
ਨਗਰ ਨਿਗਮ ਦੇ ਇਕ ਵੱਡੇ ਅਧਿਕਾਰੀ ਨੇ ਪੈਸਿਆ ਦੀ ਖਾਤਰ ਆਮ ਲੋਕਾਂ ਦੀ ਜਿੰਦਗੀ ਪਾਈ ਖ਼ਤਰੇ ਚ!
ਜਲੰਧਰ(NIN NEWS): ਜਿਵੇ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਅਪਣੀ ਖ਼ਬਰਾਂ ਦੇ ਰਾਹੀ ਜਲੰਧਰ ਦੇ ਸਤਨਾਮ ਨਗਰ ਨੇੜੇ ਬੀ.ਐਸ.ਐਫ ਕਾਲੋਨੀ ਚ ਬਣੇ ਨਜਾਇਜ ਹੋਟਲ R1 INN ਬਾਰੇ ਦਸ ਰਹੇ ਹਾਂ। ਅੱਜ ਇਸੀ ਕੜੀ ਚ ਤੁਹਾਨੂੰ ਦੱਸਾਗੇ ਕਿ ਇਕ ਹੋਟਲ ਬਨਾਉਣ ਲਈ ਤੇ ਹੋਟਲ ਚਲਾਣ ਲਈ ਪੰਜਾਬ ਮਿਉਂਸਿਪਲ ਕਾਰਪੋਰੇਸ਼ਨ ਐਕਟ ਦੇ ਮੁਤਾਬਿਕ ਕਿ ਕੀ ਰੂਲ ਫੋੱਲੋ ਕਰਨੇ ਚਾਹੀਦੇ ਹਨ।

ਕੋਈ ਵੀ ਹੋਟਲ ਤਿਆਰ ਹੁੰਦਾ ਹੈ ਤਾਂ ਸਬ ਤੋਂ ਪਹਿਲੇ ਨਗਰ ਨਿਗਮ ਵਲੋਂ ਉਸਦਾ ਨਕਸ਼ਾ ਪਾਸ ਹੋਣਾ ਚਾਹੀਦਾ ਹੈ, ਜੋਕਿ ਇਸ R1 INN ਹੋਟਲ ਦਾ ਨਕਸ਼ਾ ਨਗਰ ਨਿਗਮ ਜਲੰਧਰ ਵਲੋ ਪਾਸ ਨਹੀਂ ਹੈ।

ਨਕਸ਼ਾ ਪਾਸ ਕਰਵਾਣ ਲਈ ਐਕਟ ਦੇ ਮੁਤਾਬਿਕ ਕਿ ਕੀ ਸ਼ਰਤਾਂ ਹੁੰਦੀਆਂ ਹਨ?

ਹੋਟਲ ਚ ਕਾਰ ਤੇ ਦੋ ਪਹੀਆ ਵਾਹਨਾਂ ਲਈ ਅਲਗ ਅਲਗ ਪਾਰਕਿੰਗ ਹੋਣਾ ਜਰੂਰੀ ਜੋਕਿ ਇਸ R1 INN ਹੋਟਲ ਚ ਹੈ ਹੀ ਨਹੀਂ।
ਕਿਸੀ ਵੀ ਕਾਰੋਬਾਰੀ ਬਿਕਡਿੰਗ ਲਈ ਜਿਵੇ ਕਿ ਹੋਟਲ, ਸ਼ੋ-ਰੂਮ, ਮਲਟੀਪਲੈਕਸ ਲਈ ਫਾਇਰ ਸੇਫਟੀ ਵਿਭਾਗ ਅਤੇ ਪੋਲਊਸ਼ਨ ਵਿਭਾਗ ਵਲੋ ਐਨ.ਓ.ਸੀ ਲੈਣਾ ਜਰੂਰੀ ਹੁੰਦਾ ਹੈ ਪਰ ਇਸ R1 INN ਹੋਟਲ ਦੇ ਕੋਲ ਫਾਇਰ ਸੇਫਟੀ ਵਿਭਾਗ ਅਤੇ ਪੋਲਊਸ਼ਨ ਵਿਭਾਗ ਵਲੋ ਕੋਈ ਐਨ ਓ ਸੀ ਨਹੀਂ ਲਾਇ ਗਈ। ਇਨਾ ਵਿਭਾਗਾ ਤੋਂ ਐਨ ਉ ਸੀ ਲੈਣ ਤੋਂ ਬਾਦ ਹੀ ਨਗਰ ਨਿਗਮ ਵਿਭਾਗ ਕੋਲ ਨਕਸ਼ਾ ਪਾਸ ਕਰਨ ਲਈ ਬਿਨੇਪਾਤਰ ਦਿਤਾ ਜਾਂਦਾ ਹੈ, ਪਰ R1 INN ਹੋਟਲ ਦੇ ਮਾਲਕਾਂ ਵਲੋਂ ਕੋਈ ਵੀ ਰੂਲ ਫਾਲੋ ਨਹੀਂ ਕੀਤਾ ਗਿਆ।

ਇਸਤੋਂ ਇਲਾਵਾ ਹੋਟਲ ਚ ਲਿਫਟ ਹੋਣਾ ਵੀ ਜਰੂਰੀ ਹੈ , ਹੋਟਲ ਚ ਘਟ ਤੋਂ ਘਟ 2 Stair Case (ਪੌੜੀਆਂ) ਦਾ ਹੋਣਾ ਵੀ ਜਰੂਰੀ ਹੈ , ਇਕ ਲੋਕਾਂ ਦੇ ਆਣ ਜਾਣ ਲਇ ਤੇ ਦੂਜੀ ਪੌੜੀਆਂ(Stair Case) ਐਮਰਜੰਸੀ ਲਇ ਜਿਸਨੂੰ ਐਮਰਜੰਸੀ Stair Case (ਪੌੜੀਆਂ) ਕਿਹਾ ਜਾਂਦਾ ਹੈ , ਪਰ ਇਸ R1 INN ਹੋਟਲ ਚ ਇਹੋ ਜਿਹਾ ਕੁਝ ਨਹੀਂ ਹੈ, ਖੁਦਾ ਨਾ ਖਾਸਤਾ ਅਗਰ ਕੋਈ ਅੰਸੁਵਾਹੀ ਘਟਨਾ ਹੁੰਦੀ ਹੈ ਤਾਂ ਹੋਟਲ ਚ ਰੁਕੇ ਹੋਏ ਲੋਕ ਅੰਦਰ ਹੀ ਫੱਸ ਜਾਣਗੇ ਤੇ ਐਮਰਜੰਸੀ ਪੌੜ੍ਹੀਆਂ ਨਾ ਹੋਣ ਕਾਰਨ ਜਾਣੀ ਨੁਕਸਾਨ ਵੀ ਹੋ ਸਕਦਾ ਹੈ, ਅਗਰ ਇਸ ਹੋਟਲ ਚ ਐਸੀ ਕੋਈ ਘਟਣਾ ਵਾਪਰ ਦੀ ਹੈ ਤਾਂ ਉਸਦਾ ਜਿੰਮੇਵਾਰ ਕੌਣ ਹੋਵੇਗਾ? R1 INN ਹੋਟਲ ਦਾ ਮਾਲਿਕ ਜਾ ਨਗਰ ਨਿਗਮ ਜਲੰਧਰ ਉਹ ਅਧਿਕਾਰੀ ਜਿਸਨੇ ਮੋਟੇ ਪੈਸੇ ਖਾ ਕੇ ਹੋਟਲ ਨੂੰ ਬਣਵਾ ਦਿਤਾ।
ਸੂਤਰ ਦੱਸਦੇ ਹਨ ਕਿ ਜਿਸ ਨਗਰ ਨਿਗਮ ਜਲੰਧਰ ਦੇ ਵੱਡੇ ਇੱਕ ਅਧਿਕਾਰੀ ਨੇ ਇਸ R1 INN ਹੋਟਲ ਤੇ ਕਾਰਵਾਹੀ ਕਰਨ ਦੇ ਆਦੇਸ਼ ਦੇਣੇ ਸਨ , ਉਸੀ ਅਧਿਆਕਰੀ ਨੂੰ ਇਕ ਰਾਜਨੇਤਾ ਨੇ ਮੋਟੇ ਪੈਸੇ ਦੇਕੇ ਇਸ R1 INN ਹੋਟਲ ਤੇ ਕੋਈ ਵੀ ਕਾਰਵਾਹੀ ਹੋਣ ਤੋਂ ਰੁਕਵਾ ਦਿਤੀ, ਤੇ ਬਿਲਡਿੰਗ ਬਾਈ ਲਾਜ਼ ਨੂੰ “ਛਿੱਕੇ ਤੇ ਟੰਗ” ਕੇ ਲੋਕਾਂ ਦੀ ਜਾਨ ਖ਼ਤਰੇ ਚ ਪਾਣ ਲਈ ਇਹ R1 INN ਹੋਟਲ ਤਿਆਰ ਕਰਵਾ ਦਿਤਾ।
ਸਿਆਣੇ ਦੀ ਇਕ ਕਹਾਵਤ ਹੈ, ਜਦ ਕੁੱਤੀ ਹੀ ਚੋਰਾਂ ਨਾਲ ਰੱਲ ਜਾਵੇ ਤਾਂ ਲੋਕਾਂ ਦੇ ਕੰਮ ਕਿ ਹੋਣਗੇ। ਇਸ ਮਾਮਲੇ ਚ ਵੀ ਇਹੀ ਕਹਾਵਤ ਢੋਕਦੀ ਹੈ।
ਅਗਲੇ ਭਾਗ ਚ ਦੱਸਣਗੇ ਕਿ ਇਹ R1 INN ਹੋਟਲ ਕਿਵੇ IPL ਸੀਜ਼ਨ ਚ ਕਰ ਰਿਹਾ ਹੈ ਕਿਵੇ ਮੋਟੀ ਕਮਾਈ???