ਨਗਰ ਨਿਗਮ ਅਧਿਕਾਰੀਆਂ ਤੋਂ ਤੰਗ ਲੋਕਾਂ ਨੇ ਫੂਕਿਆ ਨਗਰ ਨਿਗਮ ਕਮਿਸ਼ਨਰ ਤੇ ਸੁਪੀਰੀਟੇਨਡੇਟ ਦਾ ਪੁਤਲਾ।

ਜਲੰਧਰ (NIN NEWS) ਨਗਰ ਨਿਗਮ ਜਲੰਧਰ ਦੇ ਕੁਛ ਅਧਿਕਾਰੀ ਸੁਪਰਡੈਂਟ ਮੰਦੀਪ ਸਿੰਘ ਮਿੱਠੂ ਆਮ ਜਨਤਾਂ ਨੂੰ ਬਹੁਤ ਹੀ ਜਾਦਾ ਤੰਗ ਪ੍ਰੇਸ਼ਾਨ ਕਰ ਰਹੇ ਹਨ ਅਤੇ ਹਰਾਸਮੈਂਟ ਵੀ ਕਰ ਰਹੇ ਹਨ। ਸੂਤਰਾਂ ਤੋ ਪਤਾ ਲਗਿਆ ਹੈ ਕਿ ਏਦਾਂ ਦੇ ਰਿਸ਼ਵਤਖੋਰਾਂ ਦੀ ਸਪੋਟ ਕੁਛ ਕਾਗਰਸੀ ਨੇਤਾ ਕਰ ਰਹੇ ਹਨ। ਏਦਾਂ ਦਾ ਹੀ ਇਕ ਮਾਮਲਾ ਕ੍ਰਾਂਤੀਕਾਰੀ ਪ੍ਰੈਸ ਕਲੱਬ (ਰਜਿ) ਏਕਤਾ ਪ੍ਰੈਸ ਐਸੋਸੀਏਸ਼ਨ ਦੇ ਤਿਆਨ ਵਿੱਚ ਆਇਆ ਹੈ। ਇਕ ਲੱਕੜ ਟਾਲ ਮਕਸੂਦਾਂ ਬਾਈਪਾਸ ਜਲੰਧਰ ਤੋ ਇਕ ਜਗਦੀਸ਼ ਨਾ ਦਾ ਆਦਮੀ ਚਲਾ ਰਿਹਾ ਹੈ।

ਜਿਸ ਦਾ ਤਕੜੀ ਕੰਡਾ ਅਤੇ ਲੱਕੜਾਂ ਦਾ ਬਾਲਨ ਮਨਦੀਪ ਸਿੰਘ ਮਿੱਠੂ ਚੁੱਕ ਕੇ ਲੈ ਗਏ ਸਨ ਅਤੇ ਉਹਨਾਂ ਗ਼ਰੀਬਾਂ ਦਾ ਸਾਮਾਨ ਵਾਪਸ ਨਹਿ ਕੀਤਾ ਜਾ ਰਿਹਾ ਹੈ ਸੀ। ਬਾਰ ਬਾਰ ਉਹਨਾਂ ਦੇ ਉੱਚ ਅਧਿਕਾਰੀਆਂ ਨੂੰ ਦੱਸਿਆ ਗਿਆ ਤੇ ਫੇਰ ਵੀ ਕੋਈ ਸੁਣਵਾਈ ਨਹੀਂ ਕੀਤੀ ਗਈ। ਉਹਨਾਂ ਦੇ ਸਿਰਫ਼ ਚੱਕਰ ਹੀ ਲਗਵਾਏ ਜਾ ਰਹੇ ਹਨ ਗ਼ਰੀਬ ਆਦਮੀ ਜਗਦੀਸ਼ ਬਹੁਤ ਹੀ ਜਾਦਾ ਪਰੇਸ਼ਾਨ ਹੋ ਕੇ ਕ੍ਰਾਂਤੀਕਾਰੀ ਪ੍ਰੈਸ ਕਲੱਬ (ਰਜਿ) ਕੋਲੋਂ ਇਨਸਾਫ ਮੰਗ ਕੀਤੀ। ਜਗਦੀਸ਼ ਦਾ ਕਹਿਣਾ ਹੈ ਕਿ ਜਿਥੇ ਮੇਰਾ ਲੱਕੜ ਦਾ ਟਾਲ ਹੈ ਉਹੋ ਸਾਰੀ ਰੋਡ ਦੋਨੋ ਪਾਸੋਂ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ। ਔਰ ਕਿਸੇ ਤੇ ਵੀ ਕੋਈ ਕਿਸੇ ਕਿਸਮ ਦੀ ਕਾਰਵਾਈ ਨਹੀਂ ਕੀਤੀ ਜਾਂਦੀ ਹੈ। ਨਗਰ ਨਿਗਮ ਦਾ ਅਧਿਕਾਰੀ ਮਨਦੀਪ ਸਿੰਘ ਮਿੱਠੂ ਸਿਰਫ ਮੇਰਾ ਹੀ ਸਾਮਾਨ ਚੁੱਕ ਕੇ ਮੈਂਨੂੰ ਤੰਗ ਪ੍ਰੇਸ਼ਾਨ ਕਰਦਾ ਹੈ।

ਬਾਕੀ ਕਿਸੇ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ। ਮੈ ਨਗਰ ਨਿਗਮ ਦੇ ਅਧਿਕਾਰੀ ਮਨਦੀਪ ਸਿੰਘ ਮਿੱਠੂ ਅਤੇ ਨਗਰ ਨਿਗਮ ਦੇ ਕਮਿਸ਼ਨਰ ਸਹਿਬ ਤੋ ਇਨਸਾਫ ਦੀ ਕੋਈ ਵੀ ਉਮੀਦ ਨਹੀਂ ਕਰ ਸਕਦਾ। ਅੱਜ ਮੈ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਪਰੇਸ਼ਾਨ ਹੋ ਕੇ ਕ੍ਰਾਂਤੀਕਾਰੀ ਪ੍ਰੈਸ ਕਲੱਬ (ਰਜਿ) ਕੋਲੋਂ ਇਨਸਾਫ ਦੀ ਮੰਗ ਕਰਦਾ ਹਾਂ ਯਾ ਤਾਂ ਸਾਰਾ ਰੋਡ ਖ਼ਾਲੀ ਕਰਵਾਇਆ ਜਾਵੇ ਯਾ ਤਾਂ ਮੈਂਨੂੰ ਵੀ ਕੰਮ ਕਰਨ ਦਿੱਤਾ ਜਾਵੇ ਯਾ ਤਾਂ ਮਨਦੀਪ ਸਿੰਘ ਮਿੱਠੂ ਏ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਕ੍ਰਾਂਤੀਕਾਰੀ ਪ੍ਰੈਸ ਕਲੱਬ (ਰਜਿ) ਦੇ ਸਿਨਿਅਰ ਮੀਤ ਪ੍ਰਧਾਨ ਪੰਜਾਬ ਅਨਿਲ ਵਰਮਾ ਨੇ ਮੌਕਾ ਦੇਖ ਕੇ ਫੈਸਲਾ ਲਿਆ ਹੈ ਕਿ ਕਿਸੇ ਵੀ ਗ਼ਰੀਬ ਬੰਦੇ ਨਾਲ ਨਗਰ ਨਿਗਮ ਦੇ ਅਧਿਕਾਰੀ ਦੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੂਤਰਾਂ ਤੋ ਪਤਾ ਲੱਗਾ ਹੈ ਕਿ ਲੋਕਾਂ ਕੋਲੋਂ ਰਿਸ਼ਵਤ ਲੈ ਕੇ ਨਗਰ ਨਿਗਮ ਜਲੰਧਰ ਦੀ ਜਗ੍ਹਾ ਤੇ ਗੈਰ-ਕਾਨੂੰਨੀ ਢੰਗ ਨਾਲ ਅੱਡੇ ਲਗਵਾਏ ਜਾਂਦੇ ਹਨ। ਜਿਹੜੇ ਲੋਕ ਰਿਸ਼ਵਤ ਨਹਿ ਦਿੰਦੇ ਨਗਰ ਨਿਗਮ ਅਧਿਕਾਰੀ ਕਿਸੇ ਵੀ ਗਰੀਬ ਲੋਕਾਂ ਕੰਮ ਨਹਿ ਕਰਨ ਦਿੰਦੇ। ਉਹਨਾਂ ਦਾ ਜ਼ਬਰਦਸਤੀ ਸਾਮਾਨ ਚੁੱਕ ਕੇ ਉਹਨਾਂ ਗ਼ਰੀਬ ਲੋਕਾਂ ਕੋਲੋਂ ਪੈਸੇ ਵਸੂਲਦੇ ਹਨ। ਏਹ ਸਭ ਕੁਛ ਦੇਖ ਕੇ ਕ੍ਰਾਂਤੀਕਾਰੀ ਪ੍ਰੈਸ ਕਲੱਬ (ਰਜਿ) ਨੇ ਫੈਸਲਾ ਲਿਆ ਲੈ ਕੇ ਨਗਰ ਨਿਗਮ ਜਲੰਧਰ ਦੀ ਗਰੀਬ ਲੋਕਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅਪਣੇ ਨਾਲ ਜਗਦੀਸ਼ ਜੀ ਅਤੇ ਹੋਰ ਲੋਕਾਂ ਨੂੰ ਅਤੇ ਜਥੇਬੰਦੀਆਂ ਨੂੰ ਨਾਲ ਲੈ ਕੇ ਅਜ 22 ਨਵੰਬਰ 2021 ਨੂੰ ਨਗਰ ਨਿਗਮ ਕਮਿਸ਼ਨਰ ਜਲੰਧਰ ਅਤੇ ਮਨਦੀਪ ਸਿੰਘ ਮਿੱਠੂ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਕੰਪਨੀ ਬਾਗ ਚੌਕ ਜਲੰਧਰ ਵਿਚ ਏਨਾਂ ਦੋਨਾਂ ਦਾ ਪੁਤਲਾ ਫੂਕਿਆ ਗਿਆ।

ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਪੰਜਾਬ, ਅਨਿਲ ਵਰਮਾ, ਜਲੰਧਰ ਪ੍ਰਧਾਨ ਮਨੀਸ਼ ਰਿਹਾਨ, ਜ਼ਿਲਾ ਚੇਅਰਮੈਨ ਰਾਜ ਕੁਮਾਰ ਕੌਲ, ਜ਼ਿਲਾ ਸੈਕਟਰੀ ਅੰਜੂ ਡੇਵਿਡ, ਜ਼ਿਲਾ ਵਾਈਸ ਪ੍ਰਧਾਨ ਹਰੀਸ਼ ਕੁਮਾਰ, ਜ਼ਿਲਾ ਵਾਈਸ ਪ੍ਰਧਾਨ ਗੌੁਰਵ ਕੁਮਾਰ, ਵਿਮਲ, ਸੁਭਾਸ਼ ਚੰਦ, ਜਗਦੀਸ਼, ਰਾਜੀਵ ਧਾਮੀ, ਰੋਹਤ ਕੁਮਾਰ, ਲਲਿਤ ਬੱਬੂ, ਜਸਪਾਲ, ਰਾਜ ਕੁਮਾਰ ਆਦਿ ਮੌਜੂਦ ਸਨ।
