ਪੰਜਾਬ ‘ਚ ਚਲਾਣ ਕੱਟਣ ਦੇ ਬਦਲੇ ਨਿਯਮ, ਹੁਣ ਜੁਰਮਾਨੇ ਦੇ ਨਾਲ ਮਿਲੂ ਸਜ਼ਾ, ਨੋਟੀਫਿਕੇਸ਼ਨ ਹੋਇਆ ਜਾਰੀ


ਫਤਹਿਗੜ੍ਹ ਸਾਹਿਬ (NIN NEWS,ਮਲਕੀਤ ਸਿੰਘ ਭਾਮੀਆਂ) :ਪੰਜਾਬ ਵਿੱਚ ਟ੍ਰੈਫਿਕ ਨਿਯਮ ਬਦਲੇ ਗਏ ਹਨ, ਹੁਣ ਲੋਕਾਂ ਨੂੰ ਸੜਕਾਂ ਤੇ ਨਿੱਕਲਣ ਲੱਗਿਆਂ ਖਾਸ ਧਿਆਨ ਰਖਣਾ ਪਏਗਾ, ਜੇ ਨਿਯਮਾਂ ਦੀ ਉਲੰਘਣਾ ਹੋਈ ਤਾਂ ਮੋਟਾ ਜੁਰਮਾਨਾ ਭਰਨਾ ਪਊਗਾ। ਇਸ ਸੰਬੰਧੀ ਮਾਨ ਸਰਕਾਰ ਵੱਲੋ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਵਿੱਚ ਚਲਾਣ ਦੇ ਨਾਲ ਹੋਰ ਸ਼ਰਤਾਂ ਵੀ ਲਾਗੂ ਕੀਤੀਆਂ ਗਈਆਂ ਹਨ, ਜਿਸ ਵਿੱਚ ਨਿਯਮ ਤੋੜਨ ਵਾਲਿਆਂ ਨੂੰ ਸਕੂਲ ‘ਚ ਜਾਕੇ 9ਵੀ,10ਵੀ,11ਵੀ,12ਵੀ ਦੇ 20 ਵਿਦਿਆਰਥੀਆਂ ਨੂੰ 2 ਘੰਟੇ ਟ੍ਰੈਫਿਕ ਨਿਯਮਾਂ ਪਾਠ ਪੜਾਉਣਾ ਪਵੇਗਾ, ਲੈਕਚਰ ਪੂਰਾ ਕਰਨ ਤੋਂ ਬਾਅਦ ਨੋਡਲ ਅਫਸਰ ਜਾਰੀ ਕਰੇਗਾ ਸਰਟੀਫਿਕੇਟ, ਉਸ ਤੋਂ ਬਾਅਦ ਹੀ ਛੁਟਕਾਰਾ ਹੋਵੇਗਾ। ਇਸ ਤੋਂ ਇਲਾਵਾ ਹਸਪਤਾਲ ‘ਚ ਜਾ ਕੇ 2 ਘੰਟੇ ਮਰੀਜ਼ਾਂ ਦੀ ਸੇਵਾ ਕਰਨੀ ਪਵੇਗੀ ਤੇ ਬਲੱਡ ਬੈਂਕ ‘ਚ ਜਾ ਕੇ 1 ਯੂਨਿਟ ਖੂਨਦਾਨ ਕਰਨਾ ਪਏਗਾ। ਤੈਅ ਸਪੀਡ ਤੋਂ ਤੇਜ਼ ਗੱਡੀ ਚਲਾਉਣ ਤੇ ਪਹਿਲੀ ਵਾਰ 1000 ਰੁਪਏ ਜੁਰਮਾਨਾ ਹੋਵੇਗਾ ਤੇ 3 ਮਹੀਨਿਆਂ ਲਈ ਡਰਾਈਵਿੰਗ ਲਾਇਸੰਸ ਸਸਪੈਡ ਹੋਵੇਗਾ। ਦੂਜੀ ਵਾਰ 2000 ਰੁਪਏ ਜੁਰਮਾਨਾ ਦੇ ਨਾਲ 3 ਮਹੀਨਿਆਂ ਲਈ ਡਰਾਈਵਿੰਗ ਲਾਇਸੰਸ ਸਸਪੈਡ ਹੋਵੇਗਾ। ਚਲਾਣ ਹੋਣ ਤੇ ਟਰਾਂਸਪੋਰਟ ਅਥਾਰਟੀ ਵੱਲੋਂ ਰਿਫਰੈਸ਼ਰ ਕੋਰਮ ਕਰਵਾਇਆ ਜਾਵੇਗਾ। ਡਰਾਈਵਿੰਗ ਕਰਦੇ ਸਮੇਂ ਸ਼ਰਾਬ ਅਤੇ ਨਸ਼ੇ ਦੀ ਵਰਤੋਂ ਕਰਨ ਤੇ ਪਹਿਲੀ ਵਾਰ 5000 ਰੁਪਏ ਦਾ ਜੁਰਮਾਨਾ ਤੇ 3 ਮਹੀਨਿਆਂ ਲਈ ਲਾਇਸੈਂਸ ਹੋਵੇਗਾ ਸਸਪੈਡ ਕੀਤਾ ਜਾਵੇਗਾ। ਦੂਜੀ ਵਾਰ 10 ਹਜ਼ਾਰ ਰੁਪਏ ਜੁਰਮਾਨੇ ਨਾਲ 3 ਮਹੀਨਿਆਂ ਨਾਲ 3 ਮਹੀਨਿਆਂ ਲਈ ਡਰਾਈਵਿੰਗ ਲਾਇਸੰਸ ਸਸਪੈਡ ਹੋਵੇਗਾ। ਗੱਡੀ ਓਵਰਲੋਡ ਚਲਾਉਣ ਤੇ ਭਾਰ ਢੋਹਣ ਵਾਲੀ ਗੱਡੀ ‘ਚ ਸਵਾਰੀਆਂ ਬਿਠਾਉਣ ਤੇ ਪਹਿਲੀ ਵਾਰ 20 ਹਜ਼ਾਰ ਰੁਪਏ ਦਾ ਜੁਰਮਾਨਾ ਹੋਵੇਗਾ। ਪ੍ਰਤੀ ਵਾਧੂ ਟਨ ਲਈ 2000 ਰੁਪਏ ਜੁਰਮਾਨਾ ਲਿਆ ਜਾਵੇਗਾ ਅਤੇ 3 ਮਹੀਨਿਆਂ ਲਈ ਡਰਾਈਵਿੰਗ ਲਾਇਸੰਸ ਸਸਪੈਡ ਹੋਵੇਗਾ। ਦੂਜੀ ਵਾਰ 40 ਹਜ਼ਾਰ ਰੁਪਏ ਜੁਰਮਾਨਾ, 2000 ਰੁਪਏ ਪ੍ਰਤੀ ਟਨ ਦਾ ਜੁਰਮਾਨੇ ਨਾਲ 3 ਮਹੀਨਿਆਂ ਲਈ ਡਰਾਈਵਿੰਗ ਲਾਇਸੰਸ ਸਸਪੈਡ ਹੋਵੇਗਾ। ਦੋ ਪਹੀਆ ਵਾਹਨ ਤੇ 2 ਤੋਂ ਵੱਧ ਸਵਾਰੀਆਂ ਬਿਠਾਉਣ ਤੇ ਪਹਿਲੀ ਵਾਰ 1000 ਰੁਪਏ ਜੁਰਮਾਨਾ ਤੇ ਦੂਜੀ ਵਾਰ 2000 ਰੁਪਏ ਜੁਰਮਾਨਾ ਹੋਵੇਗਾ। ਇਸ ਤੋਂ ਇਲਾਵਾ ਦੋਨੋ ਵਾਰ 3 ਮਹੀਨਿਆਂ ਲਈ ਲਾਇਸੈਂਸ ਸਸਪੈਡ ਹੋਵੇਗਾ। ਡਰਾਈਵਿੰਗ ਕਰਦੇ ਸਮੇਂ ਮੋਬਾਈਲ ਦੀ ਵਰਤੋਂ ਕਰਨ ਤੇ ਪਹਿਲੀ ਵਾਰ 5000 ਰੁਪਏ ਦਾ ਜੁਰਮਾਨਾ ਤੇ ਦੂਜੀ ਵਾਰ 10 ਹਜ਼ਾਰ ਰੁਪਏ ਦਾ ਜੁਰਮਾਨਾ ਤੇ ਦੋਵੇਂ ਵਾਰ 3 ਮਹੀਨਿਆਂ ਲਈ ਲਾਇਸੈਂਸ ਸਸਪੈਡ ਹੋਵੇਗਾ। ਰੈਡ ਲਾਈਟ ਜੰਪ ਕਰਨ ਤੇ ਪਹਿਲੀ ਵਾਰ 1000 ਰੁਪਏ ਜੁਰਮਾਨਾ ਤੇ ਦੂਜੀ ਵਾਰ 2000 ਰੁਪਏ ਜੁਰਮਾਨਾ ਤੇ ਦੋਵੇਂ ਵਾਰ 3 ਮਹੀਨਿਆਂ ਲਈ ਡਰਾਈਵਿੰਗ ਲਾਇਸੰਸ ਸਸਪੈਡ ਹੋਵੇਗਾ। ਨੋਟੀਫਿਕੇਸ਼ਨ ਵਿੱਚ ਇਹ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਚਲਾਣ ਕੱਟਣ ਵਾਲੇ ਅਧਿਕਾਰੀ ਦਾ ਰੈਂਕ ਘੱਟੋ ਘੱਟ ਅਸਿਸਟੈਂਟ ਸਬ ਇੰਸਪੈਕਟਰ ਦਾ ਹੋਵੇ। ਟਰਾਂਸਪੋਰਟ ਡਿਪਾਰਟਮੈਂਟ ਵਲੋਂ ਜਾਰੀ ਕੀਤੀਆਂ ਚਲਾਣ ਬੁਕਸ ਤੇ ਵੀ ਚਲਾਣ ਕੱਟਿਆ ਜਾਵੇ।
