ਨਾਜਾਇਜ਼ ਕਲੋਨੀ ਕੱਟਣ ਵਾਲੇ “ਸੰਜੂ ਬਾਬਾ” ਦੇ ਸਿਰ ਤੇ ਮਾਮਾ ਜੀ ਦਾ ਹੱਥ।

ਜਲੰਧਰ(NIN NEWS): ਜਲੰਧਰ ਦਾ ਵੇੈਸਟ ਹਲਕਾ ਨਾਜਾਇਜ਼ ਕਲੋਨੀਆਂ ਦੀ ਉਸਾਰੀ ਕਾਰਨ ਪੂਰੇ ਪੰਜਾਬ ਚ ਮਸ਼ਹੂਰ ਹੋ ਰਿਹਾ ਅੱਜ ਇਸੇ ਕੜੀ ਚ ਕਾਲੇ ਸਿੰਘ ਰੋਡ ਤੇ ਪੈਂਦੀ ਨਹਿਰ ਦੇ ਖੱਬੇ ਪਾਸੇ ਚਿੜੀਆ ਘਰ ਦੇ ਨਾਂ ਨਾਲ ਮਸ਼ਹੂਰ ਏਰੀਏ ਵਿਚ ਸ਼ਹਿਰ ਦੇ ਇਕ ਵਿਅਕਤੀ ਜਿਸ ਨੂੰ ਸੰਜੂ ਬਾਬਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਸੂਤਰ ਦੱਸਦੇ ਹਨ ਕਿ ਇਹ ਸੰਜੂ ਬਾਬਾ ਨਾਂ ਦਾ ਵਿਅਕਤੀ ਇਕ ਰਾਜਨੀਤਕ ਪਾਰਟੀ ਨਾਲ ਵੀ ਸਬੰਧ ਰੱਖਦਾ ਹੈ, ਅਤੇ ਇਹ ਕੋਈ ਇਸ ਵੱਲੋਂ ਪਹਿਲੀ ਕਲੋਨੀ ਨਹੀਂ ਕੱਟੀ ਗਈ ਹੈ ਮਕਸੂਦਾਂ ਏਰੀਏ ਵਿਚ ਪਹਿਲਾਂ ਵੀ ਨਾਜਾਇਜ਼ ਕਲੋਨੀਆਂ ਇਸ ਸੰਜੂ ਬਾਵਾ ਵੱਲੋਂ ਕੱਟੀਆਂ ਜਾ ਚੁੱਕੀਆਂ ਹਨ ਜੋ ਕਲੋਨੀ ਚਿਡ਼ੀਆ ਘਰ ਦੇ ਨੇਡ਼ੇ ਇਸ ਸੰਜੂ ਬਾਵਾ ਅਤੇ ਇਸ ਦੇ ਦਿੱਲੀ ਵਾਲੇ ਮਾਮਾ ਜੀ ਵੱਲੋਂ ਕੱਟੀ ਗਈ ਹੈ ਉਸ ਵਿੱਚ ਬਿਨਾਂ ਐੱਨ ਓ ਸੀ ਤੋਂ ਪਲਾਟ ਵੇਚੇ ਜਾ ਰਹੇ ਹਨ।

ਇਸ ਉਕਤ ਕਾਲੋਨੀ ਚ ਸਰਕਾਰ ਵੱਲੋਂ ਤੈਅ ਕੀਤੇ ਗਏ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਹੈ ਨਾ ਤਾਂ ਇਸ ਕਾਲੋਨੀ ਵਿਚ ਸੀਵਰੇਜ ਟਰੀਟਮੈਂਟ ਪਲਾਂਟ ਦੀ ਵਿਵਸਥਾ ਕੀਤੀ ਗਈ ਹੈ ਨਾ ਹੀ ਰੇਨ ਹਾਰਵੈਸਟਿੰਗ ਸਿਸਟਮ ਦੀ ਵਿਵਸਥਾ ਕੀਤੀ ਗਈ ਹੈ। ਇਸ ਕਲੋਨੀ ਵਿੱਚ ਨਿਯਮਾਂ ਅਨੁਸਾਰ ਬੱਚਿਆਂ ਲਈ ਪਾਰਕ ਛੱਡਣਾ ਜ਼ਰੂਰੀ ਹੈ ਜੋ ਕਿ ਇਸ ਕਲੋਨੀ ਵਿੱਚ ਨਹੀਂ ਛੱਡਿਆ ਗਿਆ ਹੈ

ਇਸ ਨਾਜਾਇਜ਼ ਕਾਲੋਨੀ ਨੂੰ ਬਣਾਉਣ ਵਾਲੇ ਸੰਜੂ ਬਾਬਾ ਅਤੇ ਇਸ ਦੇ ਮਾਮਾ ਜੀ ਵੱਲੋਂ ਪੰਜਾਬ ਸਰਕਾਰ ਦੀ ਕਲੋਨੀਆਂ ਲਈ ਰੈਗੂਲਾਈਜੇਸ਼ਨ ਪਾਲਿਸੀ 2018 ਦੇ ਨਿਯਮਾਂ ਦੀ ਵੀ ਸਿੱਧੀ ਸਿੱਧੀ ਉਲੰਘਣਾ ਕੀਤੀ ਜਾ ਰਹੀ ਹੈ।
ਅਗਲੇ ਭਾਗ ਵਿੱਚ ਦੱਸਾਂਗੇ ਕਿ ਇਸ ਸੰਜੂ ਬਾਬਾ ਅਤੇ ਇਸ ਦੇ ਮਾਮਾ ਜੀ ਨੇ ਕਿਵੇਂ ਸਰਕਾਰ ਨੂੰ ਲੱਖਾਂ ਰੁਪਏ ਦੀ ਲਗਾਈ ਹੈ ਚਪਤ!
