अंतरराष्ट्रीयई-पेपरराष्ट्रीय

ਰਾਜਾ ਹਿਊਮਨ ਰਾਈਟਸ ਪ੍ਰੋਟੈਕਸ਼ਨ ਫਾਊਂਡੇਸ਼ਨ ਦੇ ਫਾਉਂਡਰ ਰਾਜਾ ਨੇ ਇੱਕ ਵਿਸ਼ੇਸ਼ ਬੈਠਕ ਕੀਤੀ ।

ਬੈਠਕ ‘ਚ “ਪੁਲਿਸ ਕੀ ਇੱਜਤ” ਜਾਂ “ਆਮ ਜਨਤਾ ਦੀ ਇੱਜ਼ਤ” ਵਿਸ਼ੇ ਤੇ ਕੀਤਾ ਵਿਚਾਰ ਵਟਾਂਦਰਾ : ਰਾਜਾ

ਨਾਕਿਆਂ ਤੇ ਆਮ ਜਨਤਾ ਨਾਲ ਮਿੱਤਰਤਾ ਵਾਲਾ ਵਿਵਹਾਰ ਕਰੇ ਪੁਲਿਸ : ਜੀਵਨ ਸ਼ਰਮਾ

ਜਲੰਧਰ ( ਰਾਕੇਸ਼ ਕੁਮਾਰ/ਜਸਵਿੰਦਰ ਸਿੰਘ ) : ਰਾਜਾ ਹਿਊਮਨ ਰਾਈਟਸ ਪ੍ਰੋਟੈਕਸ਼ਨ ਫਾਊਂਡੇਸ਼ਨ ਦੇ ਫਾਉਂਡਰ ਰਾਜਾ ਨੇ ਇੱਕ ਵਿਸ਼ੇਸ਼ ਬੈਠਕ ਕੀਤੀ, ਜਿਸ ਵਿੱਚ “ਪੁਲਿਸ ਦੀ ਇੱਜਤ” – “ਆਮ ਜਨਤਾ ਦੀ ਇੱਜ਼ਤ” ਵਿਸ਼ੇ ਤੇ ਵਿਚਾਰ ਵਟਾਂਦਰਾ ਕੀਤਾ ਗਿਆ । ਵਿਚਾਰ ਵਟਾਂਦਰਾ ਕਰਦਿਆਂ ਮੁੱਖ ਗੱਲ ਇਹ ਰਹੀ ਕਿ ਗੋਲੀ ਚਲਾਉਣ ਵਾਲਾ ਸਬ-ਇੰਸਪੈਕਟਰ ਸਸਪੈਂਡ, ਡੇਰਾਬੱਸੀ ‘ਚ ਇੱਕ ਵਿਅਕਤੀ ਦੀ ਲੱਤ ਤੇ ਪੁਲਿਸ ਵੱਲੋਂ ਗੋਲੀ ਮਾਰੀ ਗਈ । ਮੋਹਾਲੀ ਪੁਲਿਸ ਨੇ ਮੰਗਲਵਾਰ ਰਾਤ ਡੇਰਾਬੱਸੀ ਦੇ ਹੈਬਤਪੁਰ ਰੋਡ ਤੇ ਇੱਕ ਵਿਅਕਤੀ ਅਤੇ ਉਸ ਦੇ ਸਾਥੀਆਂ ਨਾਲ ਹੋਏ ਝਗੜੇ ਦੌਰਾਨ ਇੱਕ ਵਿਅਕਤੀ ਤੇ ਗੋਲੀ ਚਲਾਉਣ ਦੇ ਦੋਸ਼ ਵਿੱਚ ਮੁਬਾਰਕਪੁਰ ਪੁਲਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ ।

ਸ਼੍ਰੀ ਰਾਜਾ ਨੇ ਕਿਹਾ ਕਿ ਰਿਟਾਇਰਡ ਪੁਲਿਸ ਸਬ-ਇੰਸਪੈਕਟਰ ਸੱਤਪਾਲ ਦਾ ਇਸ ਘਟਨਾ ਤੋਂ ਬਾਅਦ ਇੱਕ ਵਾਈਸ ਮੈਸੇਜ ਵ੍ਹਟਸਐਪ ਤੇ ਬਹੁਤ ਜਿਆਦਾ ਵਾਇਰਲ ਹੋਈਆ ਜਿਸ ‘ਚ ਸੱਤਪਾਲ ਪੁਲਿਸ ਅਫ਼ਸਰਾਂ ਨੂੰ ਨਸੀਹਤ ਦੇ ਰਿਹਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਪੁਲਿਸ ਦੀ ਛਵੀ ਖਰਾਬ ਹੋਵੇਗੀ ।

ਸ਼੍ਰੀ ਰਾਜਾ ਨੇ ਕਿਹਾ ਕਿ ਪੰਜਾਬ ਪੁਲਿਸ ਜਨਤਾ ਦੀ ਹਿਫਾਜ਼ਤ ਦੇ ਲਈ ਹੈ ਨਾ ਕੀ ਜਨਤਾ ਨੂੰ ਪ੍ਰੇਸ਼ਾਨ ਕਰਨ ਦੇ ਲਈ ਹੈ । ਜਿਵੇਂ ਕਿ ਸਤਪਾਲ ਜੀ ਨੇ ਪੁਲਿਸ ਮੁਲਾਜਿਮ ਦੀ ਤਾਂ ਗੱਲ ਕਰ ਲਈ ਪਰ ਲੜਕੀਆਂ ਦੀ ਇਜ਼ਤ ਦੀ ਕੋਈ ਗਲ ਨਹੀਂ ਕੀਤੀ । ਸੱਤਪਾਲ ਅਨੁਸਾਰ ਅਫਸਰ ਦੀ ਵਰਦੀ ਤੇ ਦਾਗ ਨਹੀਂ ਲਗਨਾ ਚਾਹੀਦਾ ਜਦਕਿ ਲੜਕੀਆਂ ਦੀ ਇਜ਼ਤ ਤੇ ਦਾਗ ਬੇਸ਼ੱਕ ਲਗ ਜਾਵੇ, ਕਿੰਨੀ ਘਟੀਆ ਸੋਚ ਦਾ ਮਾਲਿਕ ਹੈ ਇਸ ਤਰਾਂ ਦੇ ਬਿਆਨ ਦੇਣ ਵਾਲਾ ਵਿਅਕਤੀ ।

ਇਹ ਕਿੱਥੋਂ ਦੀ ਇਨਸਾਨੀਅਤ ਹੈ ਕਿ ਇੱਕ ਲੜਕੀ ਨੂੰ ਤਾਂ ਵਾਲਾਂ ਤੋਂ ਪਕੜ ਕੇ ਮਾਰਿਆ ਗਿਆ, ਕੀ ਪੁਲਿਸ ਮੁਲਾਜ਼ਿਮ ਨੇ ਇਹ ਸਹੀ ਕੀਤਾ ਹੈ । ਪਹਿਲੇ ਤਾਂ ਇਸ ਗੱਲ ਦਾ ਜਵਾਬ ਦਿਤਾ ਜਾਵੇ ਕੀ ਇਹ ਸਹੀ ਕੀਤਾ ਪੁਲਿਸ ਮੁਲਾਜਿਮ ਏਐਸਆਈ ਬਲਵਿੰਦਰ ਸਿੰਘ ਨੇ । ਦੂਜੀ ਗੱਲ ਇਹ ਕਿ ਲੜਕੀ ਨੂੰ ਪੁਲਿਸ ਮੁਲਾਜਿਮ ਵਲੋਂ ਗਾਲੀ ਗਲੋਚ ਵੀ ਕੀਤਾ ਗਿਆ, ਕਿ ਇਹ ਸਹੀ ਸੀ । ਕੀ ਲੜਕੀ ਦੀ ਖੁਦ ਦੀ ਕੋਈ ਇਜ਼ਤ ਨਹੀਂ ਹੁੰਦੀ । ਤੀਜੀ ਗੱਲ ਇਹ ਕਿ ਨਾਕੇ ਤੇ ਇਸਤਰੀ ਪੁਲਿਸ ਕਿਉਂ ਤਾਇਨਾਤ ਨਹੀਂ ਸੀ, ਜਦਕਿ ਹਰ ਇੱਕ ਨਾਕੇ ਤੇ ਇਸਤਰੀ ਪੁਲਿਸ ਮੁਲਾਜਿਮ ਹੋਣੀ ਜਰੂਰੀ ਹੈ । ਡੇਰਾ ਬੱਸੀ ਨਾਕੇ ਤੇ ਇਸਤਰੀ ਪੁਲਿਸ ਮੁਲਾਜ਼ਮ ਕਿਉ ਨਹੀਂ ਸੀ ।

ਸ਼੍ਰੀ ਰਾਜਾ ਨੇ ਕਿਹਾ ਕਿ ਨਾਕੇ ਤੇ ਇੰਚਾਰਜ ਜਾ ਨਾਲ ਲਗਦੇ ਮੁਬਾਰਕਪੁਰ ਦੇ ਥਾਨੇ ਦੇ ਇੰਚਾਰਜ ਨੂੰ ਕਿਉਂ ਨਹੀਂ ਬੁਲਾਇਆ ਗਿਆ । ਸ਼੍ਰੀ ਰਾਜਾ ਨੇ ਪੁਲਿਸ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਥਾਣਿਆਂ ਦੇ ਮੁਲਾਜਮਾਂ ਨੂੰ ਹਿਦਾਇਤ ਦੇਣ ਕਿ ਹਰ ਇੱਕ ਨਾਕੇ ਤੇ ਇਸਤਰੀ ਮੁਲਾਜ਼ਮ ਨੂੰ ਜਰੂਰ ਤੈਨਾਤ ਕੀਤਾ ਜਾਵੇ ।

ਸ਼੍ਰੀ ਰਾਜਾ ਨੇ ਪੁਲਿਸ ਅਧਿਕਾਰੀਆਂ ਨੂੰ ਪੁੱਛਿਆ ਕਿ ਪੰਜਾਬ ਪੁਲਿਸ ਮੁਲਾਜਮਾਂ ਨੂੰ ਜੋ ਹਥਿਆਰ ਦਿਤੇ ਗਏ ਹਨ ਜਾਂ ਜੋ ਮੁਲਾਜਮਾਂ ਕੋਲ ਲਾਇਸੰਸੀ ਹਥਿਆਰ ਹਨ, ਕਿ ਉਹ ਆਮ ਜਨਤਾ ਤੇ ਚਲਾਉਣ ਲਈ ਦਿੱਤੇ ਗਏ ਹਨ । ਸੱਚ ਤਾਂ ਇਹ ਹੈ ਕਿ ਇਹ ਹਥਿਆਰ ਆਮ ਜਨਤਾ ਦੀ ਹਿਫਾਜਿਤ ਕਰਨ ਲਈ ਦਿਤੇ ਗਏ ਹਨ ।

ਪ੍ਰਧਾਨ ਸ਼੍ਰੀ ਰਾਜਾ ਅਤੇ ਰਾਸ਼ਟਰੀ ਜਨਰਲ ਸਕੱਤਰ ਸ਼੍ਰੀ ਜੀਵਨ ਸ਼ਰਮਾ ਨੇ ਸਾਂਝੇ ਬਿਆਨ ‘ਚ ਕਿਹਾ ਕਿ ਰਿਟਾਇਰਡ ਸਬ ਇੰਸਪੈਕਟਰ ਸਤਪਾਲ ਦਾ ਕਹਿਣਾ ਵੀ ਸਹੀ ਹੈ ਕੋਈ ਵੀ ਇਨਸਾਨ ਪੁਲਿਸ ਵਾਲੇ ਤੇ ਜਾਂ ਉਸਦੀ ਵਰਦੀ ਤੇ ਹੱਥ ਨਹੀਂ ਪਾ ਸਕਦਾ, ਪਰ ਕੀ ਪੁਲਿਸ ਨੂੰ ਪੂਰੀ ਛੋਟ ਹੈ ?

ਸ਼੍ਰੀ ਰਾਜਾ ਨੇ ਕਿਹਾ ਕਿ ਮੈਂ ਆਪਣੀ ਐਨ. ਜੀ. ਓ. ਰਾਜਾ ਹਿਊਮਨ ਰਾਈਟਸ ਪ੍ਰੋਟੈਕਸ਼ਨ ਫਾਊਂਡੇਸ਼ਨ ਦੇ ਸਾਰੇ ਮੈਂਬਰਾਂ ਨਾਲ ਕੀਤੀ ਬੈਠਕ ਵਿੱਚ ਹੋਏ ਫੈਸਲੇ ਅਨੁਸਾਰ ਪੰਜਾਬ ਸਰਕਾਰ ਅਤੇ ਪੁਲਿਸ ਅਧਿਕਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪੁਲਿਸ ਮੁਲਾਜਮਾਂ ਨੂੰ ਆਮ ਜਨਤਾ ਨਾਲ ਮਿੱਤਰਤਾ ਦਾ ਵਿਵਹਾਰ ਅਤੇ ਇੱਜਤ ਨਾਲ ਪੇਸ਼ ਆਉਣ ਦੀਆਂ ਹਦਾਇਤਾਂ ਦਿੱਤੀਆਂ ਜਾਣ ਤੇ ਨਾਲ ਹੀ ਇਸਤਰੀਆਂ ਨਾਲ ਪੂਰੇ ਸਤਿਕਾਰ ਨਾਲ ਗੱਲਬਾਤ ਕੀਤੀ ਜਾਵੇ, ਤੱਦ ਹੀ ਪੁਲਿਸ ਦੀ ਛਵੀ ‘ਚ ਸੁਧਾਰ ਹੋ ਸਕਦਾ ਹੈ ।

News India Now

News India Now is Government Registered Online Web News Portal.

Related Articles

Leave a Reply

Your email address will not be published. Required fields are marked *

Back to top button