
ਜਲੰਧਰ ( NIN NEWS): ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਿਆ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਸੰਜੀਵ ਕੁਮਾਰ ਪੀ.ਪੀ.ਐਸ ਉਪ – ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦੀ ਅਗਵਾਈ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ ਨੇ 02 ਨਸ਼ਾ ਤਸਕਰਾਂ ਪਾਸੋ 200 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਸਮੇਤ 02 ਟੱਰਕ ਨੰਬਰੀ RJ – 13 – GV – 3898 ਅਤੇ ਟੱਰਕ ਨੰਬਰੀ RJ31 GA – 3022 ਨੂੰ ਗ੍ਰਿਫਤਾਰ ਕਰਕੇ ਵੱਢੀ ਸਫਲਤਾ ਹਾਸਲ ਕੀਤੀ । 7 ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 17-06-2022 ਨੂੰ ਦੌਰਾਨੇ ਗਸ਼ਤ ਮੁੱਖਬਰ ਖਾਸ ਦੀ ਇਤਲਾਹ ਤੇ ਗਿਦੜ ਪਿੰਡੀ ਬ੍ਰਿਜ ਨਜਦੀਕ ਤੋਂ ਟੱਰਕ ਨੰਬਰੀ RJ – 13 – GV – 3898 ਜਿਸ ਦਾ ਡਰਾਈਵਰ ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਇੰਦਰ ਸਿੰਘ ਵਾਸੀ ਪਿੰਡ ਵੰਜੋਕੇ ਥਾਣਾ ਮੱਖੂ ਜਿਲ੍ਹਾ ਫਿਰੋਜਪੁਰ ਸੀ ਅਤੇ ਟੱਰਕ ਨੰਬਰੀ RJ31 – GA – 3022 ਜਿਸ ਦਾ ਡਰਾਈਵਰ ਬਰਕਤ ਮਸੀਹ ਉਰਫ ਬਿੱਟੂ ਪੁੱਤਰ ਦਰਬਾਰਾ ਮਸੀਹ ਵਾਸੀ ਮੱਲਾਂ ਵਾਲਾ ਮੋੜ ਧੱਕਾ ਬਸਤੀ ਥਾਣਾ ਮੱਖੂ ਜਿਲ੍ਹਾ ਫਿਰੋਜਪੁਰ ਸੀ ਨੂੰ ਕਾਬੂ ਕਰਕੇ ਤਲਾਸ਼ੀ ਦੌਰਾਨ ਟੱਰਕ ਨੰਬਰੀ RJ – 13 – GV – 3898 ਵਿੱਚੋ 100 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਅਤੇ ਟੱਰਕ ਨੰਬ RJ31 – GA – 3022 ਵਿੱਚ 100 ਕਿੱਲੋ ਗ੍ਰਾਮ ਜੋ ਕਿ ਕੁੱਲ 200 ਕਿੱਲੋ ਗ੍ਰਾਮ ਚੂਰਾ ਪੋਸਤ ਬ੍ਰਾਮਦ ਕਰਕੇ ਮੁਕੱਦਮਾ ਨੰਬਰ 75 ਮਿਤੀ 17-06-2022 ਅ / ਧ 15C – 61-85 NDPS Act ਥਾਣਾ ਲੋਹੀਆਂ ਜਿਲ੍ਹਾ ਜਲੰਧਰ – ਦਿਹਾਤੀ ਦਰਜ ਰਜਿਸਟਰ ਕਰਕੇ ਦੋਸ਼ੀ ਲਖਵਿੰਦਰ ਸਿੰਘ ਉਰਫ ਲੱਖਾ ਅਤੇ ਬਰਕਤ ਮਸੀਹ ਉਰਫ ਬਿੱਟੂ ਨੂੰ ਗ੍ਰਿਫਤਾਰ ਕੀਤਾ ਹੈ । ਦੋਨਾ ਮੁਲਜਮਾ ਨੇ ਦੌਰਾਨੇ ਪੁੱਛ – ਗਿੱਛ ਦੱਸਿਆ ‘ ਇਹ ਡੋਡੇ ਚੂਰਾ ਪੋਸਤ ਉਹ ਜੰਮੂ ਕਸ਼ਮੀਰ ਤੋਂ ਲਿਆ ਕੇ ਪੰਜਾਬ ਦੇ ਵੱਖ ਵੱਖ ਜਿੱਲਿਆਂ ਵਿੱਚ ਸਪਲਾਈ ਕਰਦੇ ਸਨ।ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ । ਕੁੱਲ ਬ੍ਰਾਮਦਗੀ : 1. ਕੁੱਲ 200 ਕਿੱਲੋ ਗ੍ਰਾਮ ( ਡੋਡੇ ਚੂਰਾ ਪੋਸਤ 2. ਟੱਰਕ ਨੰਬਰੀ RJ – 13 – GV – 3898 ਅਤੇ ਟੱਰਕ ਨੰਬਰੀ RJ31 – GA – 3022 ( ਕੁੱਲ ਦੋ ਟੱਰਕ )।