ਪੱਤਰਕਾਰੀ ਦੀ ਸਾਖ ਨੂੰ ਬਚਾਉਣ ਲਈ ਪੰਜਾਬ ਮੀਡੀਆ ਐਸੋਸੀਏਸ਼ਨ ਨੇ ਵਜਾਇਆ ਬਿਗਲ
ਜਲੰਧਰ (ਵਿਸ਼ਾਲ ਸ਼ਾਲੂ) ਭਾਰਤ ਵਿੱਚ ਮੀਡੀਆ ਨੂੰ ਦੇਸ਼ ਦਾ ਚੌਥਾ ਸਤੰਭ ਮੰਨਿਆ ਗਿਆ ਹੈ ਅਤੇ ਪੰਜਾਬ ਦੇ ਜਲੰਧਰ ਸ਼ਹਿਰ ਨੂੰ ਪੂਰੇ ਦੇਸ਼ ਚ ਮੀਡੀਆ ਹੱਬ ਦੇ ਨਾਂ ਤੇ ਜਾਣਿਆ ਜਾਂਦਾ ਹੈ ਅੱਜ ਦਾ ਦੌਰ ਸੋਸ਼ਲ ਮੀਡੀਆ ਤੇ ਵੈੱਬ ਮੀਡੀਆ ਦਾ ਹੈ ਜਿਸ ਦੀ ਬਦੌਲਤ ਹਰ ਚੰਗੀ ਤੇ ਮਾੜੀ ਖ਼ਬਰ ਸਰਕਾਰਾਂ ਅਤੇ ਆਮ ਜਨਤਾ ਤਕ ਸਕਿੰਟਾਂ ਚ ਪਹੁੰਚਦੀ ਹੈ ਵੈੱਬ ਮੀਡੀਆ ਤੇ ਸੋਸ਼ਲ ਮੀਡੀਆ ਦੇ ਦੌਰ ਚ ਕਈ ਪੱਤਰਕਾਰਾਂ ਨੂੰ ਆਪਣੀ ਪੱਤਰਕਾਰੀ ਦੀ ਕਲਮ ਅਤੇ ਜਨਤਾ ਦੀ ਆਵਾਜ਼ ਨਿਰਪੱਖਤਾ ਦੇ ਨਾਲ ਦੱਸਣ ਦਾ ਵਧੀਆ ਪਲੇਟਫਾਰਮ ਮਿਲਿਆ ਹੈ ਦੂਜੇ ਪਾਸੇ ਵੇਖਿਆ ਜਾਵੇ ਤਾਂ ਇਸ ਸੋਸ਼ਲ ਮੀਡੀਆ ਤੇ ਵੈੱਬ ਮੀਡੀਆ ਦੇ ਪਲੇਟਫਾਰਮ ਨੂੰ ਚੰਦ ਲੋਕਾਂ ਵੱਲੋਂ ਬਦਨਾਮ ਕੀਤਾ ਜਾ ਰਿਹਾ ਹੈ
ਜਿਸ ਨੂੰ ਦੇਖਦੇ ਹੋਏ ਪੱਤਰਕਾਰਾਂ ਦੇ ਹਿੱਤਾਂ ਚ ਕੰਮ ਕਰਨ ਵਾਲੀ ਪੰਜਾਬ ਮੀਡੀਆ ਐਸੋਸੀਏਸ਼ਨ ਨੇ ਪੱਤਰਕਾਰੀ ਨੂੰ ਬਦਨਾਮ ਕਰਨ ਵਾਲੇ ਚੰਦ ਲੋਕਾਂ ਦੇ ਵਿਰੁੱਧ ਬਿਗਲ ਵਜਾ ਦਿੱਤਾ ਹੈ
ਪੱਤਰਕਾਰੀ ਦੇ ਡਿੱਗਦੇ ਸਤਰ ਨੂੰ ਦੇਖਦੇ ਹੋਏ ਪੰਜਾਬ ਮੀਡੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰੋਹਿਤ ਅਰੋਡ਼ਾ ਨੇ ਕਿਹਾ ਕਿ ਯੈਲੋ ਕਾਰਡ ਦੇ ਲਾਲਚ ਅਤੇ ਪੱਤਰਕਾਰੀ ਦਾ ਸਤਰ ਡਿਗਾਉਣ ਲਈ ਕਥਾ ਕਥਿਤ ਨੇਤਾਵਾਂ ਨੇ ਆਪਣੇ ਫੇਸਬੁੱਕ ਪੇਜ ਤੇ ਚੈਨਲ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਧੰਦਾ ਬਣਾ ਲਿਆ ਹੈ।
ਇਸ ਮੌਕੇ ਤੇ ਪੰਜਾਬ ਮੀਡੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਸੀਨੀਅਰ ਵਾਈਸ ਪ੍ਰਧਾਨ ਜੋਗੇਸ਼ ਕਤਿਆਲ ਦਾ ਕਹਿਣਾ ਹੈ ਕਿ ਦਿਨੋਂ ਦਿਨ ਚੰਦ ਲੋਕਾਂ ਕਰਕੇ ਪੱਤਰਕਾਰੀ ਦਾ ਸਤਰ ਡਿੱਗਦਾ ਜਾ ਰਿਹਾ ਹੈ ਜੇਕਰ ਅਸੀਂ ਅੱਜ ਨਾ ਸੰਭਲੇ ਕਿਤੇ ਨਾ ਕਿਤੇ ਬਹੁਤ ਦੇਰ ਹੋ ਜਾਏਗੀ ਇਸ ਕਰਕੇ ਸਾਨੂੰ ਸਾਰਿਆਂ ਨੂੰ ਇੱਕ ਹੋ ਕੇ ਪੱਤਰਕਾਰੀ ਦੇ ਸਮਾਜ ਜੋ ਗੰਦੀਆਂ ਮੱਛੀਆਂ ਬਾਹਰ ਕੱਢੀਆਂ ਜਾਣੀਆਂ ਚਾਹੀਦੀਆਂ ਹਨ ਜਿਸ ਦੀ ਸ਼ੁਰੂਆਤ ਅੱਜ ਤੋਂ ਕਰ ਦਿੱਤੀ ਗਈ ਹੈ ਜਲਦ ਹੀ ਇਸ ਗੰਦੀਆਂ ਮੱਛੀਆਂ ਨੂੰ ਨਤੀਜਾ ਭੁਗਤਣਾ ਪਏਗਾ।