ਸੋਫੀ ਪਿੰਡ ਵਿੱਚ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ।
ਜਲੰਧਰ(NIN NEWS): ਜਲੰਧਰ ਕੈਂਟ ਦੇ ਨਾਲ ਲਗਦੇ ਸੋਫੀ ਪਿੰਡ ਵਿੱਚ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਜਿੱਥੇ ਇਕ ਆਟੋ ਚਾਲਕ ਨੂੰ ਕੁਝ ਵਿਅਕਤੀਆਂ ਵੱਲੋਂ ਹਮਲਾ ਕਰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਆਟੋ ਚਾਲਕ ਦਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਸਨੂੰ ਸੋਫੀ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਰਾਮਾਂ ਮੰਡੀ ਜਾਣ ਲਈ ਕਿਹਾ ਸੀ ਜਦੋਂ ਉਸਨੇ ਉਹਨਾਂ ਵਿਅਕਤੀਆਂ ਨੂੰ ਜਾਣ ਤੋਂ ਨਾਂਹ ਕਰ ਦਿੱਤੀ ਤਾਂ ਬਾਅਦ ‘ਚ ਜਲੰਧਰ ਕੈਂਟ ਦੇ ਦੁਸਹਿਰਾ ਗਰਾਊਂਡ ਤੱਕ ਉਹਨਾਂ ਵਿਅਕਤੀਆਂ ਦੁਆਰਾ ਦਵਿੰਦਰ ਕੁਮਾਰ ਦਾ ਆਟੋ ਵਿਚ ਹੀ ਪਿੱਛਾ ਕੀਤਾ ਅਤੇ ਉਸ ਨੂੰ ਰੋਕ ਕੇ ਉਸਦੇ ਕੱਪੜੇ ਫਾੜੇ ਤੇ ਉਸਨੂੰ ਬਿਨਾਂ ਵਜ੍ਹਾ ਮਾਰਿਆ ਕੁੱਟਿਆ।
ਉਸ ਤੋਂ ਬਾਅਦ ਹਮਲਾਵਰਾਂ ਦੁਆਰਾ ਉਸ ਨੂੰ ਧਮਕੀ ਦਿੱਤੀ ਗਈ ਕਿ ਅਗਰ ਤੂੰ ਪੁਲਿਸ ਨੂੰ ਇਸਦੀ ਸ਼ਿਕਾਇਤ ਕਰੇਂਗਾ ਤਾਂ ਤੇਰੇ ਲਈ ਚੰਗਾ ਨਹੀਂ ਹੋਵੇਗਾ। ਉਸ ਤੋਂ ਬਾਅਦ ਆਟੋ ਚਾਲਕ ਦਵਿੰਦਰ ਕੁਮਾਰ ਨੇ ਪਰਾਗਪੁਰ ਚੋਂਕੀ ਜਾ ਕੇ ਆਪਣੀ ਸ਼ਿਕਾਇਤ ਦਰਜ਼ ਕਰਵਾਈ ਅਤੇ ਅਗਲੇ ਦਿਨ ਉਹਨਾਂ ਹਮਲਾਵਰਾਂ ਵਲੋਂ ਦਵਿੰਦਰ ਕੁਮਾਰ ਦਾ ਪੁਲਿਸ ਸ਼ਿਕਾਇਤ ਨੂੰ ਲੈ ਕੇ ਇਕ ਬਾਰ ਫਿਰ ਤੋਂ ਪਿੱਛਾ ਕੀਤਾ ਗਿਆ ਅਤੇ ਸੋਫੀ ਪਿੰਡ ਦੇ ਹਾਥੀ ਗੇਟ ਸਾਹਮਣੇ ਉਸ ਉਤੇ ਦੁਵਾਰਾ ਹਮਲਾ ਕੀਤਾ ਗਿਆ ਪੀੜਤ ਦਵਿੰਦਰ ਕੁਮਾਰ ਭੱਜ ਕੇ ਇਕ ਦੁਕਾਨ ਦੇ ਅੰਦਰ ਚਲਾ ਗਿਆ ਜਿਥੇ ਉਸਨੂੰ ਬਹੁਤ ਹੀ ਬੇਰਹਿਮੀ ਨਾਲ ਕੁੱਟਿਆ ਗਿਆ ਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ।
ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਮੌਕੇ ‘ਤੇ ਤੁਰੰਤ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ। ਜਦੋ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਹਮਲਾਵਰ ਉਥੋਂ ਜਾ ਚੁੱਕੇ ਸਨ। ਪਰਿਵਾਰ ਵਲੋਂ ਪੀੜਤ ਨੂੰ ਤੁਰੰਤ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਏਐਸਆਈ ਵਿਜੈ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਮਲਾਵਰਾਂ ਨੂੰ ਫੜਨ ਲਈ ਪੁਲਿਸ ਕਈ ਬਾਰ ਉਹਨਾਂ ਦੇ ਘਰ ਤੱਕ ਗਈ ਹੈ ਪਰ ਹਮਲਾਵਰ ਘਰ ਹਾਜ਼ਰ ਨਹੀਂ ਮਿਲੇ।
ਪੁਲਿਸ ਨੇ ਉਹਨਾਂ ਦੇ ਪਰਿਵਾਰ ਨੂੰ ਪੇਸ਼ ਕਰਨ ਲਈ ਲਿਖਤੀ ਵਿਚ ਕਿਹ ਦਿੱਤਾ ਹੈ। ਏਐਸਆਈ ਵਿਜੈ ਕੁਮਾਰ ਦਾ ਕਹਿਣਾ ਹੈ ਕਿ ਹਮਲਾਵਰ ਵਿਅਕਤੀਆਂ ਵਲੋਂ ਵੀ ਇਕ ਡਾਕਟਰੀ ਰਿਪੋਰਟ ਪਹਿਲਾ ਹੀ ਸਿਵਲ ਹਸਪਤਾਲ ਵਿਚ ਦਰਜ਼ ਕਾਰਵਾਈ ਗਈ ਹੈ। ਬਾਕੀ ਡਾਕਟਰੀ ਰਿਪੋਰਟ ਜਦੋ ਆਵੇਗੀ ਉਸਦੇ ਅਧਾਰ ‘ਤੇ ਪੁਲਿਸ ਅਗਲੀ ਕਾਰਵਾਈ ਕਰੇਗੀ।