अंतरराष्ट्रीयअपराधई-पेपरराष्ट्रीय

ਜਿਲ੍ਹਾ ਜਲੰਧਰ ਦਿਹਾਤੀ ਦੀ ਕ੍ਰਾਇਮ ਬ੍ਰਾਂਚ ਦੀ ਪੁਲਿਸ ਟੀਮ ਵੱਲੋ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ।

ਜਲੰਧਰ(NIN NEWS, ਜਸਕਿਰਤ ਸਿੰਘ): ਸ੍ਰੀ ਸਵਪਨ ਸ਼ਰਮਾ ਆਈ.ਪੀ.ਐੱਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ
ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸੰਜੀਵ ਕੁਮਾਰ ਉਪ ਪੁਲਿਸ ਕਪਤਾਨ, ਪੀ.ਬੀ.ਆਈ, ਸਪੈਸ਼ਲ ਕ੍ਰਾਇਮ ਕਮ ਡਿਟੈਕਟਿਵ ਜੀ ਦੀ ਰਹਿਨੁਮਾਈ ਹੇਠ ਐਸ.ਆਈ ਪੁਸ਼ਪਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਗਠਿਤ ਪੁਲਿਸ ਟੀਮ ਵੱਲੋ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ 400
ਗ੍ਰਾਮ ਅਫੀਮ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਸਲਾ ਕੀਤੀ ਹੈ।

ਪ੍ਰੈਸ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੰਜੀਵ ਕੁਮਾਰ ਉਪ ਪੁਲਿਸ ਕਪਤਾਨ, ਪੀ.ਬੀ.ਆਈ,
ਸਪੈਸ਼ਲ ਕ੍ਰਾਇਮ ਕਮ ਡਿਟੈਕਟਿਵ ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 25/05/2022 ਨੂੰ ਏ.ਐਸ.ਆਈ. ਪਿੱਪਲ ਸਿੰਘ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਪੁਲਿਸ ਟੀਮ ਵੱਲੋ ਮੁੱਖਬਰ ਖਾਸ ਦੀ ਇਤਲਾਹ ਪਰ ਹਰਲੀਨ ਵਾਟਰ ਪਾਰਕ ਨੇੜਿਓਂ ਇਕ ਨਸ਼ਾ ਤਸਕਰ ਪਾਸੋ 400 ਗ੍ਰਾਮ ਅਫੀਮ ਬ੍ਰਾਮਦ ਕੀਤੀ ਗਈ ਅਤੇ ਦੋਸੀ ਪਾਰਸ ਮੱਲ ਪੁੱਤਰ ਮਦਨ ਲਾਲ ਵਾਸੀ ਕਪੂਰ ਪਿੰਡ ਥਾਣਾ ਪਤਾਰਾ ਜਿਲਾ ਜਲੰਧਰ ਦਿਹਾਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋਸੀ ਦੇ ਖਿਲਾਫ ਮੁਕਦਮਾ ਨੰਬਰ 38 ਮਿਤੀ 25-05-2022 ਜੁਰਮ 18-B/61/85 N.D.P.S.ACT ਥਾਣਾ ਪਤਾਰਾ ਜਿਲਾ
ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ ਹੈ।

ਦੋਸ਼ੀ ਪਾਸੋ ਡੂੰਘਾਈ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ ਜਿਸ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਕੁੱਲ ਬਰਾਮਦਗੀ :- 400 ਗ੍ਰਾਮ ਅਫੀਮ

News India Now

News India Now is Government Registered Online Web News Portal.

Related Articles

Leave a Reply

Your email address will not be published. Required fields are marked *

Back to top button