
ਜਲੰਧਰ(NIN NEWS): ਜਿਵੇਂ ਕੀ ਤੁਸੀਂ ਜਾਣਦੇ ਹੋ ਪੂਰੇ ਸ਼ਹਿਰ ਨਾਜਾਇਜ਼ ਉਸਾਰੀਆਂ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਉੱਥੇ ਹੀ ਇੱਕ ਸੌ ਵੀਹ ਫੁੱਟੀ ਰੋਡ ਦੇ ਕੋਲ ਪੈਂਦੇ ਡੀਸੀ ਮਾਰਕੀਟ ਚ ਇਕ ਤਿੰਨ ਮੰਜ਼ਲਾ ਕਮਰਸ਼ੀਅਲ ਬਿਲਡਿੰਗ ਦੀ ਨਾਜਾਇਜ਼ ਉਸਾਰੀ ਚੱਲ ਰਹੀ ਹੈ।

ਜਾਣਕਾਰ ਦੱਸਦੇ ਹਨ ਨਾਜਾਇਜ਼ ਉਸਾਰੀ ਕਰਨ ਵਾਲਾ ਐਮਐਲਏ ਸਾਬ੍ਹ ਦਾ ਖਾਸਮ – ਖ਼ਾਸ ਹੈ ਕਈ ਵਾਰ ਨਗਰ ਨਿਗਮ ਦੇ ਅਧਿਕਾਰੀਆਂ ਤੇ ਏ ਟੀ ਪੀ ਨੂੰ ਇਸ ਨਾਜਾਇਜ਼ ਉਸਾਰੀ ਦੀ ਸ਼ਿਕਾਇਤ ਵੀ ਕੀਤੀ ਗਈ ਹੈ ਐੱਮ ਐੱਲ ਏ ਦਾ ਖ਼ਾਸ ਬੰਦਾ ਹੋਣ ਕਰਕੇ ਇਸ ਬਿਲਡਿੰਗ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਥੋੜ੍ਹੇ ਦਿਨਾਂ ਚ ਚੋਣ ਜ਼ਾਬਤਾ ਲੱਗਣ ਵਾਲੇ ਹਨ ਫਿਰ ਪਤਾ ਲੱਗੇਗਾ ਐਮਐਲਏ ਸਾਬ ਦੇ ਖ਼ਾਸ ਬੰਦੇ ਦੀ ਜਾਂ ਨਗਰ ਨਿਗਮ ਦੇ ਅਧਿਕਾਰੀਆਂ ਦਾ ਚੱਲਦਾ ਹੈ ਜ਼ੋਰ।

ਕਿ ਜਦ ਇਸ ਨਾਜਾਇਜ਼ ਬਿਲਡਿੰਗ ਦੀ ਸ਼ਿਕਾਇਤ ਪ੍ਰਿੰਸੀਪਲ ਸੈਕਟਰੀ ਦੇ ਦਫ਼ਤਰ ਪਹੁੰਚੀ ਤਾਂ ਉਨ੍ਹਾਂ ਨੇ ਕੀ ਨਿਰਦੇਸ਼ ਦਿੱਤੇ ਅਗਲੇ ਭਾਗ ਵਿੱਚ ਦੱਸਾਂਗੇ।

