ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਮੈਡੀਕਲ ਅਸੈਸਮੈਂਟ ਕੈਂਪ ਲਗਾਇਆ
ਜ਼ਿਲ੍ਹੇ ਵਿੱਚ 16 ਸਤੰਬਰ ਤੱਕ ਅਜਿਹੇ 5 ਹੋਰ ਕੈਂਪ ਲਗਾਏ ਜਾਣਗੇ
ਜਲੰਧਰ(NIN NEWS):ਜ਼ਿਲ੍ਹਾ ਜਲੰਧਰ ਵਿਖੇ ਵਿਸ਼ੇਸ਼ ਲੋੜਾਂ ਵਾਲੇ 6 ਤੋਂ 18 ਸਾਲ ਦੇ ਬੱਚਿਆਂ (ਦਿਵਿਆਂਗਜਨ OI,CP,HI,MR,MD ਅਤੇ BLIND) ਲਈ ਸਾਲ 2021-22 ਦੌਰਾਨ ਸਹਾਇਕ ਸਮਾਨ ਮੁਹੱਈਆ ਕਰਵਾਉਣ ਵਾਸਤੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਾਡੋਵਾਲੀ ਰੋਡ ਵਿਖੇ ਮੈਡੀਕਲ ਅਸੈਸਮੈਂਟ ਕੈਂਪ ਲਗਾਇਆ ਗਿਆ, ਜਿਸ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਜ਼ਰੂਰੀ ਸਹਾਇਤਾ ਉਪਕਰਣਾਂ ਲਈ ਅਸੈਸ ਕੀਤਾ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ਼੍ਰੀ ਰਾਮਪਾਲ ਨੇ ਦੱਸਿਆ ਕਿ ਡਾਇਰੈਕਟਰ ਜਰਨਲ ਸਕੂਲ ਸਿੱਖਿਆ ਪੰਜਾਬ-ਕਮ-ਸਟੇਟ ਪ੍ਰਾਜੈਕਟ ਡਾਇਰੈਕਟਰ ਸਮੱਗਰਾ ਸਿੱਖਿਆ ਅਭਿਆਨ ਪੰਜਾਬ ਵੱਲੋਂ ਅਲੀਮਕੋ ਕਾਨਪੁਰ ਦੇ ਤਾਲਮੇਲ ਨਾਲ ਜ਼ਿਲ੍ਹੇ ਵਿੱਚ 16 ਸਤੰਬਰ ਤੱਕ ਅਜਿਹੇ ਹੋਰ ਕੈਂਪ ਲਗਾਏ ਜਾਣਗੇ, ਜਿਨ੍ਹਾਂ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ (ਦਿਵਿਆਂਗਜਨ, OI,CP,HI,MR,MD ਅਤੇ BLIND) ਨੂੰ ਟ੍ਰਾਈ ਸਾਈਕਲ, ਵ੍ਹੀਲ ਚੇਅਰ, ਕੈਲੀਪਰ, ਐਮ.ਆਰ.ਕਿਟ, ਹੀਅਰਿੰਗ ਏਡ ਆਦਿ ਲਈ ਅਸੈਸ ਕੀਤਾ ਜਾਵੇਗਾ ।
ਕੈਂਪਾਂ ਸਬੰਧੀ ਵੇਰਵਾ ਦਿੰਦਿਆਂ ਉਨ੍ਹਾ ਦੱਸਿਆ ਕਿ 10 ਸਤੰਬਰ ਨੂੰ ਜੀ.ਪੀ.ਐਸ. ਮਿੱਲ ਕਲੋਨੀ ਭੋਗਪੁਰ, 13 ਸਤੰਬਰ ਨੂੰ ਜੀ.ਪੀ.ਐਸ. ਮਲਸੀਆਂ (ਜੀ) ਬਲਾਕ ਸ਼ਾਹਕੋਟ, 14 ਸਤੰਬਰ ਨੂੰ ਜੀ.ਐਚ.ਐਸ. ਨਕੋਦਰ (ਲੜਕੇ), 15 ਸਤੰਬਰ ਨੂੰ ਬੀ.ਆਰ.ਸੀ. ਗੋਰਾਇਆ ਅਤੇ 16 ਸਤੰਬਰ ਨੂੰ ਬੀ.ਆਰ.ਸੀ. ਪੱਛਮੀ-2 ਮਕਸੂਦਾਂ ਵਿਖੇ ਇਹ ਅਸੈਸਮੈਂਟ ਕੈਂਪ ਲਗਾਏ ਜਾਣਗੇ।
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਕੈਂਪ ਵਿੱਚ ਭਾਗ ਲੈਣ ਵਾਲੇ ਬੱਚੇ ਆਪਣੇ ਨਾਲ ਰਿਹਾਇਸ਼ ਦਾ ਸਬੂਤ ਜਿਵੇਂ ਰਾਸ਼ਨ ਕਾਰਡ ਜਾਂ ਵੋਟਰ ਕਾਰਡ, ਸਕੂਲ ਮੁਖੀ ਜਾਂ ਹੋਰ ਅਥਾਰਟੀ ਵੱਲੋਂ ਜਾਰੀ ਆਮਦਨ ਦਾ ਸਰਟੀਫਿਕੇਟ, 40 ਪ੍ਰਤੀਸ਼ਤ ਜਾਂ ਉਸ ਤੋਂ ਜ਼ਿਆਦਾ ਅਪੰਗਤਾ ਦਾ ਸਰਟੀਫਿਕੇਟ ਜਾਂ ਪੀ.ਐਸ.ਸੀ./ਸੀ.ਐਚ.ਸੀ. ਪੱਧਰ ਦੇ ਡਾਕਟਰ ਵੱਲੋਂ ਜਾਰੀ ਕੀਤਾ ਗਿਆ ਸਰਟੀਫਿਕੇਟ ਜਾਂ 40 ਪ੍ਰਤੀਸ਼ਤ ਤੋਂ ਘੱਟ ਅਪੰਗਤਾ ਦੇ ਮਾਮਲੇ ਵਿੱਚ ਜ਼ਰੂਰੀ ਸਹਾਇਤਾ ਉਪਕਰਣਾਂ ਦੇ ਪ੍ਰਬੰਧ ਲਈ ਸਰਕਾਰੀ ਡਾਕਟਰ ਜਾਂ ਸਕੂਲ ਮੁਖੀ ਜਾਂ ਐਸਐਸਏ ਅਥਾਰਟੀ ਅਤੇ ਐਲਮੀਕੋ ਪ੍ਰਤੀਨਿਧੀ ਦਾ ਜੁਆਇੰਟ ਪ੍ਰਮਾਣ ਪੱਤਰ ਨਾਲ ਲੈ ਕੇ ਆਉਣ।
ਉਨ੍ਹਾਂ ਕਿਹਾ ਕਿ ਕੈਂਪ ਵਿੱਚ ਵੱਧ ਤੋਂ ਵੱਧ ਸਰਕਾਰੀ ਅਤੇ ਏਡਿਡ ਸਕੂਲ ਵਿੱਚ ਪੜ੍ਹਦੇ ਲੋੜਵੰਦ ਬੱਚਿਆਂ ਨੂੰ ਸਮੱਗਰਾ ਸਿੱਖਿਆ ਅਭਿਆਨ ਦੀਆਂ ਹਦਾਇਤਾਂ ਅਨੁਸਾਰ ਲਿਆਂਦਾ ਜਾਵੇ ਤਾਂ ਜੋ ਬੱਚਿਆਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ।