਡਿਵੀਜ਼ਨ 1 ਦੇ ਠਾਣੇਦਾਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਝਗੜੇ ਬਾਰੇ ਕੋਈ ਵੀ ਸ਼ਿਕਾਇਤ ਨਹੀਂ ਮਿਲੀ ਜਦਕਿ ਉਨ੍ਹਾਂ ਨੂੰ ਕਿਸੇ ਨੇ ਜਾਣਕਾਰੀ ਦਿੱਤੀ ਸੀ ਕਿ ਸੀ ਟੀ ਪਬਲਿਕ ਸਕੂਲ ਦੇ ਬਾਹਰ ਝਗੜਾ ਹੋ ਰਿਹਾ ਹੈ ਜਦ ਉਹ ਮੌਕੇ ਤੇ ਪੁੱਜੇ ਤਾਂ ਉੱਥੇ ਕੋਈ ਵੀ ਉਨ੍ਹਾਂ ਨੂੰ ਨਹੀਂ ਮਿਲਿਆ।