Part-2 ਜਲੰਧਰ ਦੇ ਪਿੰਡ ਨੰਗਲ ਸਲੇਮਪੁਰ ਚ ਜੇਡੀਏ ਅਧਿਕਾਰੀਆਂ ਅਤੇ ਪ੍ਰਾਈਵੇਟ ਡਵੈਲਪਰ 3.25 ਏਕੜ ਨੂੰ 11 ਏਕੜ ਕਰਕੇ ਕਿਵੇ ਵੇਚ ਰਿਹਾ ਪਲਾਟ?
ਜਲੰਧਰ(NIN NEWS): ਦੋਸਤੋ ਜਿਵੇਂ ਕਿ ਸਭ ਜਾਣਦੇ ਹੋ ਭਾਗ 1 ਵਿੱਚ ਅਸੀਂ ਆਮ ਜਨਤਾ ਅਤੇ ਸਰਕਾਰਕਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ, ਕਿ ਕਿਵੇਂ ਜਲੰਧਰ ਦੇ ਪਿੰਡ ਨੰਗਲ ਸਲੇਮਪੁਰ ਵਿੱਚ ਜੇਡੀਏ ਦੇ ਅਧਿਕਾਰੀਆਂ ਅਤੇ ਪ੍ਰਾਈਵੇਟ ਡਵੈਲਪਰਾ ਵੱਲੋਂ ਸਰਕਾਰ ਦੇ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਆਮ ਜਨਤਾ ਨੂੰ ਧੋਖੇ ਨਾਲ ਪਲਾਟ ਵੇਚੇ ਜਾ ਰਹੇ ਹਨ।
ਅੱਜ ਦੇ ਭਾਗ ਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜਲੰਧਰ ਦੇ ਪਿੰਡ ਨੰਗਲ ਸਲੇਮਪੁਰ ਵਿੱਚ ਇੱਕ ਪ੍ਰਾਈਵੇਟ ਡਵੈਲਪਰ ਤੇ ਜੇਡੀਏ ਅਧਿਕਾਰੀਆਂ ਨਾਲ ਰਲ ਕੇ ਸਰਕਾਰਾਂ ਨੂੰ ਲਗਾ ਰਹੇ ਨੇ ਕਰੋੜਾਂ ਦਾ ਚੂਨਾ ਇੰਨਾ ਹੀ ਨਹੀਂ ਇਹ ਪ੍ਰਾਈਵੇਟ ਡਵੈਲਪਰ ਆਮ ਜਨਤਾ ਨੂੰ ਇਹ ਕਹਿ ਕੇ ਪਲਾਟ ਵੇਚ ਰਹੇ ਨੇ ਕਿ ਇਹ ਕਲੋਨੀ ਜੇਡੀਏ ਵੱਲੋਂ ਮਨਜ਼ੂਰ ਸ਼ੁਦਾ ਹੈ ਪਰ ਜ਼ਮੀਨੀ ਹਕੀਕਤ ਇਸ ਤੋਂ ਉਲਟ ਹੈ।
ਜੇਡੀਏ ਰਿਕਾਰਡ ਦੇ ਮੁਤਾਬਕ ਗੱਲ ਕੀਤੀ ਜਾਵੇ ਤਾਂ ਨੰਗਲ ਸਲੇਮਪੁਰ ਵਿੱਚ ਪੈਂਦੀ ਢਿੱਲੋਂ ਕਲੋਨੀ ਸਾਲ 2019 ਵਿਚ ਰਜਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਵੱਲੋਂ 3.25 ਏਕੜ (15730 ਵਰਗ ਗਜ) ਲਈ ਫਾਇਲ ਲਗਾਈ ਗਈ ਸੀ ਉਕਤ ਦੋਹਾਂ ਵਿਅਕਤੀਆਂ ਵੱਲੋਂ ਨਜਾਇਜ਼ ਕਲੋਨੀ ਨੂੰ ਜਾਇਜ਼ ਕਰਨ ਲਈ ਫੀਸ ਵੀ ਜਮ੍ਹਾਂ ਕਰਵਾਈ ਗਈ ਸੀ।
ਪਰ ਰਾਤੋ ਰਾਤ ਇਹ ਸਵਾ 3 ਏਕੜ ਦੀ ਕਲੋਨੀ ਕਿਵੇਂ ਜ਼ਿਆਦਾ ਰਕਬੇ ਚ ਤਬਦੀਲ ਹੋ ਗਈ ਇਸ ਦਾ ਜਵਾਬ ਤਾਂ ਜੇਡੀਏ ਦੇ ਅਧਿਕਾਰੀ ਯੁਕਤ ਪ੍ਰਾਈਵੇਟ ਡਵੈਲਪਰ ਹੀ ਦੇ ਸਕਦਾ ਹੈ!
ਦੋਸਤੋ ਇਹਨਾਂ ਲੋਕਾਂ ਨੇ ਜੇਡੀਏ ਦੇ ਅਧਿਕਾਰੀਆਂ ਨਾਲ ਮਿਲ ਕੇ ਸਵਾ ਤਿੰਨ ਏਕੜ(3.25) ਦੀ ਕਲੋਨੀ ਨੂੰ 11 ਏਕੜ ਕਰ ਦਿਤਾ।
ਇਹ ਸਿਲਸਿਲਾ ਇਥੇ ਹੀ ਖ਼ਤਮ ਨਹੀਂ ਹੁੰਦਾ, ਅਗਲੇ ਭਾਗ ਚ ਦੱਸਣਗੇ ਕਿ ਕਿਵੇਂ ਜਲੰਧਰ-1 ਦੇ ਤਹਿਸੀਲਦਾਰ ਵਲੋਂ ਬੀਨਾ NOC ਦੇ ਇਸ ਕਾਲੋਨੀ ਦੀਆਂ ਰਜਿਸਟਰੀਆ ਕੀਤਿਆਂ ਅਤੇ ਇਥੇ ਫਿਰ ਇਨ੍ਹਾਂ ਸ਼ਾਤਰ ਭੁ ਮਾਫੀਆ ਦੇ ਲੋਕਾਂ ਨੇ ਸਰਕਾਰੀ ਅਧਿਕਾਰੀਆਂ ਨਾਲ ਮਿਲ ਕੇ ਸਰਕਾਰ ਨੂੰ ਚੂਨਾ ਲਗਾਇਆ, ਬਣੇ ਰਹੋ ਸਾਡੇ ਨਾਲ।