ਕਿ ਜਲੰਧਰ ਦਾ ਬੂਟੇ ਪਿੰਡ ਬਣ ਰਿਹਾ ਹੈ ਸ਼ਹਿਰ ਦਾ ਦੂਜਾ ਸੂਚੀ ਪਿੰਡ, ਕਦੇ ਵੀ ਹੋ ਸਕਦਾ ਹੈ ਵੱਡਾ ਹਾਦਸਾ, ਪ੍ਰਸ਼ਾਸਨ ਕਿਊ ਨਹੀਂ ਕਰਦਾ ਕੋਈ ਕਰਵਾਹੀ?
ਜਲੰਧਰ (NIN NEWS) ਸ਼ਹਿਰ ਅੰਦਰ ਲਾਭਪਾਤਰੀਆ ਨੂੰ ਗੈਸ ਸਿਲੰਡਰਾ ਦੀ ਸਪਲਾਈ ਕਰਨ ਵਾਲੇ ਗੈਸ ਏਜੇਂਸੀਆ ਦੇ ਕਰਿੰਦਿਆਂ ਵਲੋਂ ਗੈਸ ਏਜੰਸੀ ਦੀ ਸਪਲਾਈ ਕਰਨ ਲਈ ਇਕ ਰੇਹੜੀ ਗੈਸ ਏਜੰਸੀ ਦੇ ਮਾਲਿਕ ਵਲੋਂ ਦਿੱਤੀ ਗਈ ਹੈ।ਦੂਸਰੀ ਰੇਹੜੀ ਗੈਸ ਸਿਲੰਡਰ ਦੀ ਸਪਲਾਈ ਕਰਨ ਵਾਲੇ ਕਰਿੰਦਿਆਂ ਨੇ ਉਸੇ ਹੀ ਏਜੰਸੀ ਦਾ ਨਾਂ ਲਿਖਾ ਕੇ ਆਪਣੀ ਹੀ ਰੇਹੜੀ ਤਿਆਰ ਕਰਵਾਈ ਹੁੰਦੀ ਹੈ।ਜਦੋਂ ਉਨ੍ਹਾਂ ਨੂੰ ਗੈਸ ਏਜੰਸੀ ਦੇ ਗੋਦਾਮ ਚ ਗੈਸ ਸਿਲੰਡਰਾ ਦੀ ਸਪਲਾਈ ਮਿਲਦੀ ਹੈ ਤਾਂ ਗੈਸ ਸਪਲਾਈ ਕਰਨ ਵਾਲੇ ਸ਼ਾਤਿਰ ਕਰਿੰਦੇ ਆਪਣੀ ਦੂਸਰੀ ਰੇਹੜੀ ਤੇ ਖਾਲੀ ਸਿਲੰਡਰ ਰੱਖ ਕੇ ਬੂਟਾ ਮੰਡੀ ਦੇ ਇੱਕ ਪਲਾਟ ਦੇ ਅੰਦਰ ਵੜਕੇ ਲਾਭਪਾਤਰੀਆ ਦੇ ਗੈਸ ਸਿਲੰਡਰਾ ਚੋਂ ਦੂਸਰੇ ਗੈਸ ਸਿਲੰਡਰਾ ਚ ਗੈਸ ਕਢ ਕੇ ਲਾਭਪਾਤਰੀਆ ਨੂੰ ਮੋਟਾ ਚੁਣਾ ਲਗਾ ਕੇ ਹਰ ਰੋਜ਼ ਹਜ਼ਾਰਾਂ ਰੁ ਦੀ ਕਮਾਈ ਕਰ ਰਹੇ ਹਨ।
ਜਾਣਕਾਰ ਦਸਦੇ ਹਨ ਕਿ ਗੈਸ ਸਿਲੰਡਰਾ ਦੀ ਸਪਲਾਈ ਕਰਨ ਵਾਲੇ ਨਕੋਦਰ ਰੋਡ, ਮਖਦੂਮਪੁਰਾ, ਲਵਲੀ ਸਵੀਟਸ ਦੀ ਗਾਲਿਆ ਚ ਘਾਟ ਸਲੈਂਡਰ ਵਾਲੀ ਰੇਹੜੀ ਨਾਲ ਭਾਰੇ ਹੋਏ ਸਲੈਂਡਰਾ ਦੀ ਰੇਹੜੀ ਬਾਦਲ ਕੇ ਘਾਟ ਕੀਤੇ ਕਮਰਸ਼ੀਅਲ ਸਲੈਂਡਰਾ ਦੀ ਸਪਲਾਈ ਹੋਟਲਾ, ਰੈਸਟੋਰੈਂਟਾਂ, ਫਾਸਟ ਫੂਡ ਤੇ ਖਾਨ ਪੀਣ ਵਾਲਿਆਂ ਰੇਹੜੀਆਂ ਨੂੰ ਸਪਲਾਈ ਕੀਤੇ ਜਾਂਦੇ ਹਨ ਤੇ ਸਰੇਆਮ ਲੋਕਾਂ ਨੂੰ ਚੂਨਾ ਲਗਾਇਆ ਜਾਂਦਾ ਹੈ।ਬੂਟਾ ਪਿੰਡ ਚ ਬੈਠ ਇਹ ਸਾਰਾ ਨੈਟਵਰਕ “ਜੇਮਸ” ਤੇ “ਲੱਡੂ” ਨਾਲ ਦੇ ਲੋਕ ਚਲਾ ਰਹੇ ਹਨ।
ਜਿਸਦੀ ਸੂਚਨਾਂ ਪੁਲਿਸ ਕੋਲ ਵੀ ਹੈ ਪਰ ਪੁਲਿਸ ਇਨ੍ਹਾਂ ਉਤੇ ਕੋਈ ਕਾਰਵਾਈ ਨਹੀਂ ਕਰ ਰਹੀ।ਅਗਲੀ ਕਿਸਤ ਚ ਗੈਸ ਕਢਣ ਵਾਲੇ ਮਾਫੀਆ ਦਾ ਖੁਲਾਸਾ ਪ੍ਰਮੁੱਖਤਾ ਦੇ ਨਾਲ ਕੀਤਾ ਜਾਵੇਗਾ।