ਪੁਲਿਸ ਨੇ ਕੀਤਾ ਇਨ੍ਹਾਂ ਦਾ ਡਾਟਾ ਇਕੱਠਾ
ਜਲੰਧਰ (ਵਿਸ਼ੇਸ਼ ਪ੍ਰਤੀਨਿਧੀ) ਵਿਧਾਨਸਭਾ ਚੋਣਾਂ ਦਾ ਸਮਾਂ ਨੇੜੇ ਆਉਂਦੀਆਂ ਹੀ ਦਲ ਬਦਲੂ ਨੇਤਾਵਾਂ ਦੀਆਂ ਝੜੀਆਂ ਲਗੀਆ ਹੋਇਆ ਹਨ ਅਤੇ ਚਿਟੇ ਦਾ ਕਾਰੋਬਾਰ ਕਰਨ ਵਾਲੇ ਹੁਣ ਕਥਿਕ ਨੇਤਾ ਬਣਨ ਦੀ ਤਿਆਰੀ ਕਸੀ ਬੈਠੇ ਹਨ।ਇਨ੍ਹਾਂ ਚਿੱਟਾ ਵੇਚਣ ਵਾਲਿਆਂ ਤੇ ਸ਼ਰਾਬ ਤਸਕਰੀ ਅਤੇ ਚਿੱਟਾ ਵੇਚਣ ਦਾ ਮਾਮਲਾ ਦਰਜ਼ ਹੋਣ ਦੇ ਬਾਬਜੂਦ ਵੀ ਇਹ ਆਪਣੇ ਆਪ ਨੂੰ ਸਮਾਜ ਸੇਵਕ ਦੱਸ ਰਹੇ ਹਨ ਅਤੇ ਖੁੱਦ ਹੀ ਇੱਕ ਬਰਾਦਰੀ ਦੇ ਨੇਤਾ ਬਣਕੇ ਚੋਣ ਲੜਨ ਦੀਆਂ ਪੋਸਟਾਂ ਪਾਕੇ ਵਾ-ਵਾ ਖੱਟਣ ਦੀ ਫ਼ਰਾਕ ਚ ਹਨ।ਪੁਲਿਸ ਨੇ ਚਿੱਟਾ ਵੇਚਣ ਵਾਲੇ ਦਾ ਡਾਟਾ ਇਕੱਠਾ ਕਰ ਲਿਆ ਹੈ ਬਸ ਹੁਣ ਚਿੱਟਾ ਵੇਚਣ ਵਾਲੇ ਨੇਤਾ ਬਣਨ ਦੇ ਚਾਹਵਾਨ ਨੂੰ ਪੁਲਿਸ ਕਿਸੇ ਵੇਲੇ ਵੀ ਅਪਨਾ ਸ਼ਿਕੰਜੇ ਚ ਲੈ ਸਕਦੀ ਹੈ।