ਰਾਸ਼ਟਰਪਤੀ ਇਲੈਕਸ਼ਨ ਨਤੀਜਾ 2022 , ਦਰੋਪਦੀ ਮੁਰਮੂ ਚੁਣੇ ਗਏ ਦੇਸ਼ ਦੇ 15ਵੇ ਰਾਸ਼ਟਰਪਤੀ

ਫਤਹਿਗੜ੍ਹ( ਮਲਕੀਤ ਸਿੰਘ ਭਾਮੀਆਂ) :ਏਜੰਸੀ ਦਿੱਲੀ, ਦਰੋਪਦੀ ਮੁਰਮੂ ਚੁਣੇ ਗਏ ਦੇਸ਼ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ। ਰਾਸ਼ਟਰਪਤੀ ਚੋਣ ਲਈ ਹੁਣ ਤੱਕ ਹੋਈ ਵੋਟਾਂ ਦੀ ਗਿਣਤੀ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਦਰੋਪਦੀ ਮੁਰਮੂ ਨੇ ਚੋਣ ਜਿੱਤ ਲਈ ਹੈ। ਰਾਜ ਸਭਾ ਦੇ ਸਕੱਤਰ ਜਰਨਲ ਨੇ ਕਿਹਾ ਕਿ ਦਰੋਪਦੀ ਮੁਰਮੂ ਨੂੰ 50 ਫੀਸਦੀ ਤੋਂ ਵੋਟਾਂ ਮਿਲੀਆਂ ਹਨ। ਦਰੋਪਦੀ ਮੁਰਮੂ ਨੇ ਜਿੱਤ ਦਾ ਅੰਕੜਾ ਪਾਰ ਕਰ ਲਿਆ ਹੈ।
ਉਨ੍ਹਾਂ ਦੀ ਜਿੱਤ ਅਧਿਕਾਰਤ ਐਲਾਨ ਹੋਣਾ ਬਾਕੀ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਤੋਂ 15 ਸਾਲ ਪਹਿਲਾਂ 21ਜੁਲਾਈ ਨੂੰ ਦੇਸ਼ ਨੂੰ ਪਹਿਲੀ ਰਾਸ਼ਟਰਪਤੀ ਮਿਲੀ ਸੀ। 15 ਸਾਲ ਪਹਿਲਾਂ 21 ਜੁਲਾਈ ਨੂੰ ਪ੍ਰਤਿਭਾ ਦੇਵੀਂ ਸਿੰਘ ਪਾਟਿਲ ਦੇ ਰੂਪ ਵਿੱਚ ਦੇਸ਼ ਨੂੰ ਪਹਿਲੀ ਮਹਿਲਾ ਰਾਸ਼ਟਰਪਤੀ ਮਿਲੀ ਸੀ। ਪ੍ਰਤਿਭਾ ਦੇਵੀਂ ਸਿੰਘ ਪਾਟਿਲ ਪਹਿਲੀ ਮਹਿਲਾ ਰਾਸ਼ਟਰਪਤੀ ਸਨ ਅਤੇ 2007 ਤੋਂ 2012 ਤੱਕ ਅਪਣਾ ਕਾਰਜਕਾਲ ਪੂਰਾ ਕੀਤਾ। ਜਿਸ ਤੋਂ ਬਾਅਦ ਹੁਣ ਐਨਡੀਏ ਦੀ ਰਾਸ਼ਟਰਪਤੀ ਅਹੁੱਦੇ ਦੀ ਉਮੀਦਵਾਰ ਦਰੋਪਦੀ ਮੁਰਮੂ ਹੈ। ਇਹ ਚੋਣ ਜਿੱਤ ਕੇ ਦੇਸ਼ ਦੀ ਦੂਜੀ ਮਹਿਲਾ ਰਾਸ਼ਟਰਪਤੀ ਬਣਨ ਦੇ ਨਾਲ ਨਾਲ ਪਹਿਲੀ ਕਬਾਇਲੀ ਮਹਿਲਾ ਰਾਸ਼ਟਰਪਤੀ ਬਣੀ ਹੈ।

ਫਿਲਹਾਲ ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ ਅਤੇ ਨਵੇਂ ਰਾਸ਼ਟਰਪਤੀ 25 ਜੁਲਾਈ ਨੂੰ ਸੁੰਹ ਚੁੱਕਣਗੇ।