अंतरराष्ट्रीयअपराधई-पेपरचुनावबिजनेसराजनीतिराष्ट्रीय

ਪ੍ਰਦੂਸ਼ਣ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਹਮੀਰਾ ਫੈਕਟਰੀ ਦੇ ਗੇਟ ਅੱਗੇ ਕੀਤਾ ਪ੍ਰਦਰਸ਼ਨ

ਸੁਭਾਨਪੁਰ (ਰਾਕੇਸ਼ ਕੁਮਾਰ ): ਇੰਡਸਟਰੀ ਦੁਆਰਾ ਫੈਲਾਏ ਜਾ ਰਹੇ ਪ੍ਰਦੂਸ਼ਣ ਦੇ ਖ਼ਿਲਾਫ਼ ਨਜ਼ਦੀਕੀ ਪਿੰਡ ਦਿਆਲਪੁਰ ਦੇ ਲੋਕਾਂ ਨੇ ਹਮੀਰਾ ਫੈਕਟਰੀ ਦੇ ਗੇਟ ਅੱਗੇ ਕੀਤਾ ਪ੍ਰਦਰਸ਼ਨ ਸੋਮਨਾਥ ਭੱਟੀ, ਅਰੁਣ ਭੱਟੀ ਨੇ ਕਿਹਾ ਕਿ ਫੈਕਟਰੀ ਦੁਆਰਾ ਫੈਲਾਇਆ ਜਾ ਰਿਹਾ ਪ੍ਰਦੂਸ਼ਣ ਦੇ ਕਾਰਨ ਨਾਲ ਲੱਗਦੇ ਪਿੰਡਾਂ ਦੀ ਧਰਤੀ ਦੂਸ਼ਿਤ ਹੋ ਰਹੀ ਹੈ ਜਿਸ ਨਾਲ ਪੀਣ ਵਾਲਾ ਪਾਣੀ ਕਾਫੀ ਖਰਾਬ ਹੋ ਚੁੱਕਾ ਹੈ ਅਤੇ ਹਵਾ ਵੀ ਦੂਸ਼ਿਤ ਹੋ ਰਹੀ ਹੈ ਇਸ ਸਬੰਧ.ਵਿੱਚ ਬਾਰ ਬਾਰ ਅਪੀਲ ਕਰਨ ਤੇ ਫੈਕਟਰੀ ਮੈਨੇਜਮੈਂਟ ਇਸ ਤਰਫ਼ ਕੋਈ ਧਿਆਨ ਨਹੀਂ ਦੇ ਰਹੀ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਦੂਸ਼ਿਤ ਪਾਣੀ ਫੈਕਟਰੀ ਦੇ ਬਾਹਰ ਬਣੇ ਤਲਾਬਾਂ ਵਿੱਚ ਜਾਂਦਾ ਸੀ ਅਤੇ ਖਾਦ ਤਿਆਰ ਕੀਤੀ ਜਾਂਦੀ ਸੀ ਅਤੇ ਹੁਣ ਤਲਾਬ ਸੁੱਕੇ ਪਏ ਹਨ ਲੋਕ ਜਾਣਨਾ ਚਾਹੁੰਦੇ ਹਨ ਕਿ ਫੈਕਟਰੀ ਦਾ ਦੂਸ਼ਿਤ ਪਾਣੀ ਕਿੱਥੇ ਜਾਂਦਾ ਹੈ ਕਿਤੇ ਦੂਸ਼ਿਤ ਪਾਣੀ ਧਰਤੀ ਵਿੱਚ ਤਾਂ ਨਹੀਂ ਪਾ ਰਹੇ।

ਇਸ ਮੌਕੇ ਤੇ ਵੀ ਕੇ ਦਿਆਲਪੁਰੀ, ਸਾਜਨ, ਕਰਨ,ਵਿਸ਼ਾਲ, ਅਮਨ, ਕਸ਼ਮੀਰ ਸਿੰਘ,ਸੌਰਵ,ਕਾਲਾ, ਕ੍ਰਿਸ਼ਮਨ, ਲਵਪ੍ਰੀਤ,ਪੰਕਜ ਆਦਿ ਲੋਕ ਹਾਜ਼ਰ ਸਨਇਸ ਸੰਬੰਧ ਵਿਚ ਫੈਕਟਰੀ ਮੈਨੇਜਮੈਂਟ ਡੀਜੀਐਮ ਅਨਿਲ ਰਾਜਪੂਤ ਨਾਲ ਗੱਲ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਫੈਕਟਰੀ ਦੀ ਜ਼ਮੀਨ ਤੇ ਲੋਕਾਂ ਨੇ ਕਬਜ਼ੇ ਕਰ ਕੇ ਰੱਖੇ ਹਨ ਇਸ ਸੰਬੰਧ ਵਿਚ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੋਈ ਹੈ।

ਦੂਸ਼ਿਤ ਪਾਣੀ ਦੇ ਸਬੰਧ ਵਿਚ ਉਨ੍ਹਾਂ ਨੇ ਦੱਸਿਆ ਕਿ ਫੈਕਟਰੀ ਦੁਆਰਾ ਗੰਦੇ ਪਾਣੀ ਨੂੰ ਟਰੀਟ ਕਰਕੇ ਲੋਕਾਂ ਦੇ ਖੇਤਾਂ ਦੀ ਸਿੰਚਾਈ ਲਈ ਦਿੱਤਾ ਜਾ ਰਿਹਾ ਹੈ ਇਸ ਲਈ ਦੂਸ਼ਿਤ ਪਾਣੀ ਪਹਿਲੇ ਦੀ ਤਰ੍ਹਾਂ ਬਾਹਰ ਨਹੀਂ ਨਿਕਲ ਰਿਹਾ ਇਸ ਸੰਬੰਧ ਵਿਚ ਫੈਕਟਰੀ ਕਾਨੂੰਨੀ ਤੌਰ ਤੇ ਸਹੀ ਕੰਮ ਕਰ ਰਹੀ ਹੈ।

News India Now

News India Now is Government Registered Online Web News Portal.

Related Articles

Leave a Reply

Your email address will not be published. Required fields are marked *

Back to top button