ਭਾਈ ਘਨ੍ਹੱਈਆ ਸੇਵਾ ਸੁਸਾਇਟੀ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜਿਸ ਵਿੱਚ ਸੋਸਾਇਟੀ ਦੇ ਸਰਪ੍ਰਸਤ ਪ੍ਰਧਾਨ ਜਤਿੰਦਰ ਕੁਮਾਰ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

ਬਟਾਲਾ(NIN NEWS): ਅੱਜ ਬਟਾਲਾ ਦੇ ਇੱਕ ਪ੍ਰਾਈਵੇਟ ਸਥਾਨਕ ਕਲੱਬ ਵਿਚ ਭਾਈ ਘਨ੍ਹੱਈਆ ਸੇਵਾ ਸੁਸਾਇਟੀ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਸੋਸਾਇਟੀ ਦੇ ਸਰਪ੍ਰਸਤ ਪ੍ਰਧਾਨ ਜਤਿੰਦਰ ਕੁਮਾਰ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਜ਼ਮੀਨ ਤੇ ਕਬਜ਼ਿਆਂ ਨੂੰ ਛੁਡਾਉਣ ਤੇ ਪ੍ਰਸੰਸਾ ਕੀਤੀ ਗਈ ਇਸ ਮੌਕੇ ਤੇ ਪ੍ਰਧਾਨ ਜਤਿੰਦਰ ਕੁਮਾਰ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਭਾਈ ਘਨ੍ਹੱਈਆ ਸੇਵਾ ਸੁਸਾਇਟੀ (ਰਜਿਸਟਰਡ) ਵੱਲੋਂ ਪਿਛਲੇ ਪੰਦਰਾਂ ਸਾਲਾਂ ਤੋਂ ਜਲ ਸੰਭਾਲ ਵਾਤਾਵਰਣ ਸੰਭਾਲ ਅਤੇ ਜੰਗਲੀ ਜੀਵ ਜੰਤੂਆਂ ਦੀ ਦੇਖ ਭਾਲ ਲਈ ਲਗਾਤਾਰ ਕਰ ਉਪਰਾਲੇ ਕਰ ਰਹੀ ਹੈ ਅਤੇ ਇਸ ਮੌਕੇ ਤੇ ਜ਼ਿਲ੍ਹਾ ਗੁਰਦਾਸਪੁਰ ਬਾਡੀ ਦਾ ਗਠਨ ਕੀਤਾ ਗਿਆ।

ਜਿਸ ਵਿਚ ਸੈਕਟਰੀ ਸਰਵਣ ਸਿੰਘ ਘੁੰਮਣ ,ਕੈਸ਼ੀਅਰ ਪਵਨ ਤ੍ਰੇਹਨ, ਗੁਰਪ੍ਰੀਤ ਸਿੰਘ ਨੂੰ ਮੀਤ ਪ੍ਰਧਾਨ ,ਪਰਵੀਨ ਕੁਮਾਰ ਚੋਰਾਂ ਵਾਲੀ ਸੀਨੀਅਰ ਮੀਤ ਪ੍ਰਧਾਨ, ਐਡਵੋਕੇਟ ਜਗਜੀਤ ਸਿੰਘ ਚਾਚੋਵਾਲੀ ਕਾਨੂੰਨੀ ਸਲਾਹਕਾਰ, ਸੁਭਾਸ਼ ਚੰਦਰ ਸਹਿਗਲ ਨੂੰ ਮੁੱਖ ਬੁਲਾਰਾ ਵਜੋਂ ਨਿਯੁਕਤ ਕੀਤਾ ਗਿਆ ਇਸ ਮੌਕੇ ਨੀਰਜ ਸ਼ਰਮਾ ਮਨਜੀਤ ਬਟਾਲਾ ਅਤੇ ਹੋਰ ਬਹੁਤ ਸਾਰੇ ਸੁਸਾਇਟੀ ਦੇ ਮੈਂਬਰ ਅਹੁਦੇਦਾਰ ਹਾਜ਼ਰ ਸਨ।