
ਹਮਲਾ ਕਰਨ ਵਾਲਾ ਪੁਲਿਸ ਨੇ ਕੀਤਾ ਕਾਬੂ,ਬਚਾਅ ਚ ਆਏ ਭਾਜਪਾ ਨੇਤਾ
ਜਲੰਧਰ (NIN NEWS,ਵਿਨੋਦ ਕੁਮਾਰ) ਥਾਣਾ ਭਾਰਗੋ ਕੈਂਪ ਦੇ ਖੇਤਰ ਚ ਪੈਂਦੇ ਨਿਊ ਦਸ਼ਮੇਸ਼ ਨਗਰ ਰੋਡ ਤੇ ਅੱਜ ਦੇਰ ਸ਼ਾਮ ਕਾਂਗਰਸ ਪਾਰਟੀ ਐਸ ਸੀ ਡਿਪਾਰਟਮੈਂਟ ਦੇ ਜ਼ਿਲਾ ਜਲੰਧਰ ਦੇ ਪ੍ਰਧਾਨ ਤੇ ਨਸ਼ੇੜੀ ਵਲੋਂ ਹਮਲਾ ਕਰ ਤੇ ਜਾਣੋ ਮਾਰਨ ਦੀਆਂ ਧਮਕੀਆਂ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰ ਅਨੁਸਾਰ ਕਾਂਗਰਸ ਪਾਰਟੀ ਦੇ ਐਸ ਸੀ ਡਿਪਾਰਟਮੈਂਟ ਦੇ ਜ਼ਿਲਾ ਪ੍ਰਧਾਨ ਰਾਜ ਕੁਮਾਰ ਰਾਜੂ ਅਤੇ ਉਨ੍ਹਾਂ ਦੀ ਧਰਮਪਤਨੀ ਦਸ਼ਮੇਸ਼ ਨਗਰ ਰੋਡ ਵਲੋਂ ਨਿਊ ਗੀਤਾ ਕਾਲੋਨੀ ਵਿਖੇ ਆਪਣੇ ਘਰ ਵੱਲ ਆ ਰਹੇ ਸਨ ਕਿ ਨਿਊ ਦਸ਼ਮੇਸ਼ ਨਗਰ ਸ਼ਰਾਬ ਦੇ ਠੇਕੇ ਲਾਗੇ ਇੱਕ ਨਸ਼ੇੜੀ ਨੇ ਉਨ੍ਹਾਂ ਦੀ ਗੱਡੀ ਚ ਮੋਟਰਸਾਈਕਲ ਮਾਰਕੇ ਉਨ੍ਹਾਂ ਨੂੰ ਅਸ਼ਲੀਲਤ ਗਾਲਾਂ ਕਢਿਆ ਜਦ ਇਸਦਾ ਵਿਰੋਧ ਰਾਜੂ ਨੇ ਕੀਤਾ ਤਾਂ ਇਸਦਾ ਵਿਰੋਧ ਨਸ਼ੇੜੀ ਨੇ ਪ੍ਰਧਾਨ ਰਾਜ ਕੁਮਾਰ ਰਾਜੂ ਦੇ ਨਾਲ ਹੱਥਾਂ ਪਾਈ ਕਰਨੀ ਸ਼ੁਰੂ ਕਰ ਦਿੱਤੀ।ਬਚਾਵ ਵਿੱਚ ਆਈ ਉਨ੍ਹਾਂ ਦੀ ਧਰਮਪਤਨੀ ਮੀਨਾ ਬਰਾਰ ਦੇ ਨਾਲ ਵੀ ਨਸ਼ੇੜੀ ਨੇ ਧੱਕਾ ਮੁੱਕੀ ਕੀਤੀ ਅਤੇ ਕਿਹਾ ਕਿ ਜੋ ਸਾਡੇ ਨਾਲ ਪੰਗਾ ਲੈਂਦਾ ਹੈ ਉਸ ਨੂੰ ਅਸੀਂ ਚੰਗਿਤਰਾ ਨਜਿੱਠਦੇ ਹਾਂ।ਨਸ਼ੇੜੀ ਵਲੋਂ ਪ੍ਰਧਾਨ ਰਾਜ ਕੁਮਾਰ ਰਾਜੂ ਨੂੰ ਜਾਣੋ ਮਾਰਨ ਦੀਆ ਧਮਕੀਆਂ ਵੀ ਦਿੱਤੀਆਂ ਗਈਆਂ।ਮੌਕੇ ਤੇ ਪ੍ਰਧਾਨ ਵਲੋਂ ਥਾਣਾ ਭਾਰਗੋ ਕੈਂਪ ਦੇ ਮੁੱਖੀ ਕੁਲਦੀਪ ਸਿੰਘ ਨੂੰ ਘਟਣਾ ਦੀ ਪੁਰੀ ਜਾਣਕਾਰੀ ਫੋਨ ਤੇ ਦਿੱਤੀ ਤਾਂ ਥਾਣਾ ਮੁੱਖੀ ਨੇ ਮੌਕੇ ਤੇ ਏ ਐਸ ਆਈ ਵਿਜੈ ਕੁਮਾਰ ਸਮੇਤ ਪੁਲਿਸ ਪਾਰਟੀ ਨੂੰ ਭੇਜਿਆ ਜਿੱਥੇ ਪੁਲਿਸ ਨੇ ਹਮਲਾ ਕਰਨ ਵਾਲੇ ਆਰੋਪੀ ਕਰਨ ਨੂੰ ਗ੍ਰਿਫਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।ਕਾਂਗਰਸੀ ਨੇਤਾ ਰਾਜ ਕੁਮਾਰ ਰਾਜੂ ਤੇ ਹੋਏ ਹਮਲੇ ਦੀ ਖ਼ਬਰ ਪੂਰੇ ਸ਼ਹਿਰ ਅੰਦਰ ਅੱਗ ਦੀ ਤਰ੍ਹਾਂ ਫੈਲ ਗਈ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਉਨ੍ਹਾਂ ਦਾ ਹਾਲ ਚਾਲ ਪੁੱਛਣ ਲਈ ਉਨ੍ਹਾਂ ਦੇ ਘਰ ਪਹੁੰਚੇ ਅਤੇ ਦੋਸ਼ੀ ਦੇ ਖਿਲਾਫ ਪੁਲਿਸ ਕਮਿਸ਼ਨਰ ਤੋਂ ਸਖ਼ਤੀ ਦੇ ਨਾਲ ਕਾਰਵਾਈ ਕਰਨ ਦੀ ਮੰਗ ਕੀਤੀ।