ਬੈਕਰੀ ਦੀ ਆੜ ਚ ਚਲ ਰਿਹਾ ਹੈ ਜਿਸਮ ਫਰੋਸ਼ੀ ਦਾ ਅੱਡਾ!

ਆਰਥਿਕ ਤੰਗੀ ਨੇ ਜਿਸਮ ਵੇਚਣ ਤੇ ਕੀਤਾ ਮਜ਼ਬੂਰ।
ਜਲੰਧਰ (NIN NEWS) ਵਿਧਾਨਸਭਾ ਹਲਕਾ ਜਲੰਧਰ ਵੈਸਟ ਚ ਜਿੱਥੇ ਨਸ਼ਾ ਤਸਕਰੀ ਅਤੇ ਫ਼ਰਜ਼ੀ ਕੰਪਿਊਟਰ ਲਾਟਰੀ ਦਾ ਗੋਰਖਧੰਧਾ ਵੱਧ ਫੁੱਲ ਰਿਹਾ ਹੈ ਉਥੇ ਹੀ ਜਿਸਮ ਫਰੋਸ਼ੀ ਦੇ ਚੱਕਲਿਆ ਦੀ ਵੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ।ਸਾਡੇ ਵਿਸ਼ੇਸ਼ ਕ੍ਰਾਈਮ ਰਿਪੋਰਟਰ ਵਲੋਂ ਅੱਜ ਬਸਤੀਆਂ ਦਾ ਦੌਰਾ ਕੀਤਾ ਗਿਆ।

ਜਿੱਥੇ ਥਾਣਾ 5 ਦੀ ਹੱਦ ਅੰਦਰ ਪੈਂਦੇ ਟੈਗੋਰ ਇੰਕਲੇਵ ਚ ਇੱਕ ਬੈਕਰੀ ਦੀ ਆੜ ਹੇਠ ਬੰਟੀ ਨਾਂ ਨਕਲੀ ਜੋ ਬਾਹਰ ਤੋਂ ਔਰਤਾਂ ਲਿਆਕੇ ਇਥੇ ਜਿਸਮ ਫਰੋਸ਼ੀ ਦਾ ਧੰਧਾ ਕਰਵਾਉਂਦਾ ਹੈ।2 ਵਾਰ ਪੁਲਿਸ ਦੀ ਸ਼ਾਪਾਮਾਰੀ ਵੀ ਹੋ ਚੁਕੀ ਹੈ।ਸੈਟਿੰਗ ਹੋਣ ਕਾਰਨ ਇਨ੍ਹਾਂ ਉਤੇ ਕੋਈ ਢੁੱਕਵੀਂ ਕਾਰਵਾਈ ਪੁਲਿਸ ਨੇ ਨਹੀਂ ਕੀਤੀ ਵਾਰਨਿੰਗ ਦੇਕੇ ਛੱਡ ਦਿਤਾ।ਬਸਤੀ ਦਾਨਿਸ਼ਮੰਦਾ ਦੇ ਮੁਹੱਲਾ ਸ਼ਿਵਾ ਜੀ ਨਗਰ ਚ ਪੂਜਾ ਨਾਂ ਨਕਲੀ ਜੋ ਦੇਹ ਵਪਾਰ ਦਾ ਘਰ ਅੰਦਰ ਹੀ ਚਕਲਾ ਚਲਾ ਰਹੀ ਹੈ।

ਆਡ-ਗੁਆਂਢ ਦੇ ਲੋਕ ਵੀ ਦਬੀ ਜ਼ੁਬਾਨ ਚ ਇਹ ਕਹਿੰਦੇ ਹਨ ਕਿ ਇਸ ਉਤੇ ਇਕ ਵੱਡੇ ਰਾਜਨੀਤੀਕ ਨੇਤਾ ਦਾ ਹੱਥ ਹੈ।ਜੋ ਪੁਲਿਸ ਇਸ ਉਪਰ ਕਾਰਵਾਈ ਨਹੀਂ ਕਰਦੀ।ਕਾਲਾ ਸੰਘਾ ਰੋਡ ਚਿੜੀਆਂ ਘਰ ਦੇ ਨਜ਼ਦੀਕ ਇੱਕ ਭੋਲੀ ਨਾਂ ਨਕਲੀ ਦੇਹ ਵਪਾਰ ਦਾ ਕਾਰੋਬਾਰ ਕਰਦੀ ਹੈ।ਜਾਣਕਾਰ ਸੂਤਰ ਦਸਦੇ ਹਨ ਕਿ ਇੱਥੇ ਕੁੜੀਆਂ ਅਤੇ ਔਰਤਾਂ ਦੂਸਰੇ ਸ਼ਹਿਰਾਂ ਚੋ ਆਕੇ ਇਥੇ ਦੇਹ ਵਪਾਰ ਦਾ ਧੰਧਾ ਕਰਦੀਆਂ ਹਨ।ਇਸੇ ਧੰਧੇ ਨਾਲ ਜੁੜੀ ਇੱਕ ਔਰਤ ਨੇ ਨਾ ਛਪਾਉਣ ਦੀ ਸ਼ਰਤ ਵਿੱਚ ਦਸਿਆ ਕਿ ਮੇਰੇ ਪਤੀ ਦੀ ਲੱਤ ਸੜਕ ਹਾਦਸੇ ਦੌਰਾਨ ਟੁੱਟ ਗਈ ਸੀ ਅਤੇ ਉਸਦਾ ਇਲਾਜ਼ ਮੈਂ ਪਿੱਛਲੇ 2 ਵਰਿਆ ਤੋਂ ਕਰਵਾ ਰਹੀ ਹਾਂ।

ਮੇਰਾ ਘਰ ਵੀ ਕਿਰਾਏ ਤੇ ਹੋਣ ਕਾਰਨ ਮੇਰੀ ਮਾਲੀ ਹਾਲਤ ਬਹੁਤ ਹੀ ਖਰਾਬ ਹੋਣ ਕਾਰਨ ਮੈਨੂੰ ਦੇਹ ਵਪਾਰ ਦੇ ਧੰਧੇ ਵਿੱਚ ਆਉਣਾ ਪਿਆ।ਉਨ੍ਹਾਂ ਨੇ ਕਿਹਾ ਕਿ ਮੈਂ ਆਪਣਾ ਜਿਸਮ ਆਰਥਿਕ ਤੰਗੀ ਕਾਰਨ ਵੇਚਦੀ ਹਾਂ ਪਰ ਧੰਧਾ ਚਲਾਉਣ ਵਾਲੀ ਆਂਟੀ ਅੱਧੇ ਪੈਸੇ ਖੁਦ ਰੱਖ ਲੈਂਦੀ ਹੈ।ਜਦ ਮੈਂ ਉਸਦਾ ਵਿਰੋਧ ਕਰਦੀ ਹਾਂ ਤਾਂ ਉਹ ਮੈਨੂੰ ਧਮਕਾਉਂਦੀ ਅਤੇ ਡਰਾਉਂਦੀ ਹੈ ਦਸੋ ਮੈਂ ਕਰਾ ਤਾਂ ਕਿ ਕਰਾ ਮੇਰੀ ਕੋਈ ਵੀ ਸੁਣਨ ਵਾਲਾ ਨਹੀਂ ਹੈ।ਵੈਸਟ ਹਲਕੇ ਚ ਚਲ ਰਹੇ ਦੇਹ ਵਪਾਰ ਦੇ ਗੋਰਖਧੰਧੇ ਦੀ ਅਗਲੀ ਕਿਸਤ ਚ ਇੱਕ ਡਾਕਟਰ ਵਲੋਂ ਚਲਾਇਆ ਜਾ ਰਿਹਾ ਗੋਰਖਧੰਧੇ ਦਾ ਹੋਵੇਗਾ ਖੁਲਾਸਾ।ਜੋ ਕਥਾ-ਕਥਿਕ ਨਾਂਵਾ ਨਗਾਰ ਵਲੋਂ ਇੱਥੋ ਵੰਗਾਰ ਲੈਣ ਵਾਲੀਆਂ ਦਾ ਵੀ ਹੋਵੇਗਾ ਵੱਡਾ ਖੁਲਾਸਾ।
