ਵਾਰਡ ਨੰਬਰ 71 ਦੇ ਲੋਕਾਂ ਨੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਦੇ ਉਪ ਮੁੱਖ ਮੰਤਰੀ ਬਣਨ ਤੇ ਪ੍ਰੀਤ ਖਾਲਸਾ ਦੇ ਦਫਤਰ ਵਿੱਚ ਪਹੁੰਚ ਕੇ ਦਿੱਤੀ ਵਧਾਈ….
ਜਲੰਧਰ ( ਸੰਨੀ ਕੁਮਾਰ) ਵਾਰਡ ਨੰਬਰ – 71 ਦੇ ਲੋਕਾਂ ਨੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਦੇ ਉਪ ਮੁੱਖ ਮੰਤਰੀ ਪੰਜਾਬ ਬਣਨ ਤੇ ਪ੍ਰੀਤ ਖਾਲਸਾ ਦੇ ਦਫਤਰ ਵਿੱਚ ਪਹੁੰਚ ਕੇ ਵਧਾਇਆ ਦਿੱਤੀਆ। ਵਾਰਡ ਦੇ ਲੋਕਾਂ ਨੇ ਸ. ਪ੍ਰੀਤ ਖਾਲਸਾ ਜੀ ਦੇ ਨਾਲ ਮਿਠਾਈ ਸਾਂਝੀ ਕਰਦੇ ਹੋਏ ਵਧਾਇਆ ਦਿੱਤੀਆ। ਪ੍ਰੀਤ ਖਾਲਸਾ ਜੀ ਨੇ ਆਏ ਹੋਏ ਲੋਕਾਂ ਦਾ ਨਿੱਜੀ ਤੌਰ ਤੇ ਧੰਨਵਾਦ ਕੀਤਾ। ਆਏਹੋਏ ਲੋਕਾਂ ਨਾਲ ਖੁਸ਼ੀ ਸਾਝੀ ਕਰਦੇ ਹੋਏ ਉਹਨਾਂ ਕਿਹਾ ਕਿ ਹੁਣ ਸਰਕਾਰ ਸ. ਸੁਖਜਿੰਦਰ ਸਿੰਘ ਰੰਧਾਵਾ ਜੀ ਦੀ ਅਗਵਾਈ ਵਿੱਚ ਹੋਰ ਵੀ ਵਧੀਆ ਕੰਮ ਕਰੇਗੀ ਅਤੇ ਪੰਜਾਬ ਦੇ ਪੁਰਾਣੇ ਰੁਕੇ ਹੋਏ ਕੰਮ ਪੁਰੇ ਹੋਣਗੇ।
ਅਗੇ ਆਉਣ ਵਾਲੇ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਵਿੱਚ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ। ਇਸ ਤੋਂ ਇਲਾਵਾ ਪ੍ਰੀਤ ਖਾਲਸਾ ਜੀ ਸ. ਸੁਖਜਿੰਦਰ ਸਿੰਘ ਰੰਧਾਵਾ ਜੀ ਦੀ ਅਗਵਾਈ ਹੇਠ ਕੰਮ ਕਰ ਚੁੰਕੇ ਹਨ। ਇਸ ਦੇ ਨਾਲ ਹੀ ਸ੍ਰੀਮਤੀ ਸੋਨਿਆ ਗਾਂਧੀ ਜੀ, ਰਾਹੂਲ ਗਾਂਧੀ ਜੀ, ਹਰੀਸ਼ ਰਾਵਤ ਅਤੇ ਪੰਜਾਬ ਪ੍ਰਧਾਨ ਸ.ਨਵਜੋਤ ਸਿੰਘ ਸਿੰਧੂ ਜੀ ਦੀ ਅਗਵਾਈ ਹੇਠ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ, ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਉਪ ਮੁੱਖ ਮੰਤਰੀ ਉਮ ਪ੍ਰਕਾਸ਼ ਸੋਨੀ ਜੀ ਨੁੰ ਪੰਜਾਬ ਦੀ ਕਮਾਨ ਸੰਬਾਲੀ ਅਤੇ ਹੁਣ ਇਹ ਤਿਨੋ ਰੱਲ ਕੇ ਪੰਜਾਬ ਦੀ ਰੁੱਕੀ ਹੋਈ ਅਰਥ ਵਿਵਸਥਾ ਨੂੰ ਸੁਧਾਰਣਗੇ।
ਇਸ ਮੋਕੇ ਸਿਮਰਨਪ੍ਰੀਤ ਸਿੰਘ ਬਵੇਜਾ, ਬਿੱਲਾ , ਜੋਗਿੰਦਰ , ਤਰਸੇਮ ਨਾਰੀਅਰ, ਜਸਵਿੰਦਰ ਸਿੰਘ ਬੁੱਲਾ, ਸਾਧੂ ਸਿੰਘ, ਬਿੱਟਾ ਜੋਸ਼ੀ, ਅੱਛਰ ਸਿੰਘ, ਨਵਦੀਪ ਸਿੰਘ, ਹਰਜੋਤ ਸਿੰਘ ਮੱਕੜ, ਮਿੰਟੂ , ਸੋਹਨ ਲਾਲ, ਮਲਕੀਤ ਸਿੰਘ, ਦਵਿੰਦਰ ਬਿੱਲਾ, ਪੁਨੀਤ, ਗੁਰਦੇਵ ਸਿੰਘ ਬਾਲੀ, ਗਗਨ, ਮਿੱਕਾ, ਗਨਸ਼ਾਮ, ਸੁਨੀਲ , ਸਾਮਲ ਸੀ।