
ਮਾਲਿਕ ਦੀ ਥਾਂ ਸੇਵਾਦਾਰ ਆਏਗਾ ਮਾਨ ਸਰਕਾਰ ਦੇ ਸ਼ਿਕੰਜੇ ਚ
ਸ਼ਹਿਰ ਚ ਜੈ-ਵੀਰੂ ਦੀ ਜੋੜੀ ਨਵੇਂ ਰੂਪ ਦੇ ਚਰਚਾ ਚ
ਜਲੰਧਰ (NIN NEWS): ਜਲੰਧਰ ਚ ਨੰਗਲ ਸਲੇਮਪੁਰ ਚ ਭੂਮ ਮਾਫੀਆ ਵਲੋਂ ਕਟੀ ਗਈ ਨਜਾਇਜ਼ ਕਾਲੋਨੀ ਦਾ ਮਾਮਲਾ ਦਿਨੋਂ ਦਿਨ ਅੱਗ ਦੀ ਤਰ੍ਹਾਂ ਭਖਦਾ ਜਾ ਰਿਹਾ ਹੈ।ਜਾਣਕਾਰ ਦਸਦੇ ਹਨ ਕਿ ਇਸ ਕਾਲੋਨੀ ਦੇ ਮਲਿਕਾ ਵਲੋਂ ਸਵਾ ਤਿਨ ਏਕੜ ਜ਼ਮੀਨ ਦਾ ਆਰਜੀ ਲਾਇਸੰਸ ਲਿਆ ਹੋਇਆ ਸੀ। ਉਨ੍ਹਾਂ ਦਾ ਸੇਵਾਦਾਰ ਸ਼ਰਮਾ ਨਾਮ ਦਾ ਇੱਕ ਵਿਅਕਤੀ ਕੇ ਅੱਖਰ ਵਾਲੇ ਅਰਜ਼ੀ ਵਸਿਕਾ ਨਵੀਸ ਨਾਲ ਮਿਲਕੇ ਨਜਾਇਜ਼ ਕਾਲੋਨੀ ਦੀਆਂ ਰਜਿਸਟਰੀਆਂ ਬਿਨਾ ਐਨ ਓ ਸੀ ਦੇ ਤਹਿਸੀਲਦਾਰ ਕੋ ਅਲਾਰਟ ਕਰਵਾਕੇ ਪਲਾਟ ਵੇਚ ਰਹੇ ਹਨ।ਇਸ ਕਾਲੋਨੀ ਦੀ ਸ਼ਿਕਾਇਤ ਮੁੱਖ ਮੰਤਰੀ ਦੇ ਦਰਬਾਰ ਚੰਡੀਗੜ੍ਹ ਵਿਖੇ ਪਹੁੰਚ ਚੁਕੀ ਹੈ, ਕਿਸੇ ਵੇਲੇ ਵੀ ਇਸ ਕਾਲੋਨੀ ਮੈਨੇਜਰਾਂ ਦੇ ਉਤੇ ਸਰਕਾਰ ਦਾ ਸ਼ਿਕੰਜ਼ਾ ਕਸਿਆ ਜ਼ਾ ਸਕਦਾ ਹੈ।

ਜਾਣਕਾਰ ਦਸਦੇ ਹਨ ਕਿ ਸ਼ਰਮਾ ਅਤੇ ਕੇ ਅੱਖਰ ਵਾਲੇ ਵਸਿਕਾ ਨਵੀਸ ਨੂੰ ਲੋਕ ਛੋਲੇ ਫਿਲਮ ਵਾਲੀ ਜੈ ਵੀਰੂ ਦੀ ਜੋੜੀ ਨਾਲ ਜਾਣਨਾ ਸ਼ੁਰੂ ਕਰ ਦਿੱਤਾ ਹੈ।ਲੋਕਾਂ ਦਾ ਕਹਿਣਾ ਹੈ ਕਿ ਕੇ ਅੱਖਰ ਵਾਲਾ ਵਸਿਕਾ ਨਵੀਸ ਗਲਤ ਢੰਗ ਨਾਲ ਰਜਿਸਟਰੀਆਂ ਕਰਵਾਉਣ ਵਿਚ ਹਮੇਸ਼ਾ ਚਰਚਾ ਚ ਰਹਿੰਦਾ ਹੈ ਅਤੇ ਮੋਟੀ ਕਮਾਈ ਆਪ ਕਰਦਾ ਹੈ ਅਤੇ ਤਹਿਸੀਲਦਾਰਾ ਨੂੰ ਵੀ ਕਰਵਾਉਂਦਾ ਹੈ ਜਿਸਦਾ ਮੋਟਾ ਹਿੱਸਾ ਕੁਛ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੀ ਜ਼ਾ ਰਿਹਾ ਹੈ।ਸਾਡੇ ਵਿਸ਼ੇਸ਼ ਪ੍ਰਤੀਨਿਧੀ ਵਲੋਂ ਇਕਠੀ ਕੀਤੀ ਗਈ ਜਾਣਕਾਰੀ ਨੂੰ ਲਗਾਤਾਰ ਭਾਗਾਂ ਦੇ ਵਿਚ ਰੂ-ਬ-ਰੂ ਕੀਤਾ ਜ਼ਾ ਰਿਹਾ ਹੈ।ਜੇਡੀਏ ਦੇ ਅਧਿਕਾਰੀਆਂ ਦੀ ਮਿਲੀਭਾਤ ਦੇ ਬਿਨਾਂ ਦਿਹਾਤੀ ਏਰੀਏ ਚ ਨਜਾਇਜ਼ ਕਾਲੋਨੀਆਂ ਨਹੀਂ ਕਟੀਆ ਜ਼ਾ ਸਕਦੀਆਂ। ਸਾਡੇ ਵਿਸ਼ੇਸ਼ ਪ੍ਰਤੀਨਿਧੀ ਨੇ ਪਿੰਡ ਸ਼ੇਖੇ ਵਿੱਖੇ ਜਦ ਦੌਰਾ ਕੀਤਾ ਤਾਂ ਉਥੇ ਇਨ੍ਹਾਂ ਭੂਮ ਮਾਫੀਆ ਵਲੋਂ ਇਥੇ ਵੀ ਕਾਲੋਨੀ ਕਟ ਦਿਤੀ ਗਈ ਹੈ।ਜਿਸਦੀ ਸ਼ਿਕਾਇਤ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੂੰ ਸਬੂਤਾਂ ਦੇ ਅਧਾਰ ਤੇ ਭੇਜ ਦਿੱਤੀ ਗਈ ਹੈ।


ਕੁਛ ਦਿਨ ਪਹਿਲਾਂ ਜਲੰਧਰ ਦੇ ਇੱਕ ਸਮਾਜ ਸੇਵੀ ਵਲੋਂ ਇਕ ਤਹਿਸੀਲਦਾਰ ਉਤੇ ਭ੍ਰਿਸ਼ਟਾਚਾਰ ਦੇ ਆਰੋਪ ਵੀ ਲਗਾਏ ਗਏ ਸਨ।ਸਮਾਜ ਸੇਵਕ ਵਲੋਂ ਇਹ ਵੀ ਕਿਹਾ ਗਿਆ ਸੀ ਕਿ ਬਿਨਾ ਐਨ ਓਸੀ ਦੇ ਜਲੰਧਰ ਚ ਕਿਸੇ ਡਰ ਖੌਫ ਤੋਂ ਬਿਨਾਂ ਰਜਿਸਟਰੀਆਂ ਧੜਾ-ਧੜ ਹੋ ਰਹੀਆ ਨੇ।ਜਾਣਕਾਰਾ ਦਾ ਕਹਿਣਾ ਹੈ ਕਿ ਜਲੰਧਰ ਚ 2 ਆਪ ਦੇ ਵਿਧਾਇਕ ਲੋਕਾਂ ਨੇ ਚੁਣੇ ਕੇ ਵਿਧਾਨਸਭਾ ਚ ਭੇਜੇ ਨੇ ਕਿ ਸ਼ਹਿਰ ਅੰਦਰ ਚਕ ਰਹੇ ਨਜਾਇਜ਼ ਕਾਰੋਬਾਰ ਬੰਦ ਹੋਣਗੇ।ਨੋਰਥ ਹਲਕੇ ਚ ਨਜਾਇਜ ਕਾਲੋਨੀਆਂ ਬੰਦ ਹੋਣ ਦੀ ਬਜਾਏ ਹੋਰ ਕਾਲੋਨੀਆਂ ਭੂਮ ਮਾਫੀਆ ਵਲੋਂ ਦਿਨੋ-ਦਿਨ ਕਟੀਆ ਜ਼ਾ ਰਹੀਆ ਹਨ।ਜਿਸਦਾ ਹਿੱਸਾ ਕੁਛ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਹੁੰਚ ਰਿਹਾ ਹੈ।ਅਗਲੇ ਭਾਗ ਚ ਕੌਣ ਅਧਿਕਾਰੀ ਕਿੰਨਾ ਪੈਸਾ ਅਤੇ ਕਿੰਨਾ ਹਿੱਸਾ ਰੱਖਦੇ ਨੇ ਭੂਮ ਮਾਫੀਆ ਦਾ ਹੋਵੇਗਾ ਖੁਲਾਸਾ।
